ਹੁਣ ਟਵਿੱਟਰ ''ਤੇ ਬਦਲ ਗਿਆ ਰਾਹੁਲ ਗਾਂਧੀ ਦਾ ਪਤਾ

Saturday, Mar 17, 2018 - 10:29 AM (IST)

ਹੁਣ ਟਵਿੱਟਰ ''ਤੇ ਬਦਲ ਗਿਆ ਰਾਹੁਲ ਗਾਂਧੀ ਦਾ ਪਤਾ

ਨਵੀਂ ਦਿੱਲੀ— ਆਖਰਕਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਟਵਿੱਟਰ 'ਤੇ ਆਪਣੇ ਨਾਂ ਨਾਲ ਪ੍ਰਗਟ ਹੋ ਹੀ ਗਏ। ਟਵਿੱਟਰ 'ਤੇ ਹੁਣ ਉਨ੍ਹਾਂ ਦਾ ਪਤਾ ਬਦਲ ਚੁਕਿਆ ਹੈ। ਹੁਣ ਤੱਕ ਰਾਹੁਲ ਗਾਂਧੀ ਦਾ ਟਵਿੱਟਰ ਹੈਂਡਲ @OfficeOfRG ਦੇ ਨਾਂ ਨਾਲ ਸੀ ਪਰ ਹੁਣ ਇਹ ਪਤਾ ਬਦਲ ਚੁਕਿਆ ਹੈ। ਹੁਣ ਰਾਹੁਲ ਗਾਂਧੀ ਦਾ ਟਵਿੱਟਰ ਹੈਂਡਲ @RahulGandhi ਹੋ ਚੁਕਿਆ ਹੈ। ਜੇਕਰ ਤੁਸੀਂ ਟਵਿੱਟਰ 'ਤੇ @OfficeOfRG ਸਰਚ ਕਰੋਗੇ ਤਾਂ ਇਹ ਸੰਦੇਸ਼ ਲਿਖਿਆ ਮਿਲੇਗਾ,''ਮੁਆਫ਼ ਕਰਨਾ, ਇਹ ਪੇਜ਼ ਮੌਜੂਦ ਨਹੀਂ ਹੈ।''

ਟਵਿੱਟਰ 'ਤੇ ਰਾਹੁਲ ਗਾਂਧੀ ਦਾ ਸਿਰਫ ਪਤਾ ਹੀ ਬਦਲਿਆ ਹੈ। ਉਨ੍ਹਾਂ ਦੇ ਅਕਾਊਂਟ ਨਾਲ ਜੁੜੇ ਸਾਰੇ ਅੰਕੜੇ ਪਹਿਲਾਂ ਦੀ ਤਰ੍ਹਾਂ ਹੀ ਹਨ। ਮਤਲਬ ਜੇਕਰ ਤੁਸੀਂ ਟਵਿੱਟਰ 'ਤੇ @OfficeOfRG ਫੋਲੋਅ ਕਰਦੇ ਸੀ ਤਾਂ @RahulGandhi ਨੂੰ ਫੋਲੋਅ ਕਰ ਰਹੇ ਹੋਵੋਗੇ। ਉਂਝ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਕਮਾਨ ਮਿਲਣ ਦੇ ਬਾਅਦ ਤੋਂ ਹੀ ਅਟਕਲਾਂ ਸਨ ਕਿ ਹੁਣ ਉਨ੍ਹਾਂ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ਦਾ ਪਤਾ ਬਦਲੇਗਾ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਿਛਲੇ ਕੁਝ ਮਹੀਨਿਆਂ ਤੋਂ ਟਵਿੱਟਰ 'ਤੇ ਕਾਫੀ ਹਮਲਾਵਰ ਹਨ ਅਤੇ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਹਮਲਾ ਬੋਲ ਰਹੇ ਹਨ।


Related News