ਰਾਹੁਲ ਗਾਂਧੀ ਨੇ ਪੁੱਛੇ 50 ਡਿਫਾਲਟਰਜ਼ ਦੇ ਨਾਂ, ਸਰਕਾਰ ਨੇ ਦਿੱਤਾ ਇਹ ਜਵਾਬ

03/16/2020 12:50:49 PM

ਨਵੀਂ ਦਿੱਲੀ— ਲੋਕ ਸਭਾ 'ਚ ਸੋਮਵਾਰ ਨੂੰ ਪ੍ਰਸ਼ਨਕਾਲ ਦੌਰਾਨ ਰਾਹੁਲ ਗਾਂਧੀ ਨੇ ਬੈਂਕਿੰਗ ਧੋਖਾਧੜੀ ਦਾ ਮੁੱਦਾ ਚੁੱਕਦੇ ਹੋਏ ਸਰਕਾਰ ਨੂੰ ਘੇਰਿਆ ਅਤੇ 50 ਸਭ ਤੋਂ ਵੱਡੇ ਵਿਲਫੁੱਲ ਡਿਫਾਲਟਰਜ ਦਾ ਨਾਂ ਦੱਸਣ ਲਈ ਕਿਹਾ। ਜਵਾਬ 'ਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 25 ਲੱਖ ਰੁਪਏ ਤੋਂ ਵਧ ਦਾ ਡਿਫਾਟਟ (ਧੋਖਾ) ਕਰਨ ਵਾਲੇ ਸਾਰੇ ਲੋਕਾਂ ਦੇ ਨਾਂ ਵੈੱਬਸਾਈਟ 'ਤੇ ਉਪਲੱਬਧ ਹਨ। ਇਸ ਦੌਰਾਨ ਉਨ੍ਹਾਂ ਨੇ ਯੈਸ ਬੈਂਕ ਦੇ ਫਾਊਂਡਰ ਰਾਣਾ ਕਪੂਰ ਅਤੇ ਪ੍ਰਿਯੰਕਾ ਗਾਂਧੀ ਦਰਮਿਆਨ ਪੇਂਟਿੰਗ ਸੌਦੇ ਨੂੰ ਲੈ ਕੇ ਵੀ ਤੰਜ਼ ਕੱਸਿਆ।

ਰਾਹੁਲ ਗਾਂਧੀ ਨੇ ਪੁੱਛੇ 50 ਡਿਫਾਲਟਰਜ਼ ਦੇ ਨਾਂ
ਲੋਕ ਸਭਾ 'ਚ ਰਾਹੁਲ ਗਾਂਧੀ ਨੇ ਕਿਹਾ,''ਭਾਰਤੀ ਅਰਥ ਵਿਵਸਥਾ ਬਹੁਤ ਬੁਰੇ ਦੌਰ 'ਚੋਂ ਲੰਘ ਰਹੀ ਹੈ। ਸਾਡੀ ਬੈਂਕਿੰਗ ਵਿਵਸਥਾ ਕੰਮ ਨਹੀਂ ਕਰ ਰਹੀ ਹੈ। ਬੈਂਕ ਫੇਲ ਹੋ ਰਹੇ ਹਨ ਅਤੇ ਮੌਜੂਦਾ ਗਲੋਬਲ ਹਾਲਾਤਾਂ 'ਚ ਹੋਰ ਵੀ ਬੈਂਕ ਡੁੱਬ ਸਕਦੇ ਹਨ। ਇਸ ਦਾ ਮੁੱਖ ਕਾਰਨ ਹੈ, ਬੈਂਕਾਂ ਤੋਂ ਪੈਸੇ ਦੀ ਚੋਰੀ। ਮੈਂ ਪੁੱਛਿਆ ਸੀ ਕਿ ਟਾਪ 50 ਵਿਲਫੁੱਲ ਡਿਫਾਲਟਰਜ਼ ਹਿੰਦੁਸਤਾਨ 'ਚ ਹਨ ਕੌਣ ਹਨ? ਮੈਨੂੰ ਜਵਾਬ ਨਹੀਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਹਿੰਦੁਸਤਾਨ ਦੇ ਬੈਂਕਾਂ ਤੋਂ ਚੋਰੀ ਕੀਤੀ ਹੈ, ਉਨ੍ਹਾਂ ਨੂੰ ਫੜ ਕੇ ਲਿਆਉਂਗਾ, ਮੈਂ ਪ੍ਰਧਾਨ ਮੰਤਰੀ ਜੀ ਤੋਂ ਪੁੱਛਿਆ ਕਿ ਉਹ 50 ਲੋਕ ਕੌਣ ਹਨ?''

PunjabKesariਵੈੱਬਸਾਈਟ 'ਤੇ ਉਪਲੱਬਧ ਹਨ ਨਾਂ
ਅਨੁਰਾਗ ਠਾਕੁਰ ਨੇ ਉੱਤਰ ਦਿੰਦੇ ਹੋਏ ਕਿਹਾ,''25 ਲੱਖ ਤੋਂ ਵਧ ਦੀ ਧੋਖਾਧੜੀ ਕਰਨ ਵਾਲੇ ਸਾਰੇ ਲੋਕਾਂ ਦੇ ਨਾਂ ਸੀ.ਆਈ.ਸੀ. ਦੀ ਵੈੱਬਸਾਈਟ 'ਤੇ ਉਪਲੱਬਧ ਹਨ। ਇਸ 'ਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ। ਕੁਝ ਲੋਕ ਆਪਣੇ ਕੀਤੇ ਗਏ ਪਾਪਾਂ ਨੂੰ ਦੂਜਿਆਂ ਦੇ ਸਿਰ ਮੜ੍ਹਨਾ ਚਾਹੁੰਦੇ ਹਨ। 25 ਲੱਖ ਤੋਂ ਵਧ ਦੀ ਧੋਖਾਧੜੀ ਕਰਨ ਵਾਲਿਆਂ ਦੇ ਨਾਂ ਵੈੱਬਸਾਈਟ 'ਤੇ ਉਪਲੱਬਧ ਹਨ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਪੜ੍ਹਾਂ ਤਾਂ ਪੜ੍ਹ ਸਕਦਾ ਹਾਂ। ਇਨ੍ਹਾਂ ਦੇ ਜ਼ਮਾਨੇ 'ਚ ਜੋ ਲੋਕ ਪੈਸਾ ਲੁੱਟ ਕੇ ਦੌੜ ਗਏ। ਮੋਦੀ ਸਰਕਾਰ ਨੇ ਕਾਨੂੰਨ ਬਣਾਇਆ ਅਤੇ 4 ਲੱਖ ਕਰੋੜ ਰੁਪਏ ਤੋਂ ਵਧ ਵਾਪਸ ਆਏ। ਸਾਡੀ ਸਰਕਾਰ ਨੇ ਉਨ੍ਹਾਂ ਦੀ ਪ੍ਰਾਪਰਟੀ ਜ਼ਬਤ ਕੀਤੀ।''

ਪੇਂਟਿੰਗ ਦਾ ਜ਼ਿਕਰ ਆਉਂਦੇ ਹੀ ਕਾਂਗਰਸ ਸੰਸਦ ਮੈਂਬਰਾਂ ਨੇ ਕੀਤਾ ਹੰਗਾਮਾ
ਅਨੁਰਾਗ ਠਾਕੁਰ ਨੇ ਰਾਣਾ ਕਪੂਰ ਅਤੇ ਪ੍ਰਿਯੰਕਾ ਗਾਂਧੀ ਦਰਮਿਆਨ 2 ਕਰੋੜ ਰੁਪਏ 'ਚ ਹੋਏ ਪੇਂਟਿੰਗ ਸੌਦੇ ਦਾ ਜ਼ਿਕਰ ਕਰਦੇ ਹੋਏ ਕਿਹਾ,''ਕੁਝ ਮੈਂਬਰ ਕਹਿ ਰਹੇ ਹਨ ਕਿ ਮੈਂ ਪੇਂਟਿੰਗ ਦੀ ਗੱਲ ਕਰਾਂ। ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਪੇਂਟਿੰਗ ਕਿਸ ਨੇ ਵੇਚੀ ਅਤੇ ਕਿਸ ਦੇ ਖਾਤੇ 'ਚ ਪੈਸਾ ਗਿਆ। ਸੀਨੀਅਰ ਮੈਂਬਰ ਦਾ ਸਵਾਲ ਦਿਖਾਉਂਦਾ ਹੈ ਕਿ ਇਸ ਵਿਸ਼ੇ 'ਚ ਉਨ੍ਹਾਂ ਦੀ ਸਮਝ ਕਿੰਨੀ ਘੱਟ ਹੈ।'' ਪੇਂਟਿੰਗ ਦਾ ਜ਼ਿਕਰ ਆਉਂਦੇ ਹੀ ਕਾਂਗਰਸ ਦੇ ਸੰਸਦ ਮੈਂਬਰ ਹੰਗਾਮਾ ਕਰਨ ਲੱਗੇ, ਅਧੀਨ ਰੰਜਨ ਚੌਧਰੀ ਨੇ ਵੀ ਸੀਟ 'ਤੋਂ ਖੜ੍ਹੇ ਹੋ ਕੇ ਨਾਰਾਜ਼ਗੀ ਜ਼ਾਹਰ ਕੀਤੀ।

ਲੋਕ ਸਭਾ 'ਚ 50 ਅਤੇ ਬਾਹਰ ਪੱਤਰਕਾਰਾਂ ਸਾਹਮਣੇ ਕਿਹਾ 500 ਡਿਫਾਲਟਰਜ਼ ਪੁੱਛੇ
ਸੰਸਦ ਤੋਂ ਬਾਹਰ ਨਿਕਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਹੁਲ ਨੇ ਕਿਹਾ,''ਜਦੋਂ ਤੁਸੀਂ ਸੰਸਦ 'ਚ ਸਵਾਲ ਪੁੱਛਦੇ ਹੋ ਤਾਂ ਮੰਤਰੀ ਜਵਾਬ ਦਿੰਦੇ ਹਨ, ਫਿਰ ਤੁਸੀਂ ਦੂਜਾ ਸਵਾਲ ਪੁੱਛਦੇ ਹੋ ਪਰ ਅੱਜ ਮੈਂ ਸਵਾਲ ਪੁੱਛਿਆ, ਮੰਤਰੀ ਨੇ ਜਵਾਬ ਨਹੀਂ ਦਿੱਤਾ। ਮੈਂ ਪੁੱਛਿਆ ਸੀ ਕਿ ਸਭ ਤੋਂ ਵੱਡੇ 500 ਡਿਫਾਲਟਰਜ਼ ਕੌਣ ਹਨ। ਸਪੀਕਰ ਦੀ ਡਿਊਟੀ ਹੈ ਕਿ ਮੇਰੇ ਅਧਿਕਾਰਾਂ ਦੀ ਰੱਖਿਆ ਕਰਨ ਪਰ ਉਨ੍ਹਾਂ ਨੇ ਮੈਨੂੰ ਦੂਜਾ ਸਵਾਲ ਪੁੱਛਣ ਨਹੀਂ ਦਿੱਤਾ।''


DIsha

Content Editor

Related News