ਤਾਲਾਬੰਦੀ ’ਚ ਮੁਸਲਿਮ ਧਰਮ ਗੁਰੂ ਦੇ ਜਨਾਜ਼ੇ ’ਚ ਸ਼ਾਮਲ ਹੋਈ ਹਜ਼ਾਰਾਂ ਦੀ ਭੀੜ, ਪੁਲਸ ਰਹੀ ਬੇਖ਼ਬਰ

Monday, May 10, 2021 - 06:38 PM (IST)

ਤਾਲਾਬੰਦੀ ’ਚ ਮੁਸਲਿਮ ਧਰਮ ਗੁਰੂ ਦੇ ਜਨਾਜ਼ੇ ’ਚ ਸ਼ਾਮਲ ਹੋਈ ਹਜ਼ਾਰਾਂ ਦੀ ਭੀੜ, ਪੁਲਸ ਰਹੀ ਬੇਖ਼ਬਰ

ਬਦਾਯੂੰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿਚ ਇਕ ਮੁਸਲਿਮ ਧਰਮ ਗੁਰੂ ਦੇ ਦਿਹਾਂਤ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ’ਚ ਲੋਕ ਕੋਵਿਡ ਪ੍ਰੋਟੋਕਾਲ ਦੀ ਅਣਦੇਖੀ ਕਰਦੇ ਹੋਏ ਉਨ੍ਹਾਂ ਦੇ ਜਨਾਜ਼ੇ ’ਚ ਸ਼ਾਮਲ ਹੋਏ। ਉੱਤਰ ਪ੍ਰਦੇਸ਼ ਪੁਲਸ ਇਸ ਖ਼ਬਰ ਤੋਂ ਬੇਖ਼ਬਰ ਰਹੀ। ਇਸ ਮਾਮਲੇ ਵਿਚ ਅਗਿਆਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਸੰਕਲਪ ਸ਼ਰਮਾ ਨੇ ਸੋਮਵਾਰ ਨੂੰ ਦੱਸਿਆ ਕਿ ਮੁਸਲਿਮ ਧਰਮ ਗੁਰੂ ਹਜ਼ਰਤ ਅਬਦੁੱਲ ਹਮੀਦ ਮੁਹੰਮਦ ਸਾਲਿਮੁਲ ਕਾਦਰੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ।

PunjabKesari

ਕਾਦਰੀ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ’ਚ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਬਦਾਯੂੰ ਪਹੁੰਚੇ ਅਤੇ ਕੋਵਿਡ ਪ੍ਰੋਟੋਕਾਲ ਦਾ ਉਲੰਘਣ ਕਰਦੇ ਹੋਏ ਜਨਾਜ਼ੇ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਦੱਸਿਆ ਕਿ ਕੋਤਵਾਲੀ ’ਚ ਅਗਿਆਤ ਲੋਕਾਂ ਖ਼ਿਲਾਫ਼ ਮਹਾਮਾਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਨਾਜ਼ੇ ਦੇ ਵੀਡੀਓ ਵੇਖ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਦੋਸ਼ੀ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari

ਜ਼ਿਕਰਯੋਗ ਹੈ ਕਿ ਕਾਜੀ ਮੁਹੰਮਦ ਸਾਲਿਮੁਲ ਕਾਦਰੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਮਰਹੂਮ ਸਰੀਰ ਦੇ ਅੰਤਿਮ ਦਰਸ਼ਨਾਂ ਅਤੇ ਜਨਾਜ਼ੇ ਲਈ ਕੋਰੋਨਾ ਪ੍ਰੋਟੋਕਾਲ ਦਾ ਉਲੰਘਣ ਕਰਦੇ ਹੋਏ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਘਟਨਾ ਦੇ ਵਾਇਰਲ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਲੋਕਾਂ ਨੇ ਤਾਲਾਬੰਦੀ ਦੀ ਧੱਜੀਆਂ ਉੱਡਾਈਆਂ ਅਤੇ ਸਮਾਜਿਕ ਮੇਲ-ਜੋਲ ਤੋਂ ਦੂਰੀ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ। ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਹਿਰ ਨੂੰ ਵੇਖਦੇ ਹੋਏ ਅੰਤਿਮ ਸੰਸਕਾਰ ਵਿਚ ਸਿਰਫ 20 ਲੋਕਾਂ ਦੇ ਹੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ ਪਰ ਕਾਜ਼ੀ ਦੇ ਜਨਾਜ਼ੇ ਵਿਚ ਹਜ਼ਾਰਾਂ ਲੋਕ ਮੌਜੂਦ ਸਨ। 


author

Tanu

Content Editor

Related News