ਪੀ.ਡਬਲਿਊ.ਡੀ. ਮਾਮਲਾ : ਪੁਲਸ ਨੇ ਰਾਹੁਲ ਸ਼ਰਮਾ ਦੀ ਸ਼ਿਕਾਇਤ ''ਤੇ ਮਾਮਲਾ ਕੀਤਾ ਦਰਜ

Wednesday, Jun 07, 2017 - 12:21 AM (IST)

ਨਵੀਂ ਦਿੱਲੀ— ਦਿੱਲੀ ਪੁਲਸ ਨੇ ਰਾਹੁਲ ਸ਼ਰਮਾ ਨੂੰ ਕਥਿਤ ਤੌਰ 'ਤੇ ਧਮਕਾਉਣ ਨੂੰ ਲੈ ਕੇ ਅਣਪਛਾਤੇ ਲੋਕਾਂ ਖਿਲਾਫ ਇਕ ਮਾਮਲਾ ਦਰਜ ਕੀਤਾ ਹੈ। ਸ਼ਰਮਾ ਨੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) 'ਚ ਘੋਟਾਲੇ ਦਾ ਦੋਸ਼ ਲਗਾਇਆ ਸੀ ਜਿਸ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਕ ਰਿਸ਼ਤੇਦਾਰ ਕਥਿਤ ਤੌਰ 'ਤੇ ਸ਼ਾਮਲ ਹੈ।
ਪੁਲਸ ਨੇ ਦੱਸਿਆ ਕਿ ਸ਼ਰਮਾ ਨੇ 11 ਮਈ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਇਕ ਫੋਨ ਕਾਲ ਆਇਆ ਜਿਸ 'ਚ ਉਨ੍ਹਾਂ ਨੂੰ 'ਸਮਾਜ ਸੇਵਾ' 'ਚ ਸ਼ਾਮਲ ਨਹੀਂ ਹੋਣ ਲਈ ਕਿਹਾ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਦ ਮਾਰਗ ਥਾਣਾ 'ਚ ਇਕ ਸ਼ਿਕਾਇਤ ਦਿੱਤੀ ਅਤੇ 3 ਜੂਨ ਨੂੰ ਅਪਰਾਧਿਕ ਧਮਕੀ ਦੇਣ ਦਾ ਇਕ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਉਸ ਸਮੇਂ ਫੋਨ ਆਇਆ ਸੀ ਜਦੋਂ ਉਹ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ.ਸੀ.ਬੀ.) ਮੁਖੀ ਮੁਕੇਸ਼ ਮੀਣਾ ਨੂੰ ਮਿਲਣ ਤੋਂ ਬਾਅਦ ਜਾ ਰਹੇ ਸੀ।


Related News