ਰਾਹੁਲ ਦਾ ਨਵਾਂ ਦਾਅ

10/20/2023 4:33:26 PM

ਨਵੀਂ ਦਿੱਲੀ- ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਹੋਰ ਪਿਛੜੀਆਂ ਜਾਤੀਆਂ (ਓ. ਬੀ. ਸੀ.) ਦੇ ਰਾਖਵਾਂਕਰਨ ਦੇ ਨਵੇਂ ਚੈਂਪੀਅਨ ਬਣ ਕੇ ਉਭਰੇ ਹਨ। ਜ਼ਾਹਿਰ ਹੈ ਜੋ ਲੋਕ ਦਹਾਕਿਆਂ ਤੋਂ ਕਾਂਗਰਸ ’ਤੇ ਨਜ਼ਰ ਰੱਖ ਰਹੇ ਸਨ, ਉਹ ਹੈਰਾਨ ਹਨ ਕਿਉਂਕਿ ਕਾਂਗਰਸ ਨੇ ਅਨੁਸੂਚਿਤ ਜਾਤੀ (ਐੱਸ. ਸੀ.) ਅਤੇ ਅਨੁਸੂਚਿਤ ਜਨਜਾਤੀ (ਐੱਸ. ਟੀ.) ਤੋਂ ਇਲਾਵਾ ਹੋਰ ਪਿਛੜਾ ਵਰਗ ਨੂੰ ਨੌਕਰੀਆਂ ’ਚ ਰਾਖਵਾਂਕਰਨ ਦੇਣ ਦਾ ਸਖਤ ਵਿਰੋਧ ਕੀਤਾ ਸੀ। ਰਾਹੁਲ ਗਾਂਧੀ ਸਿਰਫ ਓ. ਬੀ. ਸੀ. ਲਈ ਰਾਖਵਾਂਕਰਨ ਦੇਣ ਤੱਕ ਹੀ ਨਹੀਂ ਰੁਕੇ ਸਗੋਂ ਉਨ੍ਹਾਂ ਨੇ ਇਸ ਗੱਲ ਦੀ ਵੀ ਵਕਾਲਤ ਕੀਤੀ ਕਿ ਰਾਖਵਾਂਕਰਨ ਉਨ੍ਹਾਂ ਦੀ ਆਬਾਦੀ ਦੇ ਅਨੁਸਾਰ ਹੋਣਾ ਚਾਹੀਦਾ। ਇਸ ਨਾਲ ਕਾਂਗਰਸ ਪਾਰਟੀ ਦੇ ਪੁਰਾਣੇ ਸਮਰਥਕ ਵੀ ਹੈਰਾਨ ਹਨ ਪਰ ਕਿਸੇ ਵੀ ਪਾਰਟੀ ਦੇ ਕਿਸੇ ਵੀ ਸੀਨੀਅਰ ਨੇਤਾ, ਜੋ ‘ਇੰਡੀਆ’ ਦਾ ਹਿੱਸਾ ਨਹੀਂ ਹਨ, ਨੇ ਵੀ ਗੱਠਜੋੜ ਦੇ ਮੱਦੇਨਜ਼ਰ ਇਸ ਦੇ ਵਿਰੁੱਧ ਕੋਈ ਆਵਾਜ਼ ਨਹੀਂ ਚੁੱਕੀ।

ਰਾਹੁਲ ਗਾਂਧੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਜ਼ਿਆਦਾਤਰ ਉੱਚੀਆਂ ਜਾਤੀਆਂ ਪਹਿਲਾਂ ਹੀ ਭਾਜਪਾ ਵੱਲ ਰੁਖ ਕਰ ਚੁੱਕੀਆਂ ਹਨ, ਜਦਕਿ ਮੁਸਲਿਮ ਖੇਤਰੀ ਪਾਰਟੀਆਂ ਅਤੇ ਓ. ਬੀ. ਸੀ. ਮੰਡਲ ਪਾਰਟੀਆਂ ਨੂੰ ਵੋਟ ਦੇ ਰਹੀਆਂ ਹਨ। ਕਾਂਗਰਸ ਦਾ ਵੋਟ ਬੈਂਕ ਤੇਜ਼ੀ ਨਾਲ ਘੱਟ ਰਿਹਾ ਹੈ ਅਤੇ ਕੁਝ ਸੂਬਿਆਂ ਤੱਕ ਹੀ ਸੀਮਤ ਰਹਿ ਗਿਆ ਹੈ। ਇਸ ਲਈ ਰਾਹੁਲ ਗਾਧੀ ਓ. ਬੀ. ਸੀ. ਦੇ ਹਿੱਤ ਦੇ ਮੱਦੇਨਜ਼ਰ ਇਹ ਕਹਿ ਰਹੇ ਹਨ ਕਿ ਜਿੰਨੀ ਆਬਾਦੀ, ਓਨਾ ਹੱਕ।

ਪਰ ਰਾਹੁਲ ਗਾਂਧੀ ਦੇ ਓ. ਬੀ. ਸੀ. ਪ੍ਰਤੀ ਇਸ ਨਵੇਂ ਪਿਆਰ ਦੇ ਪਿੱਛੇ ਇਕ ਕਹਾਨੀ ਹੈ। ਰਾਹੁਲ ਗਾਂਧੀ ਅਕਸਰ ਮਰਹੂਮ ਸ਼ਰਦ ਯਾਦਵ ਨੂੰ ਮਿਲਣ ਉਨ੍ਹਾਂ ਦੇ 7 ਤੁਗਲਕ ਰੋਡ ਸਥਿਤ ਰਿਹਾਇਸ਼ ’ਤੇ ਜਾਂਦੇ ਸਨ, ਉਦੋਂ ਵੀ ਜਦ ਸ਼ਰਦ ਯਾਦਵ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਵੱਖ ਹੋ ਗਏ ਸਨ। ਰਾਹੁਲ ਗਾਂਧੀ ਭਾਰਤ ਦੀ ਜਾਤੀ ਵਿਵਸਥਾ ਨੂੰ ਸਮਝਣਾ ਚਾਹੁੰਦੇ ਸਨ ਅਤੇ ਜਾਣਨਾ ਚਾਹੁੰਦੇ ਸਨ ਕਿ ਦੱਖਣ ’ਚ ਦ੍ਰਾਵਿੜ ਅੰਦੋਲਨ ਨੇ ਸਿਆਸੀ ਦ੍ਰਿਸ਼ ਨੂੰ ਕਿਵੇਂ ਬਦਲ ਦਿੱਤਾ ਤੇ ਰਾਮ ਮਨੋਹਰ ਲੋਹੀਆ ਤੋਂ ਲੈ ਕੇ ਵੀ. ਪੀ. ਸਿੰਘ ਦੇ ਦਿਨਾਂ ਤੱਕ ਇਹ ਉੱਤਰ ਤੱਕ ਕਿਵੇਂ ਪਹੁੰਚਿਆ। ਕਾਂਗਰਸ ਦੇ ਮੰਡਲ ਝੁੰਡ ’ਚ ਸ਼ਾਮਲ ਹੋਣ ਦੇ ਪਿੱਛੇ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਓ. ਬੀ. ਸੀ. ਅਤੇ ਮੁਸਲਿਮ 2024 ਦੀਆਂ ਲੋਕ ਸਭਾ ਚੋਣਾਂ ’ਚ ਸਿਆਸੀ ਦ੍ਰਿਸ਼ ਬਦਲ ਦੇਣਗੇ।


Rakesh

Content Editor

Related News