ਸਿੰਗਾਪੁਰ ''ਚ ਰਾਹੁਲ ਨੂੰ ਮਿਲਿਆ ਨੰਨ੍ਹਾ ਫੈਨ, ਅਨੋਖੇ ਅੰਦਾਜ ''ਚ ਕੀਤਾ ਸਵਾਗਤ

Thursday, Mar 08, 2018 - 02:26 PM (IST)

ਸਿੰਗਾਪੁਰ ''ਚ ਰਾਹੁਲ ਨੂੰ ਮਿਲਿਆ ਨੰਨ੍ਹਾ ਫੈਨ, ਅਨੋਖੇ ਅੰਦਾਜ ''ਚ ਕੀਤਾ ਸਵਾਗਤ

ਨੈਸ਼ਨਲ ਡੈਸਕ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇੰਨੀਂ ਦਿਨੀਂ ਸਿੰਗਾਪੁਰ ਅਤੇ ਮਲੇਸ਼ੀਆ ਦੌਰੇ 'ਤੇ ਹਨ। ਇਸ ਯਾਤਰਾ ਦੌਰਾਨ ਉਹ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨਗੇ। ਇਸ ਦਰਮਿਆਨ ਬੁੱਧਵਾਰ ਨੂੰ ਸਿੰਗਾਪੁਰ ਏਅਰਪੋਰਟ 'ਤੇ ਪੁੱਜਣ 'ਤੇ ਰਾਹੁਲ ਦਾ ਅਨੋਖਾ ਸਵਾਗਤ ਹੋਇਆ। ਏਅਰਪੋਰਟ 'ਤੇ ਇਕ ਨੰਨ੍ਹਾ ਪ੍ਰਸ਼ੰਸਕ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ, ਜਿਸ ਨੂੰ ਦੇਖ ਕਾਂਗਰਸ ਪ੍ਰਧਾਨ ਹੈਰਾਨ ਰਹਿ ਗਏ। 

ਏਅਰਪੋਰਟ 'ਤੇ ਇੰਤਜ਼ਾਰ ਕਰ ਰਹੇ ਇਸ ਮਾਸੂਮ ਦੇ ਹੱਥ 'ਚ ਰਾਹੁਲ ਦੀ ਇਕ ਤਸਵੀਰ ਵੀ ਸੀ। ਕਾਂਗਰਸ ਪ੍ਰਧਾਨ ਨੇ ਜਿਵੇਂ ਹੀ ਉਸ ਬੱਚੇ ਨੂੰ ਦੇਖਿਆ, ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਉਸ ਕੋਲ ਪੁੱਜ ਗਏ। ਉਨ੍ਹਾਂ ਨੇ ਬੱਚੇ ਨੂੰ ਪਿਆਰ ਕੀਤਾ ਅਤੇ ਉਸ ਨਾਲ ਤਸਵੀਰ ਵੀ ਖਿੱਚਵਾਈ, ਜਿਸ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ। ਰਾਹੁਲ ਦਾ ਇਹ ਨੰਨ੍ਹਾ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ, ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।PunjabKesari
ਜ਼ਿਕਰਯੋਗ ਹੈ ਕਿ ਸਿੰਗਾਪੁਰ ਦੇ 2 ਦਿਨਾ ਦੌਰੇ ਦੌਰਾਨ ਕਾਂਗਰਸ ਪ੍ਰਧਾਨ ਭਾਰਤੀ ਮੂਲ ਦੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਉਹ 9 ਮਾਰਚ ਨੂੰ ਸਿੰਗਾਪੁਰ ਦੇ ਪ੍ਰਧਾਨ ਲੀ ਸੇਨ ਲੂੰਗ ਨਾਲ ਮੁਲਾਕਾਤ ਕਰਨਗੇ। ਇਸ ਦੇ ਅਗਲੇ ਦਿਨ 10 ਮਾਰਚ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਜੀਬ ਰਜਾਕ ਨਾਲ ਮੁਲਾਕਾਤ ਕਰ ਸਕਦੇ ਹਨ। ਸਿੰਗਾਪੁਰ 'ਚ ਉਹ ਭਾਰਤੀ ਉਦਯੋਗਪਤੀਆਂ ਨੂੰ ਸੰਬੋਧਨ ਵੀ ਕਰਨਗੇ, ਇਸ ਤੋਂ ਬਾਅਦ ਉਹ ਉੱਥੋਂ ਇਕ ਕਾਲਜ 'ਚ ਭਾਸ਼ਣ ਦੇਣਗੇ।


Related News