ਕੇਜਰੀਵਾਲ ਨੂੰ ਗਾਲ੍ਹਾਂ ਕੱਢਣ ਦੀ ਬਜਾਏ ਵੈਕਸੀਨ ਮੁਹੱਈਆ ਕਰਵਾਉਣ ਹਰਦੀਪ ਪੁਰੀ : ਸਿਸੋਦੀਆ

06/22/2021 4:59:37 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਰਫ਼ ਗਾਲ੍ਹਾਂ ਕੱਢਣ ਦੀ ਬਜਾਏ ਨੌਜਵਾਨਾਂ ਨੂੰ ਪੂਰੇ ਟੀਕੇ ਮੁਹੱਈਆ ਕਰਵਾਉਣ 'ਤੇ ਧਿਆਨ ਦੇਣ। ਉਹ ਪੁਰੀ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ 'ਚ ਕੇਜਰੀਵਾਲ ਦੀ ਪੰਜਾਬ ਯਾਤਰਾ ਅਤੇ ਦਿੱਲੀ 'ਚ ਸੋਮਵਾਰ ਨੂੰ ਟੀਕੇ ਲਗਾਉਣ ਦੀ ਗਤੀ ਦੀ ਆਲੋਚਨਾ ਕੀਤੀ ਗਈ ਸੀ। ਸੋਮਵਾਰ ਨੂੰ ਦੇਸ਼ ਭਰ 'ਚ 84 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ।

PunjabKesariਪੁਰੀ ਨੇ ਟਵੀਟ ਕੀਤਾ ਸੀ,''ਜਿਸ ਦਿਨ ਭਾਰਤ 'ਚ 84 ਲੱਖ ਤੋਂ ਵੱਧ ਲੋਾਂ ਨੂੰ ਟੀਕਾ ਲਗਾਇਆਗਿਆ, ਉਸ ਦਿਨ ਦਿੱਲੀ 'ਚ ਸਿਰਫ਼ 76 ਹਜ਼ਾਰ 259 ਲੋਕਾਂ ਨੂੰ ਟੀਕਾ ਲੱਗਾ, ਜਦੋਂ ਕਿ ਉਸ ਕੋਲ11 ਲੱਖ ਖੁਰਾਕਾਂ ਮੌਜੂਦ ਸਨ, ਕਿਉਂ? ਦਿੱਲੀ ਦੇ ਲੋਕਾਂ ਦੀ ਸਿਹਤ ਅਤੇ ਕਲਿਆਣ 'ਤੇ ਧਿਆਨ ਦੇਣ ਦੀ ਬਜਾਏ ਕੇਜਰੀਵਾਲ ਜੀ ਪੰਜਾਬ 'ਚ ਆਪਣੀ ਪਾਰਟੀ ਲਈ ਸਿੱਖ ਮੁੱਖ ਮੰਤਰੀ ਦਾ ਚਿਹਰਾ ਲੱਭਣ 'ਚ ਰੁਝੇ ਹਨ।'' ਇਸ 'ਤੇ ਪ੍ਰਤੀਕਿਰਿਆਦਿੰਦੇ ਹੋਏ ਸਿਸੋਦੀਆਨੇ ਕਿਹਾ,''ਹਰਦੀਪ ਪੁਰੀ ਜੀ, ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰ ਸਮੇਂ ਗਾਲ੍ਹਾਂ ਕੱਢਣ ਦੀ ਬਜਾਏ ਕ੍ਰਿਪਾ ਨੌਜਵਾਨਾਂ ਨੂੰ ਪੂਰੇ ਟੀਕੇ ਮੁਹੱਈਆਕਰਵਾਉਣ'ਤੇ ਧਿਆਨ ਦਿਓ।'' ਕੇਜਰੀਵਾਲ ਸੋਮਵਾਰ ਨੂੰ ਅੰਮ੍ਰਿਤਸਰ ਦੀ ਯਾਤਰਾ 'ਤੇ ਗਏ ਸਨ ਅਤੇ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ 'ਚ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਵਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਸਿੱਖ ਭਾਈਚਾਰੇ ਤੋਂ ਹੋਵੇਗਾ।


DIsha

Content Editor

Related News