ਬਜਟ ਪੇਸ਼ ਹੋਣ ਤੋਂ ਪਹਿਲਾਂ ਰਾਹੁਲ ਨੇ PM ਮੋਦੀ ਤੇ ਵਿੱਤ ਮੰਤਰੀ ''ਤੇ ਵਿੰਨ੍ਹਿਆ ਨਿਸ਼ਾਨਾ

Wednesday, Jan 29, 2020 - 11:34 AM (IST)

ਬਜਟ ਪੇਸ਼ ਹੋਣ ਤੋਂ ਪਹਿਲਾਂ ਰਾਹੁਲ ਨੇ PM ਮੋਦੀ ਤੇ ਵਿੱਤ ਮੰਤਰੀ ''ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਬਜਟ ਪੇਸ਼ ਕੀਤੇ ਜਾਣ ਤੋਂ ਕੁਝ ਦਿਨ ਪਹਿਲਾਂ ਅੱਜ ਭਾਵ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਅਤੇ ਨਿਰਮਲਾ ਸੀਤਾਰਮਨ ਇਸ ਗੱਲ ਤੋਂ ਅਣਜਾਣ ਹਨ ਕਿ ਆਰਥਿਕ ਵਿਕਾਸ ਨੂੰ ਰਫਤਾਰ ਦੇਣ ਲਈ ਅੱਗੇ ਕੀ ਕਰਨਾ ਹੈ। 

PunjabKesari

ਰਾਹੁਲ ਗਾਂਧੀ ਨੇ ਟਵਿੱਟਰ 'ਤੇ ਟਵੀਟ ਜ਼ਰੀਏ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ ਕਿ ਨਰਿੰਦਰ ਮੋਦੀ ਅਤੇ ਆਰਥਿਕ ਸਲਾਹਕਾਰਾਂ ਦੀ ਉਨ੍ਹਾਂ ਦੀ ਡਰੀਮ ਟੀਮ ਨੇ ਅਰਥਵਿਵਸਥਾ ਨੂੰ ਨਿਸ਼ਚਿਤ ਤੌਰ 'ਤੇ ਬਦਲ ਦਿੱਤਾ ਹੈ। ਪਹਿਲਾਂ ਜੀ. ਡੀ. ਪੀ. ਵਿਕਾਸ ਦਰ 7.5 ਫੀਸਦੀ ਅਤੇ ਮਹਿੰਗਾਈ 3.5 ਫੀਸਦੀ ਸੀ। ਹੁਣ ਜੀ. ਡੀ. ਪੀ. ਵਿਕਾਸ ਦਰ 3.5 ਅਤੇ ਮਹਿੰਗਾਈ ਦਰ 7.5 ਫੀਸਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਇਸ ਬਾਰੇ ਅਣਜਾਣ ਹਨ ਕਿ ਅੱਗੇ ਕੀ ਕਰਨਾ ਹੈ। ਜ਼ਿਕਰਯੋਗ ਹੈ ਕਿ ਆਉਣ ਵਾਲੀ 1 ਫਰਵਰੀ 2020 ਨੂੰ ਵਿੱਤੀ ਸਾਲ 2020-21 ਲਈ ਬਜਟ ਪੇਸ਼ ਕੀਤਾ ਜਾਵੇਗਾ।


author

Tanu

Content Editor

Related News