ਰਾਹੁਲ ਨੇ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੇ ਲਾਈ ਇਹ ਗੁਹਾਰ

Tuesday, Aug 27, 2019 - 10:30 AM (IST)

ਰਾਹੁਲ ਨੇ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੇ ਲਾਈ ਇਹ ਗੁਹਾਰ

ਵਾਇਨਾਡ (ਵਾਰਤਾ)— ਕਾਂਗਰਸ ਨੇਤਾ ਅਤੇ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੂੰ ਕੇਰਲ ਦੀਆਂ ਟੁੱਟੀਆਂ ਸੜਕਾਂ ਠੀਕ ਕਰਨ ਲਈ ਚਿੱਠੀ ਲਿਖੀ ਹੈ। ਰਾਹੁਲ ਨੇ ਨਿਤਿਨ ਗਡਕਰੀ ਤੋਂ ਸੂਬੇ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ’ਚ 3 ਜ਼ਿਲਿਆਂ ’ਚ ਨੁਕਸਾਨੀਆਂ ਗਈਆਂ ਸੜਕਾਂ ਦੀ ਮੁਰੰਮਤ ਅਤੇ ਮੁੜ ਨਿਰਮਾਣ ਲਈ ਰਾਸ਼ੀ ਅਲਾਟ ਕਰਨ ਦੀ ਗੁਹਾਰ ਲਾਈ ਹੈ। 
ਰਾਹੁਲ ਗਾਂਧੀ ਨੇ ਚਿੱਠੀ ਲਿਖ ਕੇ ਕਿਹਾ ਕਿ ਉਨ੍ਹਾਂ ਦਾ ਸੰਸਦੀ ਖੇਤਰ ਵਾਇਨਾਡ, ਮਲਾਪੁੱਰਮ ਅਤੇ ਕੋਝੀਕੋਡ ਜ਼ਿਲਿਆਂ ’ਚ ਫੈਲਿਆ ਹੋਇਆ ਹੈ। ਬੀਤੀ 8 ਅਗਸਤ ਨੂੰ ਪਏ ਭਾਰੀ ਮੀਂਹ ਅਤੇ ਹੜ੍ਹ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਖੇਤਰ ’ਚ ਜ਼ਿਆਦਾਤਰ ਸੜਕਾਂ ਅਤੇ ਹੋਰ ਸੰਚਾਰ ਦੇ ਮਾਧਿਅਮ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੇ ਹਨ, ਇਨ੍ਹਾਂ ਨੂੰ ਠੀਕ ਕਰਵਾਇਆ ਜਾਵੇ। ਇੱਥੇ ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਯਾਨੀ ਕਿ ਅੱਜ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਲਪੇਟ ’ਚ ਆਏ ਵਾਇਨਾਡ ਅਤੇ ਮਲਾਪੁੱਰਮ ਜ਼ਿਲਿਆਂ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਵੀ ਲੈਣਗੇ।


author

Tanu

Content Editor

Related News