ਅਡਾਨੀ ਨੂੰ ਲੈ ਕੇ ਰਾਹੁਲ ਨੇ ਫਿਰ ਵਿੰਨ੍ਹਿਆ PM ਮੋਦੀ ''ਤੇ ਨਿਸ਼ਾਨਾ, ਟਵੀਟ ਕਰ ਆਖੀ ਇਹ ਗੱਲ

Thursday, Apr 20, 2023 - 12:47 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਫਿਰ ਸ਼ਬਦੀ ਹਮਲਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਆਸਮਾਨ ਤੋਂ ਲੈ ਕੇ ਜ਼ਮੀਨ ਅਤੇ ਸਮੁੰਦਰ ਤੱਕ ਸਭ ਕੁਝ ਅਡਾਨੀ ਦੇ ਹਵਾਲੇ ਕਰ ਦਿੱਤਾ ਹੈ। ਰਾਹੁਲ ਮੁਤਾਬਕ ਮੋਦੀ ਸਰਕਾਰ ਨੇ ਦੇਸ਼ ਦੇ ਏਅਰਪੋਰਟ, ਬੰਦਰਗਾਹ, ਬਿਜਲੀ ਖੇਤਰ, ਕੋਲਾ, ਸੜਕਾਂ, ਖਾਣਾਂ ਸਭ ਕੁਝ ਅਡਾਨੀ ਸਮੂਹ ਨੂੰ ਸੌਂਪ ਦਿੱਤਾ ਹੈ।

 

ਰਾਹੁਲ ਗਾਂਧੀ ਨੇ ਅੱਜ ਟਵੀਟ ਕੀਤਾ ਕਿ ਏਅਰਪੋਰਟ ਸੇਠ ਦੇ, ਪੋਰਟ ਸੇਠ ਦੇ, ਬਿਜਲੀ ਸੇਠ ਦੀ, ਕੋਲਾ ਸੇਠ ਦਾ, ਸੜਕਾਂ ਸੇਠ ਦੀਆਂ, ਖਾਣਾਂ ਸੇਠ ਦੀਆਂ, ਜ਼ਮੀਨ ਸੇਠ ਦੀ, ਆਸਮਾਨ ਸੇਠ ਦਾ, ਸੇਠ ਕਿਸਦਾ? ਸੇਠ 'ਸਾਬ੍ਹ' ਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦਾ ਇਕ ਨਕਸ਼ਾ ਵੀ ਪੋਸਟ ਕੀਤਾ ਹੈ, ਜਿਸ ਦੀ ਪਿੱਠਭੂਮੀ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਹੱਥ ਮਿਲਾਉਂਦੇ ਹੋਏ ਖੜ੍ਹੇ ਹਨ ਅਤੇ ਦੇਸ਼ 'ਚ ਕਿੱਥੇ-ਕਿੱਥੇ ਅਡਾਨੀ ਸਮੂਹ ਦਾ ਕਾਰੋਬਾਰ ਹੈ, ਉਸ ਨੂੰ ਨਕਸ਼ੇ 'ਚ ਵਿਖਾਇਆ ਗਿਆ ਹੈ। 


Tanu

Content Editor

Related News