ਰਾਹੁਲ ਦਾ ਕੇਂਦਰ ''ਤੇ ਨਿਸ਼ਾਨਾ, ਕਿਹਾ- ਸੋਸ਼ਲ ਮੀਡੀਆ ਅਤੇ ਝੂਠੀ ਇਮੇਜ਼ ਸਰਕਾਰ ਦੀ ਪਹਿਲ

Thursday, May 27, 2021 - 01:25 PM (IST)

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਸੰਕਰਮਣ ਅਤੇ ਵੈਕਸੀਨ ਦੀ ਕਿੱਲਤ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾਵਰ ਹਨ। ਇਸ ਵਾਰ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਪਹਿਲ ਸੋਸ਼ਲ ਮੀਡੀਆ ਅਤੇ ਝੂਠੀ ਇਮੇਜ਼ ਹੈ। ਕਾਂਗਰਸ ਨੇਤਾ ਨੇ ਟਵੀਟ ਕਰ ਕੇ ਲਿਖਿਆ,''ਕੇਂਦਰ ਸਰਕਾਰ ਦੀ ਪਹਿਲ- ਸੋਸ਼ਲ ਮੀਡੀਆ, ਝੂਠੀ ਇਮੇਜ਼। ਜਨਤਾ ਦੀ ਪਹਿਲ- ਰਿਕਾਰਡ ਤੋੜ ਮਹਿੰਗਾਈ, ਕੋਰੋਨਾ ਵੈਕਸੀਨ। ਇਹ ਕਿਸ ਤਰ੍ਹਾਂ ਦੇ ਚੰਗੇ ਦਿਨ!''

PunjabKesariਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਸੰਕਰਮਣ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਸਰਕਾਰ ਝੂਠ ਬੋਲ ਰਹੀ ਹੈ। ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਮਰਨ ਵਾਲਿਆਂ ਦੇ ਅੰਕੜੇ ਦਬਾਉਣ ਲਈ ਬਹੁਤ ਮਿਹਨਤ ਕੀਤੀ ਹੈ। ਰਾਹੁਲ ਨੇ ਅਮਰੀਕੀ ਅਖ਼ਬਾਰ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਅੰਕੜੇ ਝੂਠ ਨਹੀਂ ਬੋਲਦੇ, ਭਾਰਤ ਸਰਕਾਰ ਬੋਲਦੀ ਹੈ।''

PunjabKesari


DIsha

Content Editor

Related News