ਰਾਫੇਲ ''ਤੇ ਦਿਗਵਿਜੇ ਨੇ ਘੇਰੀ ਮੋਦੀ ਸਰਕਾਰ, ਕਿਹਾ- ''ਚੌਕੀਦਾਰ'' ਜੀ ਹੁਣ ਤਾਂ ਕੀਮਤ ਦੱਸ ਦਿਓ''

Wednesday, Jul 29, 2020 - 11:39 AM (IST)

ਨਵੀਂ ਦਿੱਲੀ— ਰਾਫੇਲ ਲੜਾਕੂ ਜਹਾਜ਼ ਆਖਰਕਾਰ ਅੱਜ ਯਾਨੀ ਕਿ ਬੁੱਧਵਾਰ ਨੂੰ ਭਾਰਤ ਪੁੱਜ ਹੀ ਜਾਵੇਗਾ। ਲੰਬੇ ਸਮੇਂ ਤੋਂ ਰਾਫੇਲ ਜਹਾਜ਼ ਦੀ ਉਡੀਕ ਸੀ, ਉਹ ਅੱਜ ਭਾਰਤ ਪਹੁੰਚ ਰਿਹਾ ਹੈ। ਭਾਰਤ ਅਤੇ ਫਰਾਂਸ ਵਿਚਾਲੇ ਹੋਏ ਰੱਖਿਆ ਸੌਦੇ ਤਹਿਤ ਰਾਫੇਲ ਲੜਾਕੂ ਜਹਾਜ਼ ਦੀ ਪਹਿਲੀ ਖੇਪ ਅੱਜ ਭਾਰਤ ਦੇ ਅੰਬਾਲਾ 'ਚ ਪਹੁੰਚੇਗੀ। ਪਹਿਲੀ ਖੇਪ ਵਿਚ ਕੁੱਲ 5 ਲੜਾਕੂ ਜਹਾਜ਼ ਹੋਣਗੇ। ਰਾਫੇਲ ਲੜਾਕੂ ਜਹਾਜ਼ ਦਾ ਕਾਂਗਰਸ ਨਾਲ ਪੁਰਾਣਾ ਨਾਤਾ ਹੈ। ਲੋਕ ਸਭਾ ਚੋਣਾਂ 2019 'ਚ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰਿਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਜਹਾਜ਼ ਦੇ ਸੌਦੇ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਗਿਆ ਸੀ। ਹੁਣ ਜਦ ਰਾਫੇਲ ਆ ਰਿਹਾ ਹੈ ਤਾਂ ਇਕ ਵਾਰ ਫਿਰ ਕਾਂਗਰਸ ਨੇ ਰਾਫੇਲ ਨੂੰ ਹਥਿਆਰ ਬਣਾ ਕੇ ਮੋਦੀ ਸਰਕਾਰ 'ਤੇ ਹਮਲਾ ਬੋਲ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਟਵੀਟ ਕਰ ਕੇ ਸਰਕਾਰ ਤੋਂ ਸਵਾਲ ਪੁੱਛੇ ਹਨ। ਦਿਗਵਿਜੇ ਨੇ ਇਕ ਵਾਰ ਇਸ ਸੌਦੇ 'ਤੇ ਸਵਾਲ ਚੁੱਕਦੇ ਹੋਏ ਰਾਫੇਲ ਜਹਾਜ਼ ਦੀ ਕੀਮਤ ਪੁੱਛੀ ਹੈ।

PunjabKesari

ਦਿਗਵਿਜੇ ਸਿੰਘ ਨੇ ਲਿਖਿਆ ਕਿ ਆਖੀਰ ਰਾਫੇਲ ਜਹਾਜ਼ ਆ ਗਿਆ। 126 ਰਾਫੇਲ ਖਰੀਦਣ ਦਾ ਫੈਸਲਾ 2012 ਵਿਚ ਯੂ. ਪੀ. ਏ. ਨੇ ਕੀਤਾ ਸੀ, ਜਿਸ ਵਿਚੋਂ 18 ਰਾਫੇਲ ਛੱਡ ਕੇ ਹੋਰ ਸਾਰਿਆਂ ਨੂੰ ਐੱਚ. ਏ. ਐੱਲ. ਵਲੋਂ ਭਾਰਤ ਵਿਚ ਬਣਾਇਆ ਜਾਣਾ ਸੀ। ਇਹ ਭਾਰਤ ਦੇ ਆਤਮਨਿਰਭਰ ਹੋਣ ਦਾ ਸਬੂਤ ਸੀ। ਇਕ ਰਾਫੇਲ ਦੀ ਕੀਮਤ 746 ਕਰੋੜ ਰੁਪਏ ਤੈਅ ਕੀਤੀ ਗਈ ਸੀ। ਦਿਗਵਿਜੇ ਨੇ ਲਿਖਿਆ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਫਰਾਂਸ ਨਾਲ ਮੋਦੀ ਜੀ ਨੇ ਬਿਨਾਂ ਰੱਖਿਆ, ਵਿੱਤੀ ਮਹਿਕਮੇ ਅਤੇ ਕੈਬਨਿਟ ਕਮੇਟੀ ਦੀ ਮਨਜ਼ੂਰੀ ਦੇ ਨਵਾਂ ਸਮਝੌਤਾ ਕਰ ਲਿਆ ਅਤੇ ਐੱਚ. ਏ. ਐੱਲ. ਦਾ ਹੱਕ ਮਾਰ ਕੇ ਨਿੱਜੀ ਕੰਪਨੀ ਨੂੰ ਦੇਣ ਦਾ ਸਮਝੌਤਾ ਕਰ ਲਿਆ। ਰਾਸ਼ਟਰੀ ਸੁਰੱਖਿਆ ਨੂੰ ਅਣਦੇਖੀ ਕਰ ਕੇ 126 ਰਾਫੇਲ ਖਰੀਦਣ ਦੀ ਬਜਾਏ ਸਿਰਫ 36 ਖਰੀਦਣ ਦਾ ਫੈਸਲਾ ਲੈ ਲਿਆ ਗਿਆ। 

PunjabKesari

ਇਕ ਹੋਰ ਟਵੀਟ 'ਚ ਦਿਗਵਿਜੇ ਨੇ ਲਿਖਿਆ ਕਿ ਰਾਫੇਲ ਦੀ ਕੀਮਤ ਕਾਂਗਰਸ ਸਰਕਾਰ ਨੇ 746 ਕਰੋੜ ਤੈਅ ਕੀਤੀ ਸੀ ਪਰ ਚੌਕੀਦਾਰ ਕਈ ਵਾਰ ਸੰਸਦ ਵਿਚ ਅਤੇ ਸੰਸਦ ਦੇ ਬਾਹਰ ਵੀ ਮੰਗ ਕਰਨ ਦੇ ਬਾਵਜੂਦ ਅੱਜ ਤਕ ਇਕ ਰਾਫੇਲ ਕਿੰਨੇ ਵਿਚ ਖਰੀਦਿਆ ਹੈ, ਦੱਸਣ ਤੋਂ ਬੱਚ ਰਹੇ ਹਨ। ਕਿਉਂ? ਕਿਉਂਕਿ ਚੌਕੀਦਾਰ ਜੀ ਦੀ ਚੋਰੀ ਉਜਾਗਰ ਹੋ ਜਾਵੇਗੀ!! 'ਚੌਕੀਦਾਰ' ਜੀ ਹੁਣ ਤਾਂ ਕੀਮਤ ਦੱਸ ਦਿਓ!!


Tanu

Content Editor

Related News