ਕਰਾਚੀ ’ਚ ਪੈਦਾ ਹੋਈ ਕਮਰ ਸ਼ੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਨ੍ਹੇਗੀ ਰੱਖੜੀ
Tuesday, Aug 13, 2024 - 01:58 AM (IST)
ਅੰਮਿ੍ਤਸਰ (ਕੱਕੜ) - ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਇਕ ਮੁਸਲਿਮ ਪਰਿਵਾਰ ’ਚ ਪੈਦਾ ਹੋਈ ਕਮਰ ਸ਼ੇਖ ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਣ ਲਈ ਅਹਿਮਦਾਬਾਦ ਤੋਂ ਦਿੱਲੀ ਆਵੇਗੀ, ਇਹ ਉਸ ਦਾ ਲਗਾਤਾਰ 30ਵਾਂ ਰੱਖੜੀ ਦਾ ਤਿਉਹਾਰ ਹੋਵੇਗਾ।
ਪਤਾ ਲੱਗਾ ਹੈ ਕਿ ਕਮਰ ਸ਼ੇਖ ਪਿਛਲੇ 29 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਰਾ ਮੰਨ ਕੇ ਰੱਖੜੀ ਬੰਨ੍ਹ ਰਹੀ ਹੈ। ਸਾਲ 1981 ’ਚ ਕਮਰ ਸ਼ੇਖ ਦਾ ਵਿਆਹ ਮੋਹਸਿਨ ਸ਼ੇਖ ਨਾਲ ਹੋਇਆ, ਉਦੋਂ ਤੋਂ ਉਹ ਭਾਰਤ ’ਚ ਰਹਿਣ ਲੱਗ ਪਈ ਸੀ। ਕਮਰ ਸ਼ੇਖ ਸਾਲ 1990 ਤੋਂ ਭਾਵ ਪਿਛਲੇ 35 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਪਰਕ ’ਚ ਹੈ।