ਨਸ਼ਾ, ਪਰਿਵਾਰਵਾਦ ਅਤੇ ਤੁਸ਼ਟੀਕਰਨ ਤੋਂ ਮੁਕਤੀ ਚਾਹੁੰਦੈ ਪੰਜਾਬ : ਸੀ. ਐੱਮ. ਧਾਮੀ

05/28/2024 12:40:11 PM

ਪੰਜਾਬ ਦੇ ਚੋਣ ਦੌਰੇ ’ਤੇ ਪਹੁੰਚੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ‘ਪੰਜਾਬ ਕੇਸਰੀ’ ਗਰੁੱਪ ਦੇ ਉੱਤਰ ਪ੍ਰਦੇਸ਼/ਉੱਤਰਾਖੰਡ ਦੇ ਡਿਜੀਟਲ ਹੈੱਡ ਅਵਿਰਲ ਸਿੰਘ ਨਾਲ ਖਾਸ ਗੱਲਬਾਤ ਕੀਤੀ। ਦੇਸ਼ ਦੇ ਨੌਜਵਾਨ ਸੀ. ਐੱਮ. ਦੇ ਤੌਰ ’ਤੇ ਪਛਾਣ ਰੱਖਣ ਵਾਲੇ ਧਾਮੀ ਨੇ ਕਿਹਾ,‘ਪੰਜਾਬ ਦਾ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦੀਆਂ ਸਰਕਾਰਾਂ ਤੋਂ ਮਨ ਭਰ ਚੁੱਕਾ ਹੈ। ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਸੂਬੇ ਨੂੰ ਵਿਕਾਸ ਤੋਂ ਵਾਂਝਾ ਰੱਖਿਆ ਹੈ। ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਤੋਂ ਇਲਾਵਾ ਕੁਝ ਨਹੀਂ ਹੋਇਆ ਹੈ। ਇਥੋਂ ਦੀ ਜਨਤਾ ਹੁਣ ਇਸ ਤੋਂ ਮੁਕਤੀ ਚਾਹੁੰਦੀ ਹੈ। ਇਸ ਲਈ ਭਾਜਪਾ ਦੇ ਵਿਕਾਸ ਦੇ ਇੰਜਣ ਵੱਲ ਦੇਖ ਰਹੀ ਹੈ। ਮੋਦੀ ਦਾ ਇੰਜਣ ਸੂਬੇ ਨਾਲ ਜੁੜਨ ਤੋਂ ਬਾਅਦ ਨਸ਼ਾ ਮਾਫੀਆ ਅਤੇ ਨਾਜਾਇਜ਼ ਕਾਰੋਬਾਰ ਤੋਂ ਪੰਜਾਬ ਮੁਕਤ ਹੋਵੇਗਾ। ਸੀ. ਐੱਮ. ਧਾਮੀ ਨੇ ਉੱਤਰਾਖੰਡ ਦੀਆਂ ਯਾਤਰਾਵਾਂ ’ਤੇ ਵੀ ਖੁੱਲ੍ਹ ਕੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਯਾਤਰਾਵਾਂ ਸੂਬੇ ਦੀ ਲਾਈਫ ਲਾਈਨ ਹਨ ਅਤੇ ਉਨ੍ਹਾਂ ਨੂੰ ਸਰਲ ਬਣਾਉਣ ਲਈ ਅਸੀਂ ਵਚਨਬੱਧ ਹਾਂ। ਪੇਸ਼ ਹਨ ਪੁਸ਼ਕਰ ਸਿੰਘ ਧਾਮੀ ਨਾਲ ਗੱਲਬਾਤ ਦੇ ਮੁੱਖ ਅੰਸ਼...

* ਤੁਸੀਂ ਲਗਾਤਾਰ ਦੇਸ਼ ’ਚ ਚੋਣ ਰੈਲੀਆਂ ਕੀਤੀਆਂ ਹਨ ਅਤੇ ਭਾਜਪਾ 14 ਸੂਬਿਆਂ ’ਚ ਸਭ ਤੋਂ ਵੱਧ ਰੈਲੀਆਂ ਕਰ ਚੁੱਕੀ ਹੈ। ਅਜਿਹੇ ’ਚ 6ਵੇਂ ਪੜਾਅ ਦੀਆਂ ਵੋਟਾਂ ਪੈਣ ਤੋਂ ਬਾਅਦ ਤੁਸੀਂ ਚੋਣਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ?

ਜਵਾਬ-ਦੇਸ਼ ’ਚ ਲੋਕ ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਤਿਆਰ ਹਨ। ਖੁਦ ਹਰ ਵਰਗ ਆਪਣਾ ਸਹਿਯੋਗ ਅਤੇ ਸਮਰਥਨ ਦੇ ਰਿਹਾ ਹੈ। ਲੋਕਤੰਤਰ ਦੇ ਮਹਾਯੱਗ ’ਚ ਹਿੱਸਾ ਲੈ ਕੇ ਭਾਜਪਾ ਦੇ ਹੱਕ ’ਚ ਵੋਟਾਂ ਵੀ ਪਾ ਰਿਹਾ ਹੈ। ਹਰ ਕੋਈ ਭਾਜਪਾ ਨੂੰ ਸਮਰਥਨ ਦੇ ਕੇ ਵਿਕਾਸ ਦੀ ਤੇਜ਼ ਧਾਰਾ ਨਾਲ ਜੁੜਨਾ ਚਾਹੁੰਦਾ ਹੈ।

* ਅੱਜ ਤੁਸੀਂ ਪੰਜਾਬ ਦੇ ਦੌਰੇ ’ਤੇ ਆਏ ਹੋ। ਬਿਨਾ ਅਕਾਲੀ ਦਲ ਦੇ ਕਿਸ ਢੰਗ ਨਾਲ ਤੁਸੀਂ ਪੰਜਾਬ ਦੀ ਚੋਣ ਲੜਾਈ ਨੂੰ ਦੇਖ ਰਹੇ ਹੋ?

ਜਵਾਬ-ਅੱਜ ਦੱਖਣ ਦੇ ਸੂਬਿਆਂ ’ਚ ਭਾਜਪਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਤਾਮਿਲਨਾਡੂ, ਕੇਰਲ, ਕਰਨਾਟਕ, ਓਡਿਸ਼ਾ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਤੇਜ਼ੀ ਨਾਲ ਭਾਜਪਾ ਦਾ ਵਿਸਤਾਰ ਹੋਇਆ ਹੈ। ਇਸ ਵਾਰ ਦੱਖਣ ਦੇ ਸੂਬਿਆਂ ਤੋਂ ਭਾਜਪਾ ਦੀਆਂ ਬਹੁਤ ਸੀਟਾਂ ਵਧਣਗੀਆਂ। ਦੇਸ਼ ’ਚ ਮੋਦੀ ਜੀ ਵੱਲੋਂ ਕਰਵਾਏ ਵਿਕਾਸ ਨੂੰ ਦੇਖ ਕੇ ਪੰਜਾਬ ਦੇ ਹਰ ਵਰਗ ਦੇ ਲੋਕਾਂ ’ਚ ਇਸ ਵਾਰ ਉਤਸ਼ਾਹ ਹੈ ਅਤੇ ਉਹ ਭਾਜਪਾ ਦੇ ਇੰਜਣ ਨਾਲ ਜੁੜਨਾ ਚਾਹੰੁਦੇ ਹਨ।

* ਪੰਜਾਬ ’ਚ ਭਾਜਪਾ ਮਜ਼ਬੂਤ ਨਹੀਂ ਹੈ ਪਰ ਵੋਟ ਪ੍ਰਤੀਸ਼ਤ ਹਰ ਵਾਰ ਚੋਣਾਂ ’ਚ ਵਧ ਰਿਹਾ ਹੈ। ਇਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਅਤੇ ਪੰਜਾਬ ਦੀਆਂ 13 ’ਚੋਂ ਕਿੰਨੀਆਂ ਸੀਟਾਂ ਭਾਜਪਾ ਜਿੱਤ ਰਹੀ ਹੈ?

ਜਵਾਬ-ਪੰਜਾਬ ’ਚ ਲੋਕ ਅਸੁਰੱਖਿਅਤ ਹਨ ਅਤੇ ਨਸ਼ਾ ਮਾਫੀਆ ਅਤੇ ਨਾਜਾਇਜ਼ ਕਾਰੋਬਾਰੀ ਹਾਵੀ ਹਨ, ਇਸ ਲਈ ਇਥੋਂ ਦਾ ਉਦਯੋਗੀਕਰਨ ਰੁਕ ਗਿਆ ਹੈ। ਕੇਂਦਰ ਤੋਂ ਮਿਲਣ ਵਾਲੇ ਫੰਡ ਨੂੰ ਮਿਲਾ ਕੇ ਵੀ ਪੰਜਾਬ ਦਾ ਤੇਜ਼ ਗਤੀ ਨਾਲ ਵਿਕਾਸ ਨਹੀਂ ਹੋ ਰਿਹਾ ਹੈ ਕਿਉਂਕਿ ਪੰਜਾਬ ’ਚ ਅਜਿਹੀ ਸਰਕਾਰਾਂ ਰਹੀਆਂ ਹਨ, ਜਿਨ੍ਹਾਂ ਦਾ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਨ ’ਤੇ ਹੀ ਧਿਆਨ ਰਿਹਾ ਹੈ। ਇਸ ਵਾਰ ਪੰਜਾਬ ਦੀ ਜਨਤਾ ਇਸ ਤੋਂ ਮੁਕਤੀ ਚਾਹੁੰਦੀ ਹੈ ਅਤੇ ਭਾਜਪਾ ਦੀ ਚੋਣ ਕਰਨ ਜਾ ਰਹੀ ਹੈ। ਸਾਰੀਆਂ 13 ਸੀਟਾਂ ’ਤੇ ਭਾਜਪਾ ਮਜ਼ਬੂਤ ਹੈ ਅਤੇ ਜਿੱਤੇਗੀ।

* ਉੱਤਰਾਖੰਡ ’ਚ ਤੁਹਾਡੀ ਅਗਵਾਈ ’ਚ ਵਿਕਾਸ ਕਾਰਜਾਂ ਨੂੰ ਗਤੀ ਮਿਲੀ ਹੈ। ਉਦਯੋਗਿਕ ਵਿਕਾਸ ਤੇਜ਼ੀ ਨਾਲ ਚੱਲ ਰਿਹਾ ਹੈ। ਅਜਿਹੇ ’ਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਰਿਹਾ ਹੈ?

ਜਵਾਬ-ਉਦਯੋਗਿਕ ਵਿਕਾਸ ਉੱਤਰਾਖੰਡ ’ਚ ਤੇਜ਼ੀ ਨਾਲ ਵਧਿਆ ਹੈ। ਦਸੰਬਰ ’ਚ ਇਨਵੈਸਟਰ ਸਮਿਟ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ 50 ਦੇਸ਼ਾਂ ਦੇ ਨਿਵੇਸ਼ਕਾਂ ਨਾਲ 350 ਕਰੋੜ ਦੇ ਕਰਾਰ ਹੋਏ ਹਨ। ਉਸ ’ਚੋਂ ਵੀ 81 ਹਜ਼ਾਰ ਕਰੋੜ ਦੀ ਗ੍ਰਾਊਂਡਿੰਗ ਵੀ ਸ਼ੁਰੂ ਹੋ ਗਈ ਹੈ। ਉਦਯੋਗ ਲਈ ਅੱਜ 8 ਹਜ਼ਾਰ ਏਕੜ ਜ਼ਮੀਨ ਦਾ ਲੈਂਡ ਬੈਂਕ ਸਾਡੇ ਕੋਲ ਹੈ। ਸਰਕਾਰ ਨੇ 30 ਨਵੀਆਂ ਨੀਤੀਆਂ ਬਣਾਈਆਂ ਹਨ ਅਤੇ ਪੁਰਾਣੀਆਂ ਨੀਤੀਆਂ ਨੂੰ ਬਦਲ ਕੇ ਸਰਲ ਕੀਤੀਆਂ ਗਈਆਂ ਹਨ।

* ਉੱਤਰਾਖੰਡ ’ਚ ਇਸ ਵਾਰ ਚਾਰ ਧਾਮ ਦੀ ਯਾਤਰਾ ’ਚ ਜੋ ਹਾਲਾਤ ਬਣੇ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ। ਯਾਤਰੀਆਂ ਦੀ ਸਹੂਲਤ ਲਈ ਧਾਮੀ ਸਰਕਾਰ ਕੀ ਬਿਹਤਰ ਇੰਤਜ਼ਾਮ ਕਰ ਰਹੀ ਹੈ?

ਉੱਤਰਾਖੰਡ ’ਚ ਬਿਹਤਰ ਕਾਨੂੰਨ-ਵਿਵਸਥਾ ਅਤੇ ਵਧੀਆ ਮਾਹੌਲ ਹੈ, ਜਿਸ ਕਾਰਨ ਇਥੇ ਤੇਜ਼ੀ ਨਾਲ ਲੋਕਾਂ ਦਾ ਆਉਣਾ-ਜਾਣਾ ਹੋ ਰਿਹਾ ਹੈ। ਚਾਰ ਧਾਮ ਯਾਤਰਾ ’ਚ ਮੋਦੀ ਜੀ ਦੀ ਅਗਵਾਈ ’ਚ ਸਹੂਲਤਾਂ ਦਿੱਤੀਆਂ ਗਈਆਂ ਹਨ। ਚੰਗੀ ਸੜਕ ਬਣਨ ਨਾਲ ਦਿੱਲੀ ਦੀ ਕੁਨੈਕਟੀਵਿਟੀ ਪਹਿਲਾਂ ਨਾਲੋਂ ਚੰਗੀ ਹੋ ਗਈ ਹੈ। ਦੇਸ਼-ਦੁਨੀਆ ਦੇ ਲੋਕ ਆ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਸ਼ੁਰੂ ’ਚ ਯਾਤਰੀਆਂ ਦੀ ਭੀੜ ਜ਼ਿਆਦਾ ਆ ਗਈ ਸੀ, ਜਿਸ ਕਾਰਨ ਪ੍ਰੇਸ਼ਾਨੀ ਹੋਈ ਪਰ ਪਿਛਲੇ 12 ਦਿਨਾਂ ’ਚ 10 ਲੱਖ ਲੋਕ ਦਰਸ਼ਨ ਕਰ ਚੁੱਕੇ ਹਨ। ਸਰਕਾਰ ਬਿਹਤਰ ਵਿਵਸਥਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲਗਾਤਾਰ ਸੁਧਾਰ ਕਰਨ ਲਈ ਕੰਮ ਕੀਤੇ ਜਾ ਰਹੇ ਹਨ।

* ਧਾਮਾਂ ’ਤੇ ਯਾਤਰੀਆਂ ਦੀ ਅਚਾਨਕ ਭੀੜ ਵਧਣ ’ਤੇ ਤੁਹਾਡੀ ਸਰਕਾਰ ਨੇ ਕੀ ਉੱਤਰਾਖੰਡ ’ਚ ਦੂਜੇ ਤੀਰਥ ਖੇਤਰਾਂ ਵੱਲ ਲੋਕਾਂ ਨੂੰ ਡਾਇਵਰਟ ਕਰਨ ਦਾ ਕੋਈ ਪਲਾਨ ਬਣਾਇਆ ਹੈ?

ਜਵਾਬ-ਦੇਖੋ, ਉੱਤਰਾਖੰਡ ਦੇ ਜੋ ਧਾਮ ਹਨ, ਉਨ੍ਹਾਂ ਦੀ ਯਾਤਰਾ ਆਮ ਨਹੀਂ, ਬਹੁਤ ਔਖੀ ਹੈ। ਜਿਥੇ ਯਮਨੋਤਰੀ ’ਚ ਖੜ੍ਹੀ ਚੜ੍ਹਾਈ ਹੈ, ਉਥੇ ਕੇਦਾਰਨਾਥ ਦੀ 20 ਕਿਲੋਮੀਟਰ ਦੀ ਯਾਤਰਾ ਮੁਸ਼ਕਿਲ ਹੈ, ਜੋ ਆਮ ਯਾਤਰਾ ਨਹੀਂ ਕਹੀ ਜਾ ਸਕਦੀ ਹੈ। ਫਿਰ ਧਾਮਾਂ ਦੀ ਆਪਣੀ ਸਮਰੱਥਾ ਵੀ ਹੈ, ਉਸ ਤੋਂ ਵੱਧ ਭੀੜ ਹੋਣ ’ਤੇ ਪ੍ਰੇਸ਼ਾਨੀ ਹੁੰਦੀ ਹੈ। ਇਸ ਵਾਰ ਆਨਲਾਈਨ ਰਜਿਸਟ੍ਰੇਸ਼ਨ ਤੋਂ ਬਿਨਾ ਵੀ ਲੋਕਾਂ ਦੀ ਭੀੜ ਅਚਾਨਕ ਵਧੀ, ਜਿਸ ਕਾਰਨ ਪ੍ਰੇਸ਼ਾਨੀ ਹੋਈ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਹੁਣ ਯਾਤਰਾ ਦੀ ਆਫਲਾਈਨ ਰਜਿਸਟ੍ਰੇਸ਼ਨ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਹੈ। ਉਸ ਦੇ ਬਾਅਦ ਤੋਂ ਯਾਤਰਾ ਸਹੀ ਢੰਗ ਨਾਲ ਚੱਲ ਰਹੀ ਹੈ।

ਚਾਰ ਧਾਮ ਦੀ ਯਾਤਰਾ ਨੂੰ ਲੋਕਾਂ ਲਈ ਹੋਰ ਸੌਖਾ ਬਣਾਉਣ ਦੀ ਦਿਸ਼ਾ ’ਚ ਕੀ ਕਦਮ ਧਾਮੀ ਸਰਕਾਰ ਚੁੱਕਣ ਜਾ ਰਹੀ ਹੈ?

ਜਵਾਬ-ਆਉਣ ਵਾਲੇ ਸਮੇਂ ’ਚ ਟ੍ਰੈਵਲ ਆਥੋਰਾਈਜ਼ੇਸ਼ਨ ਵਰਗੀ ਯੋਜਨਾਬੰਦੀ ਸਰਕਾਰ ਕਰਨ ਜਾ ਰਹੀ ਹੈ। ਇਸ ਨਾਲ ਕੇਦਾਰਨਾਥ ’ਚ ਸਮਰੱਥਾ ਤੋਂ ਵੱਧ ਲੋਕਾਂ ਦੇ ਆਉਣ ’ਤੇ ਯਾਤਰਾ ਨੂੰ ਹਰਿਦੁਆਰ ਅਤੇ ਰਿਸ਼ੀਕੇਸ਼ ਨਾਲ ਜੋੜਿਆ ਜਾਵੇਗਾ ਕਿਉਂਕਿ ਯਾਤਰਾਵਾਂ ਉੱਤਰਾਖੰਡ ਦੀ ਲਾਈਫ ਲਾਈਨ ਹਨ, ਇਥੋਂ ਦੀ ਕਮਾਈ ਅਤੇ ਆਰਥਿਕਤਾ ਦਾ ਵੱਡਾ ਸ੍ਰੋਤ ਹਨ, ਉਸ ਨੂੰ ਅਸੀਂ ‘ਅਤਿਥੀ ਦੇਵੋ ਭਵ :’ ਦੀ ਤਰਜ ’ਤੇ ਅੱਗੇ ਵਧਾਉਣਾ ਚਾਹੁੰਦੇ ਹਾਂ। ਸਾਰਿਆਂ ਦੀ ਸੁਰੱਖਿਆ ਵੀ ਸਾਡੇ ਲਈ ਮਹੱਤਵਪੂਰਨ ਹੈ। ਹਰ ਪਹਿਲੂ ਨੂੰ ਦੇਖ ਕੇ ਹੀ ਪਲਾਨ ਬਣਾਇਆ ਜਾ ਰਿਹਾ ਹੈ।

* ਯਾਤਰਾ ਦੌਰਾਨ ਪਹਾੜੀ ਇਲਾਕੇ ’ਚ ਲੋਕਾਂ ਦੇ ਰੀਲਜ਼ ਅਤੇ ਵੀਡੀਓ ਬਣਾਉਣ ਦੀ ਗੱਲ ਜਿਸ ਢੰਗ ਨਾਲ ਸਾਹਮਣੇ ਆ ਰਹੀ ਹ, ਇਸ ਨੂੰ ਦੇਖ ਕੇ ਸਰਕਾਰ ਵਲੋਂ ਰੋਕ ਲਈ ਕੀ ਨੀਤੀ ਬਣਾਈ ਗਈ ਹੈ?

ਜਵਾਬ-ਦੇਖੋ, ਇਹ ਯਾਤਰਾ ਸਾਡੀ ਸ਼ੁੱਧ ਤੌਰ ’ਤੇ ਧਾਰਮਿਕ ਯਾਤਰਾ ਹੈ। ਸਾਰਿਆਂ ਨੂੰ ਆਪਣੇ ਅੰਤਰਮਨ ਨਾਲ ਯਾਤਰਾ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਵਿਵਸਥਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

* ਡੈਮੋਗ੍ਰਾਫਿਕ ਬਦਲਾਅ ਦੀ ਗੱਲ ਕਰੀਏ ਤਾਂ ਲਗਾਤਾਰ ਵਿਕਾਸ ਕਾਰਜ ਹੋਣ ਨਾਲ ਦਰਾਰਾਂ ਪੈ ਰਹੀਆਂ ਹਨ, ਜਿਸ ਨਾਲ ਪਿੰਡ ਦੇ ਲੋਕ ਡਰੇ ਹੋਏ ਹਨ, ਉਸ ਨੂੰ ਕਿਵੇਂ ਦੇਖ ਰਹੇ ਹੋ?

ਜਵਾਬ-ਪਿਛਲੇ ਦਿਨੀਂ ਟਨਲ ਕਾਂਡ ਸਾਹਮਣੇ ਆਉਣ ਤੋਂ ਬਾਅਦ ਅਸੀਂ ਸਾਰੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਸਰਕਾਰ ਵਲੋਂ ਵੀ ਆਡਿਟ ਕਰਵਾਇਆ ਗਿਆ ਹੈ। ਸੂਬੇ ’ਚ ਸਾਡੇ ਸਾਹਮਣੇ ਚੁਣੌਤੀਆਂ ਹਨ, ਉਨ੍ਹਾਂ ਨੂੰ ਦੇਖਦੇ ਹੋਏ ਈਕੋਲੋਜੀ ਅਤੇ ਇਕੋਨੋਮੀ ਦੋਵਾਂ ’ਚ ਸੰਤੁਲਨ ਬਣਾਉਣ ਦੀ ਸਾਡੀ ਕੋਸ਼ਿਸ਼ ਹੈ।

* ਉੱਤਰਾਖੰਡ ਦੀਆਂ 5 ਸੀਟਾਂ ’ਤੇ ਭਾਜਪਾ ਦੀ ਜਿੱਤ ਨੂੰ ਕਿਵੇਂ ਦੇਖ ਰਹੇ ਹੋ?

ਜਵਾਬ-ਸਾਰੀਆਂ 5 ਸੀਟਾਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉੱਤਰਾਖੰਡ ਭਾਜਪਾ ਨੂੰ ਦੇਣ ਜਾ ਰਿਹਾ ਹੈ।

* ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਜਵਾਬ-ਦੇਸ਼ ’ਚ 6 ਪੜਾਵਾਂ ਦੀਆਂ ਚੋਣਾਂ ’ਚ ਨੌਜਵਾਨਾਂ ਨੇ ਵੱਧ-ਚੜ੍ਹ ਕੇ ਵੋਟਾਂ ਪਾਈਆਂ ਹਨ। ਦੁਨੀਆ ਦਾ ਸਿਰਮੌਰ ਭਾਰਤ ਬਣੇ, ਇਸ ਲਈ ਲੋਕ ਵੋਟਾਂ ਪਾ ਰਹੇ ਹਨ। ਨੌਜਵਾਨ ਵੀ ਇਸੇ ਸੰਕਲਪ ’ਤੇ ਹਨ। ਮੈਨੂੰ ਉਮੀਦ ਹੈ ਕਿ ਇਕ ਜੂਨ ਨੂੰ ਦੇਸ਼ ’ਚ ਵਿਕਾਸ ਦੀ ਗਤੀ ਨੂੰ ਬਣਾਈ ਰੱਖਣ ਲਈ ਪੰਜਾਬ ਦਾ ਯੂਥ ਵੀ ਅੱਗੇ ਆਵੇਗਾ।

* ਯੂ. ਸੀ. ਸੀ. ਦੀ ਵੱਡੀ ਚਰਚਾ ਹੈ, ਉਸ ਬਾਰੇ ਤੁਸੀਂ ਕੀ ਕਹੋਗੇ?

ਜਵਾਬ-ਯੂ. ਸੀ. ਸੀ. ਦੇਸ਼ ਦੀ ਲੋੜ ਹੈ। ਪ੍ਰਧਾਨ ਮੰਤਰੀ ਮੋਦੀ ਜੀ ਦੇ ਸੰਕਲਪ ਪੱਤਰ ’ਚ ਸ਼ਾਮਲ ਹੈ। ਉੱਤਰਾਖੰਡ ਨੂੰ ਯੂ. ਸੀ. ਸੀ. ਦਾ ਮਾਣ ਪ੍ਰਾਪਤ ਹੋ ਗਿਆ ਹੈ। ਯੂ. ਸੀ. ਸੀ. ਜਿਹੜੀ ਗੰਗੋਤਰੀ ਉੱਤਰਾਖੰਡ ਤੋਂ ਬਿੱਲ ਬਣ ਕੇ ਨਿਕਲੀ ਹੈ, ਹੁਣ ਉਹ ਪੂਰੇ ਦੇਸ਼ ’ਚ ਜਾਏਗੀ।
 


Tanu

Content Editor

Related News