ਮਹਾਰਾਸ਼ਟਰ ਦੇ ਪੁਣੇ 'ਚ ਕੰਧ ਢਹਿਣ ਕਾਰਨ 17 ਲੋਕਾਂ ਦੀ ਮੌਤ ਤੇ ਕਈ ਜ਼ਖਮੀ

06/29/2019 8:26:03 AM

ਪੁਣੇ— ਮਹਾਰਾਸ਼ਟਰ ਦੇ ਪੁਣੇ 'ਚ ਕੰਧ ਡਿਗਣ ਕਾਰਨ 4 ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਭਾਰੀ ਮੀਂਹ ਕਾਰਨ ਕੋਂਢਵਾ 'ਚ ਤਾਲਾਬ ਮਸਜਿਦ ਦੀ 60 ਫੁੱਟ ਉੱਚੀ ਕੰਧ ਡਿੱਗ ਗਈ। 

PunjabKesari

ਇੱਥੇ ਕੁਝ ਮਜ਼ਦੂਰਾਂ ਨੇ ਰਹਿਣ ਲਈ ਕੱਚੇ ਘਰ ਬਣਾਏ ਹੋਏ ਸਨ। ਸ਼ਨੀਵਾਰ ਸਵੇਰ ਨੂੰ ਘਟਨਾ ਵਾਲੇ ਸਥਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਤੋਂ ਸਪੱਸ਼ਟ ਹੈ ਕਿ ਕੰਧ ਮਜ਼ਦੂਰਾਂ ਦੇ ਘਰਾਂ 'ਤੇ ਡਿੱਗ ਗਈ। ਹਾਦਸੇ ਮਗਰੋਂ ਐਮਰਜੈਂਸੀ ਪ੍ਰਬੰਧਨ ਦੀ ਟੀਮ ਮੌਕੇ 'ਤੇ ਪੁੱਜੀ। ਰਾਹਤ ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।

ਇਸੇ ਤਰ੍ਹਾਂ ਠਾਣੇ 'ਚ ਵੀ ਦੇਰ ਰਾਤ ਕਈ ਥਾਵਾਂ 'ਤੇ ਦਰੱਖਤ ਡਿੱਗ ਗਏ। ਭਾਰੀ ਮੀਂਹ ਕਾਰਨ ਅੰਬਰਨਾਥ 'ਚ ਸ਼ਿਵਾਜੀ ਚੌਕ ਦੇ ਆਟੋ ਸਟੈਂਡ ਕੋਲ ਦਰੱਖਤ ਡਿਗਣ ਕਾਰਨ 3 ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਕਈ ਸ਼ਹਿਰਾਂ 'ਚ ਤੇਜ਼ ਮੀਂਹ ਪੈ ਰਿਹਾ ਹੈ।


Related News