ਬਹਿਰਾਈਚ ਹਿੰਸਾ ਦੇ ਮੁਲਜ਼ਮਾਂ ਦੇ ਘਰ ’ਤੇ ਚੱਲੇਗਾ ਬੁਲਡੋਜ਼ਰ!

Friday, Oct 18, 2024 - 11:08 PM (IST)

ਬਹਿਰਾਈਚ ਹਿੰਸਾ ਦੇ ਮੁਲਜ਼ਮਾਂ ਦੇ ਘਰ ’ਤੇ ਚੱਲੇਗਾ ਬੁਲਡੋਜ਼ਰ!

ਬਹਿਰਾਈਚ, (ਇੰਟ.)- ਬਹਿਰਾਇਚ ਜ਼ਿਲੇ ਦੇ ਮਹਾਰਾਜਗੰਜ ਇਲਾਕੇ ’ਚ ਲੋਕ ਨਿਰਮਾਣ ਵਿਭਾਗ ਵੱਲੋਂ ਗ਼ੈਰ-ਕਾਨੂੰਨੀ ਉਸਾਰੀ ਵਾਲੇ ਘਰਾਂ ਅਤੇ ਦੁਕਾਨਾਂ ’ਤੇ ਨੋਟਿਸ ਚਿਪਕਾ ਦਿੱਤਾ ਗਿਆ ਹੈ, ਜਿਸ ਵਿਚ ਰਾਮ ਗੋਪਾਲ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਅਬਦੁਲ ਸਮੇਤ 19 ਮੁਸਲਮਾਨ ਅਤੇ 4 ਹਿੰਦੂ ਘਰਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਲੋਕ ਨਿਰਮਾਣ ਵਿਭਾਗ ਨੇ ਨੋਟਿਸ ’ਚ ਦੁਕਾਨਾਂ ਅਤੇ ਮਕਾਨਾਂ ਦੇ ਮਾਲਕਾਂ ਤੋਂ ਜਵਾਬ ਮੰਗਿਆ ਹੈ। ਵਿਭਾਗ ਨੇ ਕਿਹਾ ਉਸਾਰੀ ਤੋਂ ਪਹਿਲਾਂ ਜੇਕਰ ਜ਼ਿਲਾ ਅਧਿਕਾਰੀ ਤੋਂ ਇਜਾਜ਼ਤ ਮਿਲੀ ਤਾਂ ਗ਼ੈਰ-ਕਾਨੂੰਨੀ ਕਬਜ਼ੇ ਦੇ ਖਿਲਾਫ ਪ੍ਰਸ਼ਾਸਨ ਬੁਲਡੋਜ਼ਰ ਦੀ ਕਾਰਵਾਈ ਕਰ ਸਕਦਾ ਹੈ।


author

Rakesh

Content Editor

Related News