ਦਿੱਲੀ ਗੁਰਦੁਆਰਾ ਕਮੇਟੀ ਵਲੋਂ ਕੀਤੇ ਗਏ ਐਲਾਨਾਂ ਨੂੰ ਪਰਮਜੀਤ ਸਰਨਾ ਨੇ ਦੱਸਿਆ 'ਖੋਖਲਾ ਪਿਟਾਰਾ'

Tuesday, Jul 06, 2021 - 03:07 PM (IST)

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਸੰਗਤ ਨੂੰ ਰਿਝਾਉਣ ਲਈ ਲੋਕ-ਹਿਤੈਸ਼ੀ ਐਲਾਨਾਂ ਦਾ ਸਿਲਸਿਲਾ ਜਾਰੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਖ਼ਰਾਬ ਆਰਥਿਕ ਸਥਿਤੀ ਨਾਲ ਜੂਝ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਮੰਗਲਵਾਰ ਨੂੰ ਪ੍ਰੈੱਸ ਵਾਰਤਾ ਕਰ ਕੇ ਕਈ ਐਲਾਨ ਕੀਤੇ। ਜਿਸ ਨੂੰ ਲੈ ਕੇ ਮੁੱਖ ਵਿਰੋਧੀ ਦਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪ੍ਰੈੱਸ ਵਾਰਤਾ ਕਰ ਕੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੋਂ ਸਵਾਲ ਕੀਤੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਐਲਾਨਾਂ ਨੂੰ ਖੋਖਲ੍ਹਾ ਪਿਟਾਰਾ ਦੱਸਿਆ, ਜੋ ਕਿ ਚੋਣਾਂ ਦੇ ਸਮੇਂ ਭੋਲੀ-ਭਾਲੀ ਸੰਗਤ ਨੂੰ ਗੁੰਮਰਾਹ ਕਰਨ ਲਈ ਬਣਾਇਆ ਗਿਆ ਹੈ। ਸਰਨਾ ਅਨੁਸਾਰ ਬਾਦਲ ਦੇ ਕਾਰਜਕਾਲ 'ਚ ਕਮੇਟੀ ਆਪਣੇ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਚੁਕੀ ਹੈ। ਪਰਮਜੀਤ ਸਰਨਾ ਨੇ ਸਿਰਸਾ ਤੋਂ ਇਹ ਸਵਾਲ ਕੀਤੇ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਸਿੱਖਾਂ ਦੇ ਪਰਿਵਾਰਾਂ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਡੇ ਐਲਾਨ

1- 120 ਕਰੋੜ ਕਿੱਥੇ ਗਏ ਜੋ ਉਨ੍ਹਾਂ ਨੇ ਆਪਣੇ ਕਾਰਜਕਾਲ 'ਚ ਛੱਡੇ ਸਨ।
2- ਪਿਛਲੇ 8 ਸਾਲਾਂ 'ਚ 250 ਕਰੋੜ ਤੋਂ ਵੱਧ ਦੇ ਦਸਵੰਦ ਦੀ ਪ੍ਰਾਪਤੀ ਹੋਈ ਹੈ। ਜਿਸ ਦਾ ਕੋਈ ਵੀ ਹਿਸਾਬ-ਕਿਤਾਬ ਸੰਗਤ ਦੇ ਸਾਹਮਣੇ ਨਹੀਂ ਹੈ।
3- ਡੀ.ਐੱਸ.ਜੀ.ਐੱਮ.ਸੀ. ਪ੍ਰਧਾਨ 'ਤੇ ਪਹਿਲੀ ਵਾਰ 2-2 ਐੱਫ.ਆਈ.ਆਰ. ਹੋਈ ਹੈ।
4- ਜੀ.ਐੱਚ.ਪੀ.ਐੱਸ. ਸਕੂਲ/ਕਾਲਜ ਸਭ ਬਰਬਾਦ ਹਨ।
5- ਸਿੱਖ ਅਧਿਆਪਕਾਂ ਨੂੰ ਲੰਬੇ ਸਮੇਂ ਤੋਂ ਤਨਖਾਹ ਨਹੀਂ ਮਿਲ ਰਹੀ।
6- ਕਰਮਚਾਰੀਆਂ ਦੇ ਪੀ.ਐੱਫ. ਆਦਿ ਰੁਕੇ ਹਨ।
7- 1984 ਦੇ ਦੋਸ਼ੀਆਂ ਤੋਂ ਗਲਤ ਤਰੀਕੇ ਨਾਲ ਦਾਨ ਲਿਆ ਜਾ ਰਿਹਾ ਹੈ। 12 ਕਰੋੜ ਦਾ ਕੋਈ ਹਿਸਾਬ-ਕਿਤਾਬ ਨਹੀਂ।
8- 2019 'ਚ 550ਵੇਂ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਲਿਜਾਉਣ ਦੇ ਨਾਮ 'ਤੇ ਕਰੋੜਾਂ ਦਾ ਦਾਨ ਇਕੱਠਾ ਕੀਤਾ। ਇਸ ਦਾ ਕੋਈ ਵੀ ਹਿਸਾਬ-ਕਿਤਾਬ ਸੰਗਤ ਦੇ ਸਾਹਮਣੇ ਪੇਸ਼ ਨਹੀਂ ਹੋਇਆ।
9- ਪੰਥਕ ਮਰਿਆਦਾਵਾਂ ਦੀ ਬੇਅਦਬੀ ਜਾਰੀ ਹੈ। ਕਦੇ ਕੇਕ ਕੱਟਣ ਤਾਂ ਕਦੇ ਪ੍ਰਕਾਸ਼ ਪੁਰਬ 'ਚ ਮੂਰਤੀ ਵਿਸਰਜਨ ਤੱਕ ਦੀ ਵਿਵਸਥਾ ਲਾਗੂ ਕੀਤੀ ਜਾਂਦੀ ਹੈ।
10- ਦਸਵੰਦ ਵਰਗੀ ਪਵਿੱਤਰ ਪਰੰਪਰਾ ਨੂੰ ਵੀ ਇਨ੍ਹਾਂ ਨੇ ਨਹੀਂ ਛੱਡਿਆ। ਪ੍ਰਾਈਵੇਟ ਕੰਪਨੀਆਂ ਤੋਂ ਦਾਨ ਮੰਗਿਆ ਜਾ ਰਿਹਾ ਹੈ।
11- ਇਤਿਹਾਸ 'ਚ ਪਹਿਲੀ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸ਼ਹੀਦੀ ਸਥਾਨ 'ਤੇ ਅਸ਼ਲੀਲ ਗੀਤ ਵਜਾਏ ਜਾਂਦੇ ਹਨ।

ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਸਰਨਾ ਨੇ ਦੱਸਿਆ ਕਿ ਬਾਦਲਾਂ ਦੇ ਮਾੜੇ ਕੰਮਾਂ ਦੀ ਸੂਚੀ ਬਹੁਤ ਲੰਬੀ ਹੈ। ਇਹ ਸਿਰਫ਼ ਦਿੱਲੀ ਤੋਂ ਸ਼ੁਰੂ ਹੋ ਕੇ ਦਿੱਲੀ 'ਚ ਹੀ ਖ਼ਤਮ ਹੀਂ ਹੈ। ਇਨ੍ਹਾਂ ਨੇ ਵਿਸ਼ਵ ਭਰ ਦੇ ਸਿੱਖ ਮਰਿਆਦਾਵਾਂ ਨੂੰ ਠੇਸ ਪਹੁੰਚਾਈ ਹੈ। ਹੁਣ ਇਨ੍ਹਾਂ ਦੇ ਪਤਨ ਦੀ ਸ਼ੁਰੂਆਤ ਹੋ ਚੁਕੀ ਹੈ। ਗੁਰਮੀਤ ਰਾਮ ਰਹੀਮ ਨੂੰ ਪਨਾਹ ਦੇਣ ਵਾਲਿਆਂ ਅਤੇ ਬਰਗਾੜੀ ਦੇ ਕਾਤਲਾਂ ਨੂੰ ਸੰਗਤ ਕਦੇ ਮੁਆਫ਼ ਨਹੀਂ ਕਰੇਗੀ। ਹੁਣਕਿਉਂਕਿ ਚੋਣਾਂ ਸਿਰ 'ਤੇ ਹਨ ਅਤੇ ਸੰਗਤ ਨੇ ਇਨ੍ਹਾਂ ਨੂੰ ਉਖਾੜ ਸੁੱਟਣ ਦਾ ਮਨ ਬਣਾ ਲਿਆ ਹੈ, ਅਜਿਹੇ ਸਮੇਂ ਸੰਗਤ ਨੂੰ ਵਰਗਲਾਉਣ ਲਈ ਅਜਿਹੇ ਹਾਸੋਹੀਣੇ ਬਿਆਨਾਂ ਦੀ ਜ਼ਰੂਰਤ ਨਹੀਂ ਹੈ। ਇਨ੍ਹਾਂ ਨੂੰ ਸੰਗਤ ਵਿਚਾਲੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ।


DIsha

Content Editor

Related News