ਕੋਰੋਨਾ ਵਾਇਰਸ : ਰਾਧੇ ਮਾਂ ਦਾ ਦਿੱਲੀ ਸੀ.ਐੱਮ. ਰਿਲੀਫ ਫੰਡ 'ਚ 5 ਲੱਖ ਦਾ ਯੋਗਦਾਨ

05/09/2020 1:45:39 PM

ਨਵੀਂ ਦਿੱਲੀ- ਸ਼੍ਰੀ ਰਾਧੇ ਮਾਂ ਚੈਰੀਟੇਬਲ ਸੋਸਾਇਟੀ ਨਵੀਂ ਦਿੱਲੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਮਦਦ ਦੇ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਰਾਹਤ ਫੰਡ 'ਚ 5 ਲੱਖ ਰੁਪਏ ਦਾ ਯੋਗਦਾਨ ਕੀਤਾ ਹੈ। ਰਾਧੇ ਮਾਂ ਵਲੋਂ ਸੰਚਾਲਤ ਇਹ ਸੋਸਾਇਟੀ ਹੁਣ ਤੱਕ 25 ਲੱਖ ਰੁਪਏ ਦਾ ਯੋਗਦਾਨ ਕੋਵਿਡ-19 ਸੰਬੰਧੀ ਵੱਖ-ਵੱਖ ਫੰਡਾਂ 'ਚ ਕਰ ਚੁਕਿਆ ਹੈ। ਸ਼੍ਰੀ ਰਾਧੇ ਮਾਂ ਨੇ ਅਰਵਿੰਦ ਕੇਜਰੀਵਾਲ ਵਲੋਂ ਬਿਹਤਰ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਚੁੱਕੇ ਗਏ ਕਦਮਾਂ ਅਤੇ ਕੋਰੋਨਾ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕੰਮਾਂ ਦੀ ਵੀ ਪ੍ਰਸ਼ੰਸਾਂ ਕੀਤੀ ਹੈ।

ਸ਼੍ਰੀ ਰਾਧੇ ਮਾਂ ਨੇ ਕਿਹਾ ਕਿ ਸਮਾਜ ਸੇਵਾ ਇਕ ਅਜਿਹਾ ਕੰਮ ਹੈ, ਜਿਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਜੋ ਸੁੱਖ ਸਾਨੂੰ ਦੂਜਿਆਂ ਦੀ ਸੇਵਾ ਜਾਂ ਸਮਾਜ ਦੀ ਸੇਵਾ ਕਰਨ 'ਚ ਮਿਲਦਾ ਹੈ, ਉਹ ਸੁੱਖ ਸਾਰੇ ਸੁੱਖਾਂ ਤੋਂ ਵੱਖ ਹੁੰਦਾ ਹੈ। ਸਾਡੇ ਸ਼ਾਸਤਰਾਂ 'ਚ ਵੀ ਕਿਹਾ ਗਿਆ ਹੈ ਸੇਵਾ ਪਰਮੋ ਧਰਮ ਅਤੇ ਜੇਕਰ ਇਹ ਭਾਵਨਾ ਸਾਰੇ ਮਨੁੱਖਾਂ ਦੇ ਦਿਲਾਂ 'ਚ ਆ ਜਾਵੇ ਤਾਂ ਮਨੁੱਖੀ ਜੀਵਨ ਨੂੰ ਸਾਰਥਕਤਾ ਮਿਲ ਜਾਵੇਗੀ ਅਤੇ ਜ਼ਰੂਰਤਮੰਦ ਲੋਕਾਂ ਨੂੰ ਜੀਵਨ। ਅਜਿਹਾ ਕਰ ਕੇ ਅਸੀਂ ਕੋਰੋਨਾ ਵਰਗੀ ਮਹਾਮਾਰੀ ਨੂੰ ਹਰਾ ਸਕਦੇ ਹਾਂ। ਸੋਸਾਇਟੀ ਦਿੱਲੀ ਵਲੋਂ ਰਾਧੇ ਮਾਂ ਵਲੋਂ 10 ਲੱਖ ਰੁਪਏ ਦਾ ਯੋਗਦਾਨ ਪੀ.ਐੱਮ. ਕੇਅਰਜ਼ ਫੰਡ 'ਚ, ਮਹਾਰਾਸ਼ਟਰ ਮੁੱਖ ਮੰਤਰੀ ਕੋਵਿਡ-19 ਫੰਡ 'ਚ 5 ਲੱਖ ਰੁਪਏ ਅਤੇ ਪੰਜਾਬ ਦੇ ਮੁੱਖ ਮੰਤਰੀ ਮਦਦ ਫੰਡ ਕੋਵਿਡ-19 'ਚ 5 ਲੱਖ ਰੁਪਏ ਦਾ ਯੋਗਦਾਨ ਕੀਤਾ ਜਾ ਚੁਕਿਆ ਹੈ।


DIsha

Content Editor

Related News