ਵਿਧਾਨ ਸਭਾ ਚੋਣਾਂ ਦੇ ਪ੍ਰਦਰਸ਼ਨ ''ਤੇ ਰਾਘਵ ਚੱਢਾ ਨੇ ਖੋਲ੍ਹੀ ਭਾਜਪਾ ਦੀ ਪੋਲ, ਗਿਣਾਏ ਵੋਟ ਦੇ ਇਕ-ਇਕ ਅੰਕੜੇ

Saturday, Dec 30, 2023 - 04:01 PM (IST)

ਵਿਧਾਨ ਸਭਾ ਚੋਣਾਂ ਦੇ ਪ੍ਰਦਰਸ਼ਨ ''ਤੇ ਰਾਘਵ ਚੱਢਾ ਨੇ ਖੋਲ੍ਹੀ ਭਾਜਪਾ ਦੀ ਪੋਲ, ਗਿਣਾਏ ਵੋਟ ਦੇ ਇਕ-ਇਕ ਅੰਕੜੇ

ਨੈਸ਼ਨਲ ਡੈਸਕ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਹਾਲ ਹੀ 'ਚ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ 'ਚ ਨਜ਼ਰ ਆਏ, ਜਿੱਥੇ ਉਨ੍ਹਾਂ ਨੇ ਪੰਜ ਸੂਬਿਆਂ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ 5 ਸੂਬਿਆਂ 'ਚ ਹੋਈਆਂ ਚੋਣਾਂ 'ਚ ਭਾਜਪਾ ਦੀ ਜਿੱਤ ਦੇ ਅੰਕੜਿਆਂ ਨੂੰ ਲੈ ਕੇ ਹਰ ਸਵਾਲ ਦਾ ਜਵਾਬ ਵੀ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜ਼ੋਰਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਇਕ ਸਵਾਲ 'ਤੇ ਰਾਘਵ ਚੱਢਾ ਨੇ ਕਿਹਾ ਕਿ ਜਦੋਂ ਤੋਂ ਬੀਜੇਪੀ ਹੋਂਦ ਵਿਚ ਆਈ ਹੈ, ਉਸ ਨੂੰ ਪਹਿਲੇ ਰਾਜ ਵਿਚ ਜਿੱਤਣ ਵਿੱਚ 10 ਸਾਲ ਲੱਗ ਗਏ ਹਨ, ਅੱਜ 'ਆਪ' ਦੀ 2 ਰਾਜਾਂ (ਦਿੱਲੀ, ਪੰਜਾਬ) ਵਿਚ ਸਰਕਾਰ ਹੈ।

ਇਹ ਵੀ ਪੜ੍ਹੋ : ਭਿਆਨਕ ਘਟਨਾ : ਘਰ ਅੰਦਰੋਂ 5 ਜੀਆਂ ਦੇ ਮਿਲੇ ਕੰਕਾਲ, 2019 ਦੇ ਬਾਅਦ ਤੋਂ ਨਹੀਂ ਦਿੱਸਿਆ ਸੀ ਪਰਿਵਾਰ

ਫਿਰ ਵਿਰੋਧੀ ਧਿਰ ਦੀ ਸਰਕਾਰ ਬਣ ਜਾਵੇਗੀ

ਰਾਘਵ ਨੇ ਕਿਹਾ ਕਿ ਚਾਰ ਰਾਜਾਂ 'ਚ ਕੁੱਲ 11 ਕਰੋੜ ਲੋਕਾਂ ਨੇ ਵੋਟ ਪਾਈ, ਜਿਸ 'ਚੋਂ ਭਾਜਪਾ ਨੂੰ 4 ਕਰੋੜ 80 ਲੱਖ ਵੋਟਾਂ ਮਿਲੀਆਂ ਅਤੇ ਬਾਕੀ ਵੋਟਾਂ ਵਿਰੋਧੀ ਧਿਰ ਦੀਆਂ ਸਨ। ਉਨ੍ਹਾਂ ਕਿਹਾ ਕਿ ਭਾਜਪਾ ਕੋਲ 5 ਸੂਬਿਆਂ ਤੋਂ 65 ਸੀਟਾਂ ਹਨ। ਜੇਕਰ 2023 ਦੀਆਂ ਚੋਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ 15 ਸੀਟਾਂ ਦਾ ਨੁਕਸਾਨ ਹੋਵੇਗਾ, ਭਾਜਪਾ 50 'ਤੇ ਆ ਜਾਵੇਗੀ। ਉਨ੍ਹਾਂ ਨੇ ਮੰਨਿਆ ਹੈ ਕਿ ਸੂਬਾਈ ਚੋਣਾਂ ਸਥਾਨਕ ਮੁੱਦਿਆਂ 'ਤੇ ਹੁੰਦੀਆਂ ਹਨ। ਰਾਘਵ ਨੇ ਕਿਹਾ ਕਿ 2003 ਵਿਚ ਭਾਜਪਾ ਨੇ ਤਿੰਨੋਂ ਰਾਜ ਜਿੱਤੇ ਸਨ ਪਰ ਕਾਂਗਰਸ ਨੇ 2004 ਵਿਚ ਸਰਕਾਰ ਬਣਾਈ ਸੀ। ਇਸ ਵਾਰ ਦੇਖਿਆ ਜਾਵੇ ਤਾਂ ਜੇਕਰ ਭਾਜਪਾ ਜਿੱਤਦੀ ਹੈ ਤਾਂ ਵਿਰੋਧੀ ਧਿਰ ਦੀ ਸਰਕਾਰ ਬਣ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News