ਲਾਕਡਾਊਨ ''ਚ ਫਿਰ ਦਿੱਲੀ ਦੀਆਂ ਸੜਕਾਂ ''ਤੇ ਨਿਕਲੇ ਰਾਹੁਲ, ਟੈਕਸੀ ਡਰਾਇਵਰ ਤੋਂ ਜਾਣਿਆ ਹਾਲ

05/25/2020 7:48:21 PM

ਨਵੀਂ ਦਿੱਲੀ : ਕੋਰੋਨਾ ਸੰਕਟ ਵਿਚਾਲੇ ਪ੍ਰਵਾਸੀ ਮਜ਼ਦੂਰ ਪਰੇਸ਼ਾਨ ਹਨ। ਉਨ੍ਹਾਂ ਦੀ ਪਰੇਸ਼ਾਨੀ ਘੱਟ ਨਹੀਂ ਹੋ ਰਹੀ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜੱਮ ਕੇ ਰਾਜਨੀਤੀ ਹੋ ਰਹੀ ਹੈ। ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ 'ਤੇ ਹਮਲਾਵਰ ਹੈ। ਬੀਤੇ ਦਿਨੀਂ ਦਿੱਲੀ ਦੀਆਂ ਸੜਕਾਂ 'ਤੇ ਉਤਰ ਕੇ ਕਾਂਗਰਸ ਨੇਤਾ ਰਾਹੁਲ ਗਾਧੀ ਨੇ ਮਜ਼ਦੂਰਾਂ ਦਾ ਹਾਲਚਾਲ ਜਾਣਿਆ ਸੀ। ਹੁਣ ਰਾਹੁਲ ਗਾਂਧੀ ਇੱਕ ਵਾਰ ਫਿਰ ਲਾਕਡਾਊਨ 'ਚ ਦਿੱਲੀ ਦੀਆਂ ਸੜਕਾਂ 'ਤੇ ਨਿਕਲੇ। ਰਾਹੁਲ ਗਾਂਧੀ ਨੇ ਘਰ ਤੋਂ ਬਾਹਰ ਨਿਕਲ ਕੇ ਟੈਕਸੀ ਡਰਾਇਵਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਨੇ ਡਰਾਇਵਰ ਨਾਲ ਉਨ੍ਹਾਂ ਦੀਆਂ ਪਰੇਸ਼ਾਨੀਆਂ ਬਾਰੇ ਪੁੱਛਿਆ ਅਤੇ ਕੋਰੋਨਾ ਸੰਕਟ-ਲਾਕਡਾਊਨ 'ਤੇ ਗੱਲ ਕੀਤੀ। 

ਯੂਵਾ ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ਰਾਹੁਲ ਗਾਂਧੀ ਦੀ ਤਸਵੀਰ ਪੋਸਟ ਕੀਤੀ ਗਈ ਹੈ, ਜਿਸ 'ਚ ਕਾਂਗਰਸ ਨੇਤਾ ਇੱਕ ਟੈਕਸੀ ਡਰਾਇਵਰ ਨਾਲ ਗੱਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਲਾਕਡਾਊਨ ਕਾਰਨ ਟੈਕਸੀ-ਕੈਬ-ਆਟੋ ਡਰਾਇਵਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪਿਆ ਹੈ। ਪਹਿਲਾਂ ਤਾਂ ਲਾਕਡਾਊਨ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਹੁਣ ਜਦੋਂ ਲਾਕਡਾਊਨ ਚਾਰ 'ਚ ਕੁੱਝ ਛੋਟ ਮਿਲੀ ਹੈ ਤਾਂ ਇੱਕ ਜਾਂ ਦੋ ਸਵਾਰੀਆਂ ਨੂੰ ਬਿਠਾਉਣ ਦੀ ਇਜਾਜ਼ਤ ਹੈ।

ਪਹਿਲਾਂ ਪ੍ਰਵਾਸੀ ਮਜ਼ਦੂਰਾਂ ਨਾਲ ਕੀਤੀ ਸੀ ਮੁਲਾਕਾਤ
ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੁਆਤ 'ਚ ਰਾਹੁਲ ਗਾਂਧੀ ਨੇ ਸੁਖਦੇਵ ਵਿਹਾਰ ਦੇ ਕੋਲ ਘਰ ਪਰਤਦੇ ਪ੍ਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਦਰਦ ਨੂੰ ਜਾਣਿਆ ਅਤੇ ਕਿਵੇਂ ਲਾਕਡਾਊਨ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ, ਉਸ ਨੂੰ ਲੈ ਕੇ ਚਰਚਾ ਕੀਤੀ। ਕਾਂਗਰਸ ਵਲੋਂ ਦੋ ਦਿਨ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਮੁਲਾਕਾਤ ਦਾ ਵੀਡੀਓ ਵੀ ਸਾਂਝੀ ਕੀਤੀ ਗਈ ਸੀ। ਜਿਸ 'ਚ ਰਾਹੁਲ ਗਾਂਧੀ ਨੇ ਕੁੱਝ ਮਜ਼ਦੂਰਾਂ ਨਾਲ ਗੱਲ ਕੀਤੀ ਸੀ ਅਤੇ ਰਹਿਣ-ਖਾਣ ਪੀਣ ਬਾਰੇ ਪੁੱਛਿਆ, ਪੈਦਲ ਜਾਣ ਦਾ ਕਾਰਨ ਪੁੱਛਿਆ। ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਵਲੋਂ ਇਨ੍ਹਾਂ ਮਜ਼ਦੂਰਾਂ ਲਈ ਗੱਡੀ ਦੀ ਵਿਵਸਥਾ ਵੀ ਕਰਵਾਈ ਗਈ ਸੀ ਜੋ ਇਨ੍ਹਾਂ ਨੂੰ ਘਰ ਤੱਕ ਛੱਡ ਕੇ ਆਈ ਸੀ।


Inder Prajapati

Content Editor

Related News