ਸਹਿ-ਇੰਚਾਰਜ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਗੁਜਰਾਤ ਜਾਣਗੇ ਰਾਘਵ ਚੱਢਾ, ਵਰਕਰਾਂ ਨੂੰ ਦੇਣਗੇ ਜਿੱਤ ਦਾ ਮੰਤਰ

Saturday, Sep 24, 2022 - 05:36 AM (IST)

ਸਹਿ-ਇੰਚਾਰਜ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਗੁਜਰਾਤ ਜਾਣਗੇ ਰਾਘਵ ਚੱਢਾ, ਵਰਕਰਾਂ ਨੂੰ ਦੇਣਗੇ ਜਿੱਤ ਦਾ ਮੰਤਰ

ਨੈਸ਼ਨਲ ਡੈਸਕ : ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕੁਝ ਮਹੀਨੇ ਹੀ ਬਚੇ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਕਮਰ ਕੱਸ ਲਈ ਹੈ। ਖਾਸ ਕਰਕੇ ਆਮ ਆਦਮੀ ਪਾਰਟੀ ਜਿਸ ਨੇ ਪਿਛਲੇ ਕਈ ਮਹੀਨਿਆਂ ਤੋਂ ਇੱਥੇ ਕਈ ਵੱਡੀਆਂ ਰੈਲੀਆਂ ਅਤੇ ਜਨਤਕ ਮੀਟਿੰਗਾਂ ਕੀਤੀਆਂ ਹਨ। ਇਸ ਦੌਰਾਨ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਸਹਿ-ਇੰਚਾਰਜ ਬਣਨ ਤੋਂ ਬਾਅਦ ਪਹਿਲੀ ਵਾਰ ਗੁਜਰਾਤ ਦਾ ਦੌਰਾ ਦੌਰਾ ਕਰ ਰਹੇ ਹਨ। ਰਾਘਵ ਚੱਢਾ 24 ਸਤੰਬਰ ਨੂੰ ਸਵੇਰੇ ਰਾਜਕੋਟ ਪਹੁੰਚਣਗੇ, ਜਿੱਥੇ ਉਹ ਪਾਰਟੀ ਵਰਕਰਾਂ ਅਤੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ : NH-44 'ਤੇ ਸ਼ੁਰੂ ਹੋਇਆ ਕਿਸਾਨਾਂ ਦਾ ਲੰਗਰ, 24 ਨੂੰ ਸੂਬੇ ਭਰ ਦੀਆਂ ਸੜਕਾਂ ਦਾ ਘਿਰਾਓ ਕਰਨ ਦੀ ਚਿਤਾਵਨੀ

ਇਸ ਤੋਂ ਬਾਅਦ ਉਹ ਦੁਪਹਿਰ ਨੂੰ ਕਾਨਫਰੰਸ ਕਰਨਗੇ ਤੇ ਸ਼ਾਮ ਨੂੰ ਮਹਾਤਮਾ ਗਾਂਧੀ ਦੇ ਬਚਪਨ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਗੇ। ਰਾਘਵ ਚੱਢਾ ਨੂੰ ਇਕ ਕੁਸ਼ਲ ਸਿਆਸਤਦਾਨ ਅਤੇ ਪ੍ਰਸ਼ਾਸਕ ਮੰਨਿਆ ਜਾਂਦਾ ਹੈ। ਅਜਿਹੇ 'ਚ ਆਮ ਆਦਮੀ ਪਾਰਟੀ ਨੂੰ ਉਮੀਦ ਹੈ ਕਿ ਚੱਢਾ ਦੇ ਗੁਜਰਾਤ ਦੌਰੇ ਤੋਂ ਬਾਅਦ ਪਾਰਟੀ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਤੇ ਨੌਜਵਾਨਾਂ 'ਚ ਫਾਇਦਾ ਹੋਵੇਗਾ। ਕਿਉਂਕਿ ਉਹ ਨੌਜਵਾਨਾਂ ਵਿਚ ਵੀ ਕਾਫੀ ਲੋਕਪ੍ਰਿਯ ਹਨ, ਇਸ ਲਈ ਇਸ ਦਾ ਲਾਹਾ ਲੈਣ ਲਈ ‘ਆਪ’ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀਆਂ ਤਿਆਰੀਆਂ ਲਈ ਭੇਜ ਰਹੀ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਸੈਸ਼ਨ 'ਚ ਕੀ ਹੋਵੇਗਾ, ਰਾਜਪਾਲ ਨੇ ਵਿਧਾਨ ਸਭਾ ਤੋਂ ਮੰਗੀ ਜਾਣਕਾਰੀ

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਰਾਘਵ ਚੱਢਾ ਪੰਜਾਬ ਅਤੇ ਦਿੱਲੀ 'ਚ ਕਈ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਰਾਘਵ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਮੁੱਖ ਆਰਕੀਟੈਕਟ ਅਤੇ ਸਹਿ-ਇੰਚਾਰਜ ਰਹੇ ਹਨ ਤੇ ਉਨ੍ਹਾਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰਾਘਵ ਚੱਢਾ ਦੇ ਦਮ 'ਤੇ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News