ਪੁਣੇ ਕਾਰ ਹਾਦਸਾ: ਦੋਸ਼ੀ ਨਾਬਾਲਗ ਦੇ ਪਿਤਾ ਨੂੰ ਲਿਜਾ ਰਹੀ ਪੁਲਸ ਦੀ ਗੱਡੀ ''ਤੇ ਸੁੱਟੀ ਗਈ ਸਿਆਹੀ

05/22/2024 5:13:55 PM

ਪੁਣੇ- ਪੁਣੇ 'ਚ ਤੇਜ਼ ਰਫ਼ਤਾਰ ਲਗਜ਼ਰੀ ਕਾਰ ਤੋਂ ਦੋ ਸਾਫ਼ਟਵੇਅਰ ਇੰਜੀਨੀਅਰਾਂ ਨੂੰ ਕੁਚਲਣ ਦੇ ਦੋਸ਼ੀ 17 ਸਾਲਾ ਮੁੰਡੇ ਦੇ ਪਿਤਾ ਨੂੰ ਇਕ ਸਥਾਨਕ ਅਦਾਲਤ ਲੈ ਕੇ ਜਾ ਰਹੇ ਪੁਲਸ ਦੀ ਗੱਡੀ 'ਤੇ ਕੁਝ ਲੋਕਾਂ ਨੇ ਸਿਆਹੀ ਸੁੱਟੀ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਕਰੀਬ ਢਾਈ ਵਜੇ ਉਸ ਸਮੇਂ ਵਾਪਰੀ, ਜਦੋਂ ਨਾਬਾਲਗ ਦੇ ਪਿਤਾ ਨੂੰ ਇੱਥੇ ਸ਼ਿਵਾਜੀ ਨਗਰ ਇਲਾਕੇ ਵਿਚ ਸਥਿਤ ਅਦਾਲਤ ਕੰਪਲੈਕਸ 'ਚ ਐਡੀਸ਼ਨਲ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ। ਨਾਬਾਲਗ ਦੇ ਪਿਤਾ ਨੂੰ ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ ਸ਼ਹਿਰ ਤੋਂ ਹਿਰਾਸਤ ਵਿਚ ਲੈਣ ਮਗਰੋਂ ਮੰਗਲਵਾਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ-  ਪੁਣੇ ਪੋਰਸ਼ ਮਾਮਲੇ 'ਚ ਨਾਬਾਲਗ ਦਾ ਪਿਤਾ ਗ੍ਰਿਫਤਾਰ, ਹਾਦਸੇ 'ਚ 2 ਸਾਫਟਵੇਅਰ ਇੰਜੀਨੀਅਰਾਂ ਦੀ ਹੋਈ ਸੀ ਮੌਤ

ਪੁਲਸ ਨੇ ਦੱਸਿਆ ਕਿ ਪੋਰਸ਼ ਕਾਰ ਨਾਬਾਲਗ ਮੁੰਡਾ ਚਲਾ ਰਿਹਾ ਸੀ। ਪੁਲਸ ਨੇ ਦਾਅਵਾ ਕੀਤਾ ਕਿ ਹਾਦਸੇ ਦੇ ਸਮੇਂ ਉਹ ਨਸ਼ੇ ਵਿਚ ਸੀ। ਪੁਲਸ ਮੁਤਾਬਕ ਕਾਰ ਨੇ ਐਤਵਾਰ ਤੜਕੇ ਪੁਣੇ ਸ਼ਹਿਰ ਦੇ ਕਲਿਆਣੀ ਨਗਰ ਇਲਾਕੇ ਵਿਚ ਮੋਟਰਸਾਈਕਲ ਸਵਾਰ ਦੋ ਸਾਫਟਵੇਅਰ ਇੰਜੀਨੀਅਰਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ ਸੀ। ਪੁਣੇ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਕਿਸੇ ਸੰਗਠਨ ਨਾਲ ਜੁੜੇ 4 ਤੋਂ 5 ਲੋਕਾਂ ਨੇ ਨਾਬਾਲਗ ਦੇ ਪਿਤਾ ਨੂੰ ਲੈ ਕੇ ਜਾ ਰਹੇ ਪੁਲਸ ਵਾਹਨ 'ਤੇ ਸਿਆਹੀ ਸੁੱਟੀ। 

ਇਹ ਵੀ ਪੜ੍ਹੋ-  ਪੁਣੇ ਕਾਰ ਹਾਦਸਾ: ਕੋਰਟ ਨੇ ਕਿਹਾ- ਬਾਰ 'ਚ ਆਉਣ ਵਾਲਿਆਂ ਲਈ ਸ਼ਰਾਬ ਪਰੋਸਣ ਦੀ ਸੀਮਾ ਹੋਵੇ ਤੈਅ

ਕੀ ਹੈ ਪੂਰਾ ਮਾਮਲਾ

ਦੱਸ ਦਈਏ ਕਿ ਪੁਣੇ 'ਚ ਤਿੰਨ ਦਿਨ ਪਹਿਲਾਂ ਸ਼ਰਾਬ ਦੇ ਨਸ਼ੇ 'ਚ 17 ਸਾਲਾ ਮੁੰਡੇ ਨੇ ਆਪਣੀ ਪੋਰਸ਼ ਕਾਰ ਨਾਲ ਦੋ ਬਾਈਕ ਸਵਾਰ ਇੰਜੀਨੀਅਰਾਂ ਨੂੰ ਕੁਚਲ ਦਿੱਤਾ ਸੀ। ਹਾਦਸੇ ਵਿਚ ਦੋਵਾਂ (ਮੁੰਡੇ ਅਤੇ ਕੁੜੀ) ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਅਨੀਸ਼ ਅਵਧੀਆ (24 ਸਾਲ) ਅਤੇ ਅਸ਼ਵਨੀ ਕੋਸ਼ਟਾ (24 ਸਾਲ) ਵਜੋਂ ਹੋਈ ਹੈ। ਦੋਵੇਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਪੁਣੇ ਵਿਚ ਕੰਮ ਕਰਦੇ ਸਨ। ਇਸ ਮਾਮਲੇ 'ਚ ਜੁਵੇਨਾਈਲ ਜਸਟਿਸ ਬੋਰਡ ਨੇ ਦੋਸ਼ੀ ਨਾਬਾਲਗ ਨੂੰ ਕੁਝ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਸੀ। ਪੁਲਸ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿਚ ਬਾਰ ਦੇ ਦੋ ਮੈਨੇਜਰ, ਬਾਰ ਦੇ ਮਾਲਕ, ਇਕ ਹੋਟਲ ਕਰਮਚਾਰੀ ਅਤੇ ਦੋਸ਼ੀ ਦੇ ਪਿਤਾ ਵਿਸ਼ਾਲ ਅਗਰਵਾਲ ਦੇ ਨਾਮ ਸ਼ਾਮਲ ਹਨ। ਦਰਅਸਲ ਪੁਣੇ ਪੁਲਸ ਦਾ ਕਹਿਣਾ ਹੈ ਕਿ ਅਪਰਾਧ ਗੰਭੀਰ ਹੈ, ਇਸ ਲਈ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News