ਪੁਣੇ ਪੋਰਸ਼ ਮਾਮਲਾ : ਮਾਂ ਨਾਲ ਬਦਲਿਆ ਗਿਆ ਨਾਬਾਲਗ ਦਾ ਬਲੱਡ ਸੈਂਪਲ, 50 ਲੱਖ ’ਚ ਹੋਈ ਸੀ ਡੀਲ
Thursday, May 30, 2024 - 11:09 PM (IST)
ਪੁਣੇ, (ਭਾਸ਼ਾ)- ਪੁਣੇ ਪੋਰਸ਼ ਹਾਦਸੇ ਦੇ ਮਾਮਲੇ ’ਚ ਪੁਲਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਨਾਬਾਲਗ ਮੁਲਜ਼ਮ ਦੇ ਬਲੱਡ ਸੈਂਪਲ ਨੂੰ ਕਿਸੇ ਔਰਤ ਦੇ ਸੈਂਪਲ ਨਾਲ ਬਦਲਿਆ ਗਿਆ ਸੀ, ਤਾਂ ਕਿ ਇਹ ਵਿਖਾਇਆ ਜਾ ਸਕੇ ਕਿ ਉਹ ਘਟਨਾ ਦੇ ਸਮੇਂ ਨਸ਼ੇ ’ਚ ਨਹੀਂ ਸੀ। ਪੁਲਸ ਦਾ ਕਹਿਣਾ ਹੈ ਕਿ ਅਜੇ ਉਸ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ, ਜਿਸ ਦਾ ਬਲੱਡ ਸੈਂਪਲ ਲਿਆ ਗਿਆ ਸੀ। ਹਾਲਾਂਕਿ ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਇਹ ਔਰਤ ਹੋਰ ਕੋਈ ਨਹੀਂ, ਸਗੋਂ ਮੁਲਜ਼ਮ ਦੀ ਮਾਂ ਹੀ ਹੈ।
ਪੁਲਸ ਦੀ ਮੰਗ ’ਤੇ ਅਦਾਲਤ ਨੇ ਬਲੱਡ ਸੈਂਪਲ ਬਦਲਣ ਵਾਲੇ ਦੋਵਾਂ ਡਾਕਟਰਾਂ ਅਤੇ ਹਸਪਤਾਲ ਦੇ ਕਰਮਚਾਰੀ ਦੀ ਹਿਰਾਸਤ 5 ਜੂਨ ਤੱਕ ਵਧਾ ਦਿੱਤੀ ਹੈ।
ਇਸ ਤੋਂ ਪਹਿਲਾਂ ਮੁਲਜ਼ਮ ਡਾਕਟਰਾਂ ’ਚ ਸ਼ਾਮਲ ਡਾ. ਹਲਨੌਰ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਬਲੱਡ ਸੈਂਪਲ ਬਦਲਣ ਲਈ ਮੁਲਜ਼ਮ ਦੇ ਪਿਤਾ ਵਿਸ਼ਾਲ ਅਗਰਵਾਲ ਅਤੇ ਉਨ੍ਹਾਂ ਵਿਚਾਲੇ 50 ਲੱਖ ਰੁਪਏ ਦੀ ਡੀਲ ਹੋਈ ਸੀ।