ਰਾਘਵ ਚੱਢਾ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

Wednesday, Aug 07, 2024 - 01:45 PM (IST)

ਰਾਘਵ ਚੱਢਾ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਅੱਜ ਯਾਨੀ ਕਿ ਬੁੱਧਵਾਰ ਨੂੰ ਅਹਿਮ ਮੁੱਦਾ ਚੁੱਕਿਆ। ਰਾਘਵ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾ ਦੀਦਾਰੇ ਲਈ ਲਾਂਘਾ ਸਥਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਲਾਂਘਾ ਸਥਾਪਤ ਕਰਨ ਲਈ ਕੇਂਦਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਤਾਂ ਜੋ ਸੰਗਤ ਨੂੰ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਮੱਥਾ ਟੇਕਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਉਹ ਸੂਬਾ ਹੈ, ਜਿਸ ਦੀ ਧਰਤੀ ਗੁਰੂ ਸਾਹਿਬਾਨ ਦੀ ਰਹਿਮ ਨਾਲ ਮੁਕੱਦਸ ਹੈ। 

ਇਹ ਵੀ ਪੜ੍ਹੋ- ਜਿਸ ਨੇ ਜਨਮ ਦਿੱਤਾ ਉਸ ਨੇ ਖੋਹ ਲਏ 2 ਮਾਸੂਮ ਬੱਚੀਆਂ ਦੇ ਸਾਹ, ਕਾਤਲ ਮਾਂ ਦਾ ਕਬੂਲਨਾਮਾ- 'ਹਾਂ ਮੈਂ ਹੀ ਮਾਰਿਆ'

ਰਾਘਵ ਨੇ ਅੱਗੇ ਕਿਹਾ ਕਿ 1947 'ਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਸਿਰਫ਼ ਦੇਸ਼ ਦੀ ਹੀ ਵੰਡ ਨਹੀਂ ਹੋਈ, ਸਗੋਂ ਸਾਡੇ ਸੂਬੇ ਪੰਜਾਬ ਦੇ ਵੀ ਦੋ ਹਿੱਸੇ ਹੋਏ। ਇਕ ਪੰਜਾਬ ਪਾਕਿਸਤਾਨ ਵਿਚ ਰਹਿ ਗਿਆ ਅਤੇ ਇਕ ਭਾਰਤ ਵਿਚ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਲੱਖਾਂ ਪੰਜਾਬੀਆਂ ਦਾ ਖ਼ੂਨ ਡੁੱਲਿਆ ਪਰ ਉਸ ਤੋਂ ਵੱਡੀ ਗੱਲ ਇਹ ਕਿ ਸਾਡੇ ਗੁਰਦੁਆਰਾ ਸਾਹਿਬ ਸਾਡੇ ਤੋਂ ਵਿਛੜ ਗਏ। ਸ੍ਰੀ ਕਰਤਾਪੁਰ ਸਾਹਿਬ, ਸ੍ਰੀ ਪੰਜਾ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿਚ ਸਥਿਤ ਹੈ। ਇਨ੍ਹਾਂ ਵਿਚੋਂ ਇਕ ਬਹੁਤ ਹੀ ਮੁਕੱਦਸ ਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸ੍ਰੀ ਨਨਕਾਣਾ ਸਾਹਿਬ, ਜੋ ਕਿ ਲਾਹੌਰ ਤੋਂ ਲੱਗਭਾਗ 90 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ ਹੈ। ਮੇਰੀ ਸੰਸਦ ਵਿਚ ਮੰਗ ਹੈ ਕਿ ਸੰਗਤ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਨ ਦਾ ਮੌਕਾ ਮਿਲੇ। 

ਇਹ ਵੀ ਪੜ੍ਹੋ- 3 ਸਾਲ ਬਾਅਦ ਜਿਉਂਦੀ ਹੋਈ ਮਰੀ ਹੋਈ ਧੀ, ਹਰ ਕੋਈ ਰਹਿ ਗਿਆ ਹੱਕਾ-ਬੱਕਾ

 

ਰਾਘਵ ਨੇ ਕਿਹਾ ਕਿ ਇਸ ਲਈ ਮੇਰੀਆਂ ਤਿੰਨ ਮੰਗਾਂ ਹਨ-

ਪਹਿਲੀ ਮੰਗ- ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬਣਾ ਕੇ ਜਿਵੇਂ ਸੰਗਤ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ, ਉਵੇਂ ਹੀ ਸ੍ਰੀ ਨਨਕਾਣਾ ਸਾਹਿਬ ਦਾ ਲਾਂਘਾ ਬਣਾਇਆ ਜਾਣਾ ਚਾਹੀਦਾ ਹੈ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਮਿਲ ਕੇ ਇਹ ਲਾਂਘਾ ਬਣਾਵੇ, ਤਾਂ ਜੋ ਭਾਰਤ ਤੋਂ ਸੰਗਤ ਸ੍ਰੀ ਨਨਕਾਣਾ ਸਾਹਿਬ ਜਾ ਸਕੇ।

ਦੂਜੀ ਮੰਗ- ਸ੍ਰੀ ਨਨਕਾਣਾ ਸਾਹਿਬ ਜਾਣ ਲਈ ਕੋਈ ਵੀਜ਼ਾ, ਪਾਸਪੋਰਟ ਜਾਂ ਕਿਸੇ ਫਾਰਮ ਦੀ ਲੋੜ ਨਾ ਪਵੇ। ਨਾ ਹੀ ਸ਼ਰਧਾਲੂਆਂ ਤੋਂ ਕੋਈ ਫੀਸ ਵਸੂਲੀ ਜਾਵੇ। 

ਤੀਜੀ ਮੰਗ- ਅੰਮ੍ਰਿਤਸਰ ਦੇ (ਅਟਾਰੀ ਵਾਹਗਾ ਬਾਰਡਰ) ਤੋਂ ਪਾਕਿਸਤਾਨ 'ਚ ਸਥਿਤ ਸ੍ਰੀ ਨਨਕਾਣਾ ਸਾਹਿਬ ਦੀ ਦੂਰੀ 104 ਕਿਲੋਮੀਟਰ ਪੈਂਦੀ ਹੈ। ਇਹ ਦੂਰੀ ਗੱਡੀ ਜਾਂ ਬੱਸ ਜ਼ਰੀਏ ਤੈਅ ਕੀਤੀ ਜਾ ਸਕਦੀ ਹੈ। ਇਸ ਸੜਕ ਨੂੰ 𝘀𝗮𝗳𝗲 𝗿𝗼𝗮𝗱 𝗽𝗮𝘀𝘀𝗮𝗴𝗲 ਬਣਾਇਆ ਜਾਵੇ। ਜੇਕਰ ਇਹ ਮੰਗ ਪੂਰੀ ਹੁੰਦੀ ਹੈ ਤਾਂ ਇਸ ਤੋਂ ਪੂਰੀ ਦੁਨੀਆ ਵਿਚ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਜਾਵੇ। ਇਸ ਦੇ ਨਾਲ-ਨਾਲ ਕਰੋੜਾਂ ਸੰਗਤ ਦੀਆਂ ਦੁਆਵਾਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲਣਗੀਆਂ।

ਇਹ ਵੀ ਪੜ੍ਹੋ- ਬੰਗਲਾਦੇਸ਼ 'ਚ ਸਿੱਖ ਗੁਰਧਾਮਾਂ ਅਤੇ ਮੰਦਰਾਂ ਨੂੰ ਲੈ ਕੇ ਰਵਨੀਤ ਬਿੱਟੂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਲਿਖੀ ਚਿੱਠੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News