ਬ੍ਰਿਟੇਨ 'ਚ ਅੱਖ ਦੀ ਸਰਜਰੀ ਕਰਾਉਣਗੇ ਰਾਘਵ ਚੱਢਾ, ਇਸ ਪਰੇਸ਼ਾਨੀ ਨਾਲ ਜੂਝ ਰਹੇ

03/17/2024 10:47:45 AM

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਅੱਖ ਦੇ ‘ਰੇਟਿਨਾ ਡਿਟੈਚਮੈਂਟ’ ਨੂੰ ਰੋਕਣ ਲਈ ਬ੍ਰਿਟੇਨ ਵਿਚ ‘ਵਿਟਰੇਕਟੋਮੀ ਸਰਜਰੀ’ ਕਰਵਾਉਣਗੇ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਆਮ ਆਦਮੀ ਪਾਰਟੀ ਦੇ ਸੂਤਰਾਂ ਮੁਤਾਬਕ ਰੇਟੀਨਾ ਵਿਚ ਛੋਟੇ ਛੇਕ ਬਣਨ ਵਾਲੀ ਇਹ ਸਥਿਤੀ ਅੱਖਾਂ ਦੀ ਨਜ਼ਰ ਲਈ ਮਹੱਤਵਪੂਰਨ ਖਤਰਾ ਪੈਦਾ ਕਰਦੀ ਹੈ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਤੁਰੰਤ ਸਰਜਰੀ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ- ਪਾਕਿਸਤਾਨੀਆਂ ਦੇ ਸਿਰ ਚੜ੍ਹਿਆ PM ਮੋਦੀ ਦਾ 'ਜਾਦੂ', 80 ਫ਼ੀਸਦੀ ਲੋਕਾਂ ਨੂੰ ਪ੍ਰਧਾਨ ਮੰਤਰੀ ਪਸੰਦ

‘ਰੇਟਿਨਾ ਡਿਟੈਚਮੈਂਟ’ ਇਕ ਅਜਿਹੀ ਸਥਿਤੀ ਹੈ, ਜਿੱਥੇ ਅੱਖ ਦੇ ਪਿੱਛੇ ਦਾ ਨਾਜ਼ੁਕ ਹਿੱਸਾ ਆਪਣੀ ਆਮ ਸਥਿਤੀ ਤੋਂ ਵੱਖ ਹੋ ਜਾਂਦਾ ਹੈ, ਜਿਸ ਨਾਲ ਅੱਖਾਂ ਦੀ ਰੋਸ਼ਨੀ ਚੱਲੀ ਜਾਂਦੀ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਹੀਂ ਕਰਵਾਇਆ ਜਾਵੇ ਤਾਂ ਇਹ ਛੋਟੇ ਛੇਕ ਤੇਜ਼ੀ ਨਾਲ ਵੱਧ ਸਕਦੇ ਹਨ, ਜਿਸ ਨਾਲ ਗੰਭੀਰ ਰੂਪ ਤੋਂ ਅੰਨ੍ਹਾਪਣ ਵੀ ਹੋ ਸਕਦਾ ਹੈ। 'ਆਪ ਸੂਤਰਾਂ ਮੁਤਾਬਕ ਚੱਢਾ ਨੂੰ ਬ੍ਰਿਟੇਨ ਵਿਚ ਇਕ ਸੀਨੀਅਰ ਅੱਖਾਂ ਦੇ ਰੋਗ ਮਾਹਰ ਦੀ ਦੇਖ-ਰੇਖ ਵਿਚ ਇਹ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਫ਼ਿਲਹਾਲ ਉਨ੍ਹਾਂ ਦੀ ਅੱਖ ਦੀ ਹਾਲਤ ਸਥਿਰ ਹੈ ਅਤੇ ਨਜ਼ਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News