ਆਸਮਾਨ ’ਚ ਰਾਫੇਲ ਨਾਲ ਪਹਿਲੀ ਵਾਰ ਨਜ਼ਰ ਆਈ ਸਕੈਲਪ ਏਅਰ ਕਰੂਜ਼ ਮਿਜ਼ਾਈਲ
Tuesday, Oct 05, 2021 - 02:42 AM (IST)
ਨਵੀਂ ਦਿੱਲੀ – ਭਾਰਤੀ ਹਵਾਈ ਫੌਜ ਨੇ ਪਹਿਲੀ ਵਾਰ ਰਾਫੇਲ ਦੀ ਸਕੈਲਪ ਏਅਰ ਕਰੂਜ਼ ਮਿਜ਼ਾਈਲ ਨਾਲ ਫੋਟੋ ਸਾਂਝੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਰਾਫੇਲ ਆਪਣੀ ਏਕੀਕ੍ਰਿਤ ਅਹਿਮ ਹਥਿਆਰ ਪ੍ਰਣਾਲੀ ਨਾਲ ਨਜ਼ਰ ਆਇਆ ਹੈ। ਸਕੈਲਪ ਏਅਰ ਕਰੂਜ਼ ਮਿਜ਼ਾਈਲ ਨਾਲ ਰਾਫੇਲ ਜਹਾਜ਼ ਹਵਾ ਵਿਚ 500 ਕਿ. ਮੀ. ਦੀ ਦੂਰੀ ਤਕ ਹਮਲਾ ਕਰ ਸਕਦਾ ਹੈ। ਇਸ ਨੂੰ ‘ਗੇਮ ਚੇਂਜਿੰਗ’ ਮਿਜ਼ਾਈਲ ਵੀ ਕਹਿੰਦੇ ਹਨ। ਇਸ ਮਿਜ਼ਾਈਲ ਰਾਹੀਂ ਦੁਸ਼ਮਣ ਦੇ ਕਿਸੇ ਵੀ ਵੱਡੇ ਤੇ ਗੈਰ-ਸੁਰੱਖਿਅਤ ਟਿਕਾਣੇ ਨੂੰ ਆਸਾਨੀ ਨਾਲ ਤਬਾਹ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ - ਭਾਜਪਾ ਵਿਧਾਇਕ ਕਮਲ ਗੁਪਤਾ ਨਾਲ ਕਿਸਾਨਾਂ ਨੇ ਕੀਤੀ ਹੱਥੋਪਾਈ, ਕੱਪੜੇ ਪਾੜੇ
ਰਾਫੇਲ ਦਾ ਸਭ ਤੋਂ ਖਤਰਨਾਕ ਹਥਿਆਰ ਹੈ ਸਕੈਲਪ ਏਅਰ ਪੀ. ਐੱਲ.-15 ਐਮਰਾਮ ਮਿਜ਼ਾਈਲ, ਜਿਸ ਨਾਲ ਗੁਆਂਢੀ ਦੁਸ਼ਮਣ ਦੇਸ਼ਾਂ ਦੀ ਹਾਲਤ ਖਰਾਬ ਹੋ ਜਾਵੇਗੀ। ਪਾਕਿਸਤਾਨ ਕੋਲ ਅਮਰੀਕਾ ਤੋਂ ਖਰੀਦਿਆ ਐੱਫ.-16 ਫਾਈਟਰ ਜੈੱਟ ਹੈ ਤਾਂ ਚੀਨ ਕੋਲ ਆਪਣਾ ਬਣਾਇਆ ਹੋਇਆ ਜੇ-20 ਲੜਾਕੂ ਜਹਾਜ਼ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।