ਪੰਜਾਬ ਦੇ ਟੈਕਸੀ ਡਰਾਈਵਰ ਨੇ ਦੋਸਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ, ਪੈਸਿਆਂ ਨੂੰ ਲੈ ਕੇ ਹੋਇਆ ਸੀ ਵਿਵਾਦ

Sunday, Jul 07, 2024 - 04:31 AM (IST)

ਪੰਜਾਬ ਦੇ ਟੈਕਸੀ ਡਰਾਈਵਰ ਨੇ ਦੋਸਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ, ਪੈਸਿਆਂ ਨੂੰ ਲੈ ਕੇ ਹੋਇਆ ਸੀ ਵਿਵਾਦ

ਨੈਸ਼ਨਲ ਡੈਸਕ : ਪੰਜਾਬ ਦੇ ਇਕ ਟੈਕਸੀ ਚਾਲਕ ਨੇ ਦੱਖਣ-ਪੱਛਮ ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿਚ ਇਕ ਹੋਟਲ ਵਿਚ ਪੈਸਿਆਂ ਦੇ ਵਿਵਾਦ ਵਿਚ ਆਪਣੇ ਦੋਸਤ ਦੀ ਕਥਿਤ ਤੌਰ 'ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਵਸਨੀਕ ਮਨਦੀਪ ਸਿੰਘ (32) ਨੂੰ ਸ਼ੁੱਕਰਵਾਰ ਰਾਤ ਨੂੰ ਦਿੱਲੀ ਦੇ ਕਰੋਲ ਬਾਗ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੀੜਤ ਦੀ ਕਾਰ, ਪਰਸ ਅਤੇ ਕੱਪੜੇ ਉਸ ਕੋਲੋਂ ਬਰਾਮਦ ਕੀਤੇ ਗਏ ਸਨ।

ਡਿਪਟੀ ਪੁਲਸ ਕਮਿਸ਼ਨਰ (ਦੱਖਣੀ-ਪੱਛਮੀ) ਰੋਹਿਤ ਮੀਨਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੋਹਿਤ (28) ਵਜੋਂ ਹੋਈ ਹੈ ਅਤੇ ਵੀਰਵਾਰ ਨੂੰ ਹੋਟਲ ਸਟਾਫ ਨੂੰ ਉਸ ਦੀ ਲਾਸ਼ ਕਮਰੇ ਦੇ ਬਾਥਰੂਮ ਵਿੱਚੋਂ ਮਿਲੀ। ਡੀਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਟਲ ਸਟਾਫ ਨੇ ਪੁਲਸ ਨੂੰ ਦੱਸਿਆ ਕਿ ਰੋਹਿਤ ਅਤੇ ਮਨਦੀਪ 4 ਜੁਲਾਈ ਨੂੰ ਕਰੀਬ 1:30 ਵਜੇ ਕਾਰ ਰਾਹੀਂ ਆਪਣੇ ਹੋਟਲ ਪਹੁੰਚੇ ਸਨ ਅਤੇ ਮਨਦੀਪ ਕਰੀਬ 3:20 ਵਜੇ ਹੋਟਲ ਤੋਂ ਚਲੇ ਗਏ ਸਨ। ਉਸ ਨੇ ਦੱਸਿਆ ਕਿ ਅਗਲੀ ਸਵੇਰ ਜਦੋਂ ਹੋਟਲ ਦਾ ਸਟਾਫ ਕਮਰੇ 'ਚ ਗਿਆ ਤਾਂ ਉਨ੍ਹਾਂ ਨੂੰ ਰੋਹਿਤ ਦੀ ਲਾਸ਼ ਬਾਥਰੂਮ 'ਚ ਪਈ ਮਿਲੀ। 

ਇਹ ਵੀ ਪੜ੍ਹੋ : PM ਮੋਦੀ ਨੇ ਡਾ. ਸ਼ਿਆਮਾ ਮੁਖਰਜੀ ਨੂੰ ਜਯੰਤੀ ਮੌਕੇ ਦਿੱਤੀ ਸ਼ਰਧਾਂਜਲੀ

ਡੀਸੀਪੀ ਨੇ ਦੱਸਿਆ ਕਿ ਮਾਮਲੇ ਦੇ ਮੁੱਖ ਸ਼ੱਕੀ ਮਨਦੀਪ ਨੂੰ ਲੱਭਣ ਲਈ ਇਕ ਟੀਮ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਤਕਨੀਕੀ ਆਧਾਰ 'ਤੇ ਟੀਮ ਨੇ ਚੰਡੀਗੜ੍ਹ 'ਚ ਵੀ ਛਾਪੇਮਾਰੀ ਕੀਤੀ ਅਤੇ ਦੋਸ਼ੀ ਪਾਸਪੋਰਟ ਧਾਰਕ ਹੋਣ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ। ਡੀਸੀਪੀ ਅਨੁਸਾਰ ਰੋਹਿਤ ਅਤੇ ਮਨਦੀਪ ਪੰਜਾਬ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯਾਤਰੀ ਨੂੰ ਉਤਾਰਨ ਲਈ ਇੱਥੇ ਪੁੱਜੇ ਸਨ। ਉਸਨੇ ਦੱਸਿਆ ਕਿ ਉਹ ਥੱਕਿਆ ਹੋਇਆ ਸੀ, ਇਸ ਲਈ ਉਸਨੇ ਇੱਥੇ ਇਕ ਹੋਟਲ ਵਿਚ ਰਾਤ ਕੱਟਣ ਦਾ ਫੈਸਲਾ ਕੀਤਾ। 

ਅਧਿਕਾਰੀ ਨੇ ਦੱਸਿਆ ਕਿ ਰੁਕਣ ਦੌਰਾਨ ਰੋਹਿਤ ਅਤੇ ਮਨਦੀਪ ਵਿਚਕਾਰ ਬਹਿਸ ਹੋ ਗਈ। ਉਨ੍ਹਾਂ ਦੱਸਿਆ ਕਿ ਤਕਰਾਰ ਤੋਂ ਬਾਅਦ ਮਨਦੀਪ ਨੇ ਬਾਥਰੂਮ ਵਿਚ ਰੋਹਿਤ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਕਾਰ, ਪਰਸ ਅਤੇ ਕੱਪੜੇ ਲੈ ਕੇ ਭੱਜ ਗਿਆ। ਡੀਸੀਪੀ ਨੇ ਦੱਸਿਆ ਕਿ ਮਨਦੀਪ ਨੇ ਰੋਹਿਤ ਦੇ ਏਟੀਐਮ ਕਾਰਡ ਵਿੱਚੋਂ ਕੁਝ ਪੈਸੇ ਕਢਵਾਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

DILSHER

Content Editor

Related News