ਪੁਲਸ ਅਧਿਕਾਰੀ ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ : ਮਾਇਆਵਤੀ

Saturday, Oct 11, 2025 - 03:11 PM (IST)

ਪੁਲਸ ਅਧਿਕਾਰੀ ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ : ਮਾਇਆਵਤੀ

ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਹਰਿਆਣਾ ਪੁਲਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ "ਖ਼ੁਦਕੁਸ਼ੀ" ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਖਾਸ ਕਰਕੇ ਦਲਿਤ ਅਤੇ ਬਹੁਜਨ ਭਾਈਚਾਰੇ ਨੂੰ ਡੂੰਘਾ ਪਰੇਸ਼ਾਨ ਕੀਤਾ ਹੈ। ਬਸਪਾ ਮੁਖੀ ਨੇ 'ਐਕਸ' 'ਤੇ ਲਿਖਿਆ, "ਹਰਿਆਣਾ ਸੂਬੇ ਵਿਚ ਸੀਨੀਅਰ ਆਈਜੀ (ਇੰਸਪੈਕਟਰ ਜਨਰਲ) ਰੈਂਕ ਦੇ ਪੁਲਸ ਅਧਿਕਾਰੀ ਵਾਈ. ਪੂਰਨ ਕੁਮਾਰ, ਜਿਹਨਾਂ ਦੀ ਪਤਨੀ ਵੀ ਹਰਿਆਣਾ ਵਿੱਚ ਇੱਕ ਸੀਨੀਅਰ ਆਈਏਐਸ (ਭਾਰਤੀ ਪ੍ਰਸ਼ਾਸਨਿਕ ਸੇਵਾ) ਅਧਿਕਾਰੀ ਹੈ, ਵਲੋਂ ਜਾਤੀ-ਅਧਾਰਤ ਪਰੇਸ਼ਾਨੀ ਅਤੇ ਜ਼ੁਲਮ ਕਾਰਨ ਕੀਤੀ ਖ਼ੁਦਕੁਸ਼ੀ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਖਾਸ ਤੌਰ 'ਤੇ ਦਲਿਤ ਅਤੇ ਬਹੁਜਨ ਸਮਾਜ ਦੇ ਮੈਂਬਰ ਪਰੇਸ਼ਾਨ ਹਨ।"

ਪੜ੍ਹੋ ਇਹ ਵੀ : ਔਰਤਾਂ ਲਈ ਖ਼ਾਸ ਖ਼ਬਰ : ਦੀਵਾਲੀ ਤੋਂ ਪਹਿਲਾਂ ਖਾਤੇ 'ਚ ਆਉਣਗੇ ਇੰਨੇ ਪਾਸੇ

ਉਨ੍ਹਾਂ ਕਿਹਾ, "ਇਹ ਬਹੁਤ ਹੀ ਦੁਖਦਾਈ ਅਤੇ ਗੰਭੀਰ ਘਟਨਾ ਇੱਕ ਸੱਭਿਅਕ ਸਰਕਾਰ ਲਈ ਖਾਸ ਤੌਰ 'ਤੇ ਸ਼ਰਮਨਾਕ ਹੈ। ਇਹ ਸਾਬਤ ਕਰਦੀ ਹੈ ਕਿ ਲੱਖਾਂ ਦਾਅਵਿਆਂ ਦੇ ਬਾਵਜੂਦ ਜਾਤੀਵਾਦ ਦਾ ਕਹਿਰ ਖਾਸ ਕਰਕੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਅਤੇ ਸਰਕਾਰਾਂ ਇਸ ਨੂੰ ਰੋਕਣ ਵਿੱਚ ਅਸਫਲ ਰਹੀਆਂ ਹਨ। ਹਾਲਾਂਕਿ, ਇਹ ਸਰਕਾਰੀ ਇਰਾਦਿਆਂ ਅਤੇ ਨੀਤੀਆਂ ਦਾ ਮਾਮਲਾ ਹੈ।" ਮਾਇਆਵਤੀ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦੀ ਸਮੇਂ ਸਿਰ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ ਤਾਂਕਿ ਜੋ ਅਜਿਹੀਆਂ ਦਰਦਨਾਕ ਘਟਨਾਵਾਂ, ਜੋ ਸੱਭਿਅਕ ਸਮਾਜ ਨੂੰ ਸ਼ਰਮਸਾਰ ਕਰਦੀਆਂ ਹਨ, ਦੁਬਾਰਾ ਨਾ ਵਾਪਰਨ।

ਪੜ੍ਹੋ ਇਹ ਵੀ : ਹੱਦ ਹੋ ਗਈ! ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ 'ਤੇ ਕਈ ਪੰਜਾਬੀ ਗਾਇਕਾਂ ਸਣੇ 150 ਤੋਂ ਵੱਧ ਫੋਨ ਚੋਰੀ

ਬਸਪਾ ਨੇਤਾ ਨੇ ਕਿਹਾ, "ਹਰਿਆਣਾ ਸਰਕਾਰ ਇਸ ਘਟਨਾ ਨੂੰ ਪੂਰੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨਾਲ ਲਵੇ ਅਤੇ ਇਸਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰੇ, ਇਹ ਹੀ ਠੀਕ ਹੋਵੇਗਾ। ਜਾਂਚ ਦੇ ਨਾਮ 'ਤੇ ਸਿਰਫ਼ ਖਾਨਾਪੂਰਤੀ ਨਹੀਂ ਹੋਣੀ ਚਾਹੀਦੀ, ਜਿਵੇਂ ਕਿ ਦੋਸ਼ ਪਹਿਲਾਂ ਹੀ ਲੱਗਣੇ ਸ਼ੁਰੂ ਹੋ ਗਏ ਹਨ।" ਉਨ੍ਹਾਂ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਨੂੰ ਇਸ ਘਟਨਾ ਦਾ "ਢੁਕਵਾਂ ਨੋਟਿਸ" ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਅਜਿਹੀਆਂ ਘਟਨਾਵਾਂ ਇੱਕ ਸਬਕ ਹੋਣੀਆਂ ਚਾਹੀਦੀਆਂ ਹਨ, ਖਾਸ ਕਰਕੇ ਉਨ੍ਹਾਂ ਲਈ ਜੋ SC (ਅਨੁਸੂਚਿਤ ਜਾਤੀ), ST (ਅਨੁਸੂਚਿਤ ਜਨਜਾਤੀ), ਅਤੇ OBC (ਹੋਰ ਪਛੜੇ ਵਰਗ) ਰਾਖਵੇਂਕਰਨ ਨੂੰ ਆਰਥਿਕ ਸਥਿਤੀ ਨਾਲ ਜੋੜ ਕੇ 'ਕਰੀਮੀ ਲੇਅਰ' ਬਾਰੇ ਗੱਲ ਕਰਦੇ ਹਨ। ਦੌਲਤ ਅਤੇ ਅਹੁਦਾ ਪ੍ਰਾਪਤ ਕਰਨ ਤੋਂ ਬਾਅਦ ਵੀ ਜਾਤੀਵਾਦ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ ਅਤੇ ਹਰ ਪੱਧਰ 'ਤੇ ਜਾਤੀ-ਅਧਾਰਤ ਸ਼ੋਸ਼ਣ, ਜ਼ੁਲਮ ਅਤੇ ਪਰੇਸ਼ਾਨੀ ਜਾਰੀ ਰਹਿੰਦੀ ਹੈ, ਜਿਸਦੀ ਇੱਕ ਤਾਜ਼ਾ ਉਦਾਹਰਣ ਹਰਿਆਣਾ ਵਿੱਚ ਵਾਪਰੀ ਮੌਜੂਦਾ ਘਟਨਾ ਹੈ।"

ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ

ਭਾਰਤੀ ਪੁਲਸ ਸੇਵਾ (ਆਈਪੀਐਸ) ਅਧਿਕਾਰੀ ਵਾਈ ਪੂਰਨ ਕੁਮਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਆਪਣੇ ਘਰ 'ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸਦੀ ਮੌਤ ਤੋਂ ਬਾਅਦ ਮਿਲੇ ਇੱਕ 'ਆਖਰੀ ਨੋਟ' ਵਿੱਚ ਰਾਜ ਦੇ ਕੁਝ "ਉੱਚ ਅਧਿਕਾਰੀਆਂ" ਦੇ ਨਾਮ ਸਨ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਉਸਨੂੰ ਕਥਿਤ ਤੌਰ 'ਤੇ ਸਾਹਮਣਾ ਕਰਨਾ ਪਿਆ "ਮਾਨਸਿਕ ਪਰੇਸ਼ਾਨੀ ਅਤੇ ਅਪਮਾਨ" ਦਾ ਵੇਰਵਾ ਦਿੱਤਾ ਗਿਆ ਸੀ।

ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News