ਅਮਿਤ ਸ਼ਾਹ ਦੀ ਰਾਹੁਲ ਨੂੰ ਚੁਣੌਤੀ- ਚਰਚਾ ਕਰਨੀ ਹੈ ਤਾਂ ਸਾਹਮਣੇ ਆਓ, ਅਸੀਂ ਨਹੀਂ ਡਰਦੇ

Sunday, Jun 28, 2020 - 01:56 PM (IST)

ਅਮਿਤ ਸ਼ਾਹ ਦੀ ਰਾਹੁਲ ਨੂੰ ਚੁਣੌਤੀ- ਚਰਚਾ ਕਰਨੀ ਹੈ ਤਾਂ ਸਾਹਮਣੇ ਆਓ, ਅਸੀਂ ਨਹੀਂ ਡਰਦੇ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਹਮਲਿਆਂ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚਰਚਾ ਕਰਨ ਤੋਂ ਨਹੀਂ ਡਰਦੇ, ਰਾਹੁਲ ਗਾਂਧੀ ਕਦੇ ਵੀ ਸੰਸਦ 'ਚ ਭਾਰਤ-ਚੀਨ 'ਤੇ ਗੱਲ ਕਰ ਸਕਦੇ ਹਨ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਕਾਂਗਰਸ 'ਤੇ ਕੋਰੋਨਾ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਇਕ ਨਿਊਜ਼ ਏਜੰਸੀ ਨਾਲ ਇਕ ਇੰਟਰਵਿਊ 'ਚ ਸ਼ਾਹ ਨੇ ਕਿਹਾ ਕਿ ਚਰਚਾ ਤੋਂ ਕੋਈ ਨਹੀਂ ਡਰਦਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਚਰਚਾ ਕਰਨੀ ਹੈ, ਆਓ ਕਰਾਂਗੇ। 1962 ਤੋਂ ਹੁਣ ਤੱਕ ਦੀ ਸਥਿਤੀ 'ਤੇ 2-2 ਹੱਥ ਹੋ ਜਾਣ। ਸ਼ਾਹ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜਦੋਂ ਦੇਸ਼ ਦੇ ਜਵਾਨ ਸੰਘਰਸ਼ ਕਰ ਰਹੇ ਹਨ, ਸਰਕਾਰ ਸਟੈਂਡ ਲੈ ਕੇ ਠੋਕ ਕਦਮ ਚੁੱਕ ਰਹੀ ਹੈ, ਉਸ ਸਮੇਂ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਜਿਸ ਨਾਲ ਪਾਕਿਸਤਾਨ ਜਾਂ ਚੀਨ ਨੂੰ ਖੁਸ਼ੀ ਹੋਵੇ।

ਭਾਰਤ ਸਰਕਾਰ ਨੇ ਕੋਰੋਨਾ ਵਿਰੁੱਧ ਚੰਗੀ ਲੜਾਈ ਲੜੀ
ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਰੋਨਾ ਵਿਰੁੱਧ ਚੰਗੀ ਲੜਾਈ ਲੜੀ ਹੈ। ਮੈਂ ਰਾਹੁਲ ਗਾਂਧੀ ਨੇ ਸਲਾਹ ਨਹੀਂ ਦੇ ਸਕਦਾ, ਇਹ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਦਾ ਕੰਮ ਹੈ। ਭਾਰਤ ਸਰਕਾਰ ਨੇ ਕੋਰੋਨਾ ਵਿਰੁੱਧ ਚੰਗਾ ਸੰਘਰਸ਼ ਕੀਤਾ ਅਤੇ ਸਾਡੇ ਅੰਕੜੇ ਦੁਨੀਆ ਦੀ ਤੁਲਨਾ 'ਚ ਬਹੁਤ ਬਿਹਤਰ ਹਨ। 'ਸਰੰਡਰ ਮੋਦੀ' ਵਰਗੀਆਂ ਗੱਲਾਂ ਲਿਖਣ ਦੀ ਪ੍ਰੇਰਨਾ ਰਾਹੁਲ ਗਾਂਧੀ ਨੂੰ ਚੀਨ ਅਤੇ ਪਾਕਿਸਤਾਨ ਤੋਂ ਮਿਲਦੀ ਹੈ। ਸਰਕਾਰ ਭਾਰਤ ਵਿਰੋਧੀ ਪ੍ਰਚਾਰ ਨੂੰ ਰੋਕਣ 'ਚ ਸਮਰੱਥ ਹੈ ਪਰ ਇਹ ਦੁਖਦ ਹੈ ਕਿ ਇਕ ਸਿਆਸੀ ਪਾਰਟੀ ਦਾ ਸਾਬਕਾ ਪ੍ਰਧਾਨ ਆਫ਼ਤ ਦੇ ਸਮੇਂ ਅਜਿਹੀ ਗੰਦੀ ਰਾਜਨੀਤੀ ਕਰ ਰਿਹਾ ਹੈ।

ਮੈਂ ਕੋਰੋਨਾ ਦੇ ਸਮੇਂ ਕੋਈ ਰਾਜਨੀਤੀ ਨਹੀਂ ਕਰਦਾ- ਸ਼ਾਹ
ਸ਼ਾਹ ਨੇ ਸਵਾਲ ਕੀਤਾ ਕਿ ਇੰਦਰਾ ਜੀ ਤੋਂ ਬਾਅਦ ਕੀ ਕਾਂਗਰਸ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਦਾ ਰਿਹਾ ਹੈ? ਉਹ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਹਨ? ਮੈਂ ਕੋਰੋਨਾ ਦੇ ਸਮੇਂ ਕੋਈ ਰਾਜਨੀਤੀ ਨਹੀਂ ਕਰਦਾ। ਤੁਸੀਂ ਪਿਛਲੇ 10 ਸਾਲਾਂ ਦੇ ਮੇਰੇ ਟਵੀਟ ਦੇਖ ਲਵੋ। ਹਰ 25 ਜੂਨ ਨੂੰ ਮੈਂ ਐਮਰਜੈਂਸੀ 'ਤੇ ਟਵੀਟ ਕਰਦਾ ਸੀ। ਦਿੱਲੀ 'ਚ ਕੋਵਿਡ ਨਾਲ ਲੜਾਈ 'ਤੇ ਵਿਵਾਦ ਬਾਰੇ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਨਾਲ ਮਿਲ ਕੇ ਹੀ ਫੈਸਲਾ ਕੀਤਾ ਜਾਂਦਾ ਹੈ। ਕੁਝ ਸਿਆਸੀ ਬਿਆਨ ਭਾਵੇਂ ਹੀ ਸਾਹਮਣੇ ਆਏ ਹੋਣ ਪਰ ਫੈਸਲਿਆਂ 'ਚ ਕੋਈ ਰਾਜਨੀਤੀ ਨਹੀਂ ਹੁੰਦੀ।


author

DIsha

Content Editor

Related News