ਪ੍ਰਸਿੱਧ ਗਾਇਕ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ, ਪੁਲਸ ਅੱਗੇ ਜੁਰਮ ਕੀਤਾ ਕਬੂਲ, ਪੜ੍ਹੋ ਮਾਮਲਾ

Friday, Sep 13, 2024 - 01:09 PM (IST)

ਪ੍ਰਸਿੱਧ ਗਾਇਕ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ, ਪੁਲਸ ਅੱਗੇ ਜੁਰਮ ਕੀਤਾ ਕਬੂਲ, ਪੜ੍ਹੋ ਮਾਮਲਾ

ਨਵੀਂ ਦਿੱਲੀ (ਬਿਊਰੋ)  : ਦਿੱਲੀ ਏਅਰਪੋਰਟ ਥਾਣੇ ਦੀ ਪੁਲਸ ਵੱਲੋਂ ਹਾਲ ਹੀ ਵਿੱਚ ਪੰਜਾਬੀ ਗਾਇਕ ਫਤਿਹਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗਾਇਕ ਉੱਤੇ ਲੋਕਾਂ ਨੂੰ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਤੇ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ, ਆਈ. ਜੀ. ਆਈ. ਏਅਰਪੋਰਟ ਥਾਣੇ ਦੀ ਪੁਲਸ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਵਿਦੇਸ਼ ਭੇਜਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ 'ਚ ਸ਼ਾਮਲ ਪੰਜਾਬੀ ਗਾਇਕ ਫਤਹਿਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। 

ਕਜ਼ਾਕਿਸਤਾਨ ਤੋਂ ਡਿਪੋਰਟ ਹੋ ਕੇ ਆਇਆ ਸੀ ਭਾਰਤ
ਪੁਲਸ ਮੁਤਾਬਕ, ਗਾਇਕ ਅਤੇ ਉਸ ਦੇ ਗਿਰੋਹ ਵੱਲੋਂ ਉਹ ਲੋਕਾਂ ਨੂੰ ਡੰਕੀ ਦੇ ਰਸਤੇ ਅਮਰੀਕਾ ਭੇਜਣ ਦੇ ਬਹਾਨੇ ਫਸਾਉਂਦੇ ਸਨ। ਪੰਜਾਬੀ ਗਾਇਕ ਫਤਹਿਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਯਾਤਰੀ ਲਈ ਬ੍ਰਾਜ਼ੀਲ ਦਾ ਜਾਅਲੀ ਵੀਜ਼ਾ ਬਣਵਾ ਕੇ ਉਸ ਨੂੰ ਵੱਖ-ਵੱਖ ਦੇਸ਼ਾਂ ਰਾਹੀਂ ਪੰਜ ਵਾਰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਪੁਲਸ ਮੁਤਾਬਕ, 8 ਮਾਰਚ ਨੂੰ ਗੁਰਪ੍ਰੀਤ ਸਿੰਘ ਵਾਸੀ ਪਿੰਡ ਨੌਰੰਗਾਬਾਦ ਜ਼ਿਲ੍ਹਾ ਤਰਨਤਾਰਨ ਪੰਜਾਬ ਆਈ. ਜੀ. ਆਈ. ਏਅਰਪੋਰਟ ਪੁੱਜਾ ਸੀ। ਉਸ ਨੂੰ ਕਜ਼ਾਕਿਸਤਾਨ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਗੁਰਪ੍ਰੀਤ ਭਾਰਤੀ ਪਾਸਪੋਰਟ ਦੀ ਵਰਤੋਂ ਕਰਕੇ ਭੂਟਾਨ ਤੋਂ ਬਾਅਦ ਥਾਈਲੈਂਡ ਗਿਆ ਸੀ। ਫਿਰ ਉਥੋਂ ਉਹ ਵੀਜ਼ਾ ਆਨ ਅਰਾਈਵਲ 'ਤੇ ਕਜ਼ਾਕਿਸਤਾਨ ਚਲਾ ਗਿਆ। ਕਜ਼ਾਕਿਸਤਾਨ ਪਹੁੰਚਣ 'ਤੇ, ਉਸ ਦਾ ਪਾਸਪੋਰਟ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਕਿਉਂਕਿ 2 ਪੰਨੇ ਪਾੜੇ ਗਏ ਸਨ। ਇਸ ਤੋਂ ਬਾਅਦ ਉਸ ਨੂੰ ਐਮਰਜੈਂਸੀ ਸਰਟੀਫਿਕੇਟ 'ਤੇ ਭਾਰਤ ਡਿਪੋਰਟ ਕਰ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਪਾਸਪੋਰਟ ਤੋਂ ਫਰਜ਼ੀ ਬ੍ਰਾਜ਼ੀਲ ਦੇ ਵੀਜ਼ੇ ਵਾਲੇ ਹਟਾ 2 ਪੰਨੇ 
ਧੋਖਾਧੜੀ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗੁਰਪ੍ਰੀਤ ਨੂੰ ਆਈ. ਜੀ. ਆਈ. ਏਅਰਪੋਰਟ ਥਾਣੇ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਉਸ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਵਧੀਆ ਰੋਜ਼ੀ-ਰੋਟੀ ਲਈ ਅਮਰੀਕਾ ਜਾਣਾ ਚਾਹੁੰਦਾ ਸੀ। ਉਹ ਪਿੰਡ ਦੇ ਏਜੰਟ ਸੁਲਤਾਨ ਸਿੰਘ ਨੂੰ ਮਿਲਿਆ। ਉਨ੍ਹਾਂ ਨੇ ਪੀੜਤ ਨੂੰ ਵੱਖ-ਵੱਖ ਦੇਸ਼ਾਂ ਰਾਹੀਂ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ। ਉਸ ਤੋਂ 50 ਲੱਖ ਰੁਪਏ ਲੈ ਕੇ ਯਾਤਰਾ ਦੇ ਸਾਰੇ ਪ੍ਰਬੰਧ ਕਰਨ ਦਾ ਵਾਅਦਾ ਵੀ ਕੀਤਾ।
ਗੁਰਪ੍ਰੀਤ ਨੇ ਏਜੰਟ ਨੂੰ 10 ਲੱਖ ਰੁਪਏ ਦੇ ਦਿੱਤੇ ਅਤੇ ਬਾਕੀ ਰਕਮ ਮੰਜ਼ਿਲ 'ਤੇ ਪਹੁੰਚ ਕੇ ਦੇਣ ਦਾ ਵਾਅਦਾ ਕੀਤਾ। ਸੁਲਤਾਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਬ੍ਰਾਜ਼ੀਲ ਦੀ ਅਗਲੀ ਯਾਤਰਾ ਲਈ ਕਤਰ 'ਚ ਜਾਅਲੀ ਵੀਜ਼ਾ ਦਾ ਇੰਤਜ਼ਾਮ ਕੀਤਾ ਪਰ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਉਸ ਨੇ ਪਾਸਪੋਰਟ ਤੋਂ ਫਰਜ਼ੀ ਬ੍ਰਾਜ਼ੀਲ ਦੇ ਵੀਜ਼ੇ ਵਾਲੇ 2 ਪੰਨੇ ਹਟਾ ਦਿੱਤੇ। ਸੁਲਤਾਨ ਨੇ ਗੁਰਪ੍ਰੀਤ ਨੂੰ ਅਮਰੀਕਾ ਭੇਜਣ ਲਈ 2023 ਅਤੇ 2024 'ਚ ਇੱਕ ਵਾਰ ਚਾਰ ਕੋਸ਼ਿਸ਼ਾਂ ਕੀਤੀਆਂ ਪਰ ਉਹ ਸਫਲ ਨਹੀਂ ਹੋ ਸਕਿਆ। 

ਦਿੱਲੀ ਤੋਂ ਕੀਤਾ ਗ੍ਰਿਫ਼ਤਾਰ
ਪੀੜਤ ਕੋਲੋਂ ਮਿਲੀ ਜਾਣਕਾਰੀ ਮੁਤਾਬਕ, ਪੁਲਸ ਨੇ ਏਜੰਟ ਸੁਲਤਾਨ ਸਿੰਘ ਵਾਸੀ ਪਿੰਡ ਨੌਰੰਗਾਬਾਦ ਤਰਨਤਾਰਨ ਪੰਜਾਬ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਸੁਲਤਾਨ ਨੇ ਪੰਜਾਬੀ ਗਾਇਕ ਫਤਿਹਜੀਤ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਪੁਲਸ ਨੇ ਸੁਲਤਾਨ ਦੇ ਇਸ਼ਾਰੇ 'ਤੇ ਫਤਿਹਜੀਤ ਦੇ ਸੰਭਾਵਿਤ ਟਿਕਾਣਿਆਂ 'ਤੇ ਕਈ ਛਾਪੇ ਮਾਰੇ ਪਰ ਉਹ ਭੱਜਣ 'ਚ ਕਾਮਯਾਬ ਹੋ ਗਿਆ। ਮੁਲਜ਼ਮਾਂ ਨੇ ਸੈਸ਼ਨ ਕੋਰਟ ਅਤੇ ਦਿੱਲੀ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਸਨ, ਜਿਨ੍ਹਾਂ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਆਈਜੀਆਈ ਏਅਰਪੋਰਟ ਥਾਣਾ ਇੰਚਾਰਜ ਸੁਸ਼ੀਲ ਗੋਇਲ ਦੀ ਅਗਵਾਈ ਹੇਠ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਨੇ ਤਕਨੀਕੀ ਜਾਂਚ ਕਰਕੇ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

ਗਾਇਕ ਨੇ ਕਿੰਝ ਸ਼ੁਰੂ ਕੀਤੀ ਠੱਗੀ
ਪੁਲਸ ਮੁਤਾਬਕ, ਫਤਿਹਜੀਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਗਾਇਕ ਹੈ। ਉਹ ਦੁਨੀਆਂ ਭਰ 'ਚ ਆਪਣੇ ਪ੍ਰੋਗਰਾਮ ਪੇਸ਼ ਕਰਦਾ ਹੈ। ਆਪਣੇ ਕੰਮ ਦੌਰਾਨ ਉਹ ਏਜੰਟ ਸੁਲਤਾਨ ਦੇ ਸੰਪਰਕ 'ਚ ਆਇਆ, ਜੋ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਮ 'ਤੇ ਠੱਗੀ ਮਾਰਦਾ ਸੀ। ਇਸ ਤੋਂ ਬਾਅਦ ਜਲਦੀ ਪੈਸੇ ਕਮਾਉਣ ਲਈ ਉਸ ਨਾਲ ਕੰਮ ਵੀ ਸ਼ੁਰੂ ਕਰ ਦਿੱਤਾ। ਗੁਰਪ੍ਰੀਤ ਵੱਲੋਂ ਦਿੱਤੇ 10 ਲੱਖ ਰੁਪਏ ਵਿੱਚੋਂ 4 ਲੱਖ ਰੁਪਏ ਕਮਿਸ਼ਨ ਵਜੋਂ ਮਿਲੇ ਹਨ। ਉਸ ਨੇ ਸੁਲਤਾਨ ਅਤੇ ਹੋਰ ਸਾਥੀਆਂ ਦੀ ਮਦਦ ਨਾਲ ਗੁਰਪ੍ਰੀਤ ਨੂੰ ਵੱਖ-ਵੱਖ ਦੇਸ਼ਾਂ ਤੋਂ ਪੰਜ ਵਾਰ ਅਮਰੀਕਾ ਦੀ ਯਾਤਰਾ ਕਰਵਾਈ, ਪਰ ਸਫ਼ਲਤਾ ਨਹੀਂ ਮਿਲੀ। ਉਸ ਨੇ ਗੁਰਪ੍ਰੀਤ ਦੀ ਯਾਤਰਾ ਲਈ ਬ੍ਰਾਜ਼ੀਲ ਦਾ ਜਾਅਲੀ ਵੀਜ਼ਾ ਵੀ ਲਗਵਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News