ਮਾਸੂਮ ਨੂੰ ਨਹੀਂ ਆਇਆ ਸਵਾਲ ਦਾ ਜਵਾਬ, ਅਧਿਆਪਕ ਨੇ ਦਿੱਤੀ ਇਹ ਦਰਦਨਾਕ ਸਜ਼ਾ

Saturday, Apr 14, 2018 - 06:42 PM (IST)

ਪੁਣੇ— ਪੁਣੇ 'ਚ ਦੂਜੀ ਜਮਾਤ ਦੇ ਇਕ ਵਿਦਿਆਰਥੀ ਨਾਲ ਅਧਿਆਪਕ ਵਲੋਂ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਨੇ ਸਿਰਫ ਇਸ ਲਈ 8 ਸਾਲ ਦੇ ਵਿਦਿਆਰਥੀ ਦਾ ਬੂਰਾ ਹਾਲ ਕਰ ਦਿੱਤਾ ਕਿਉਂਕਿ ਉਹ ਗਣਿਤ ਦੇ ਕੁੱਝ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ ਸੀ। ਵਿਦਿਆਰਥੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖਲ ਕਰਵਾਇਆ ਗਿਆ ਹੈ।
ਵਿਦਿਆਰਥੀ ਪਿੰਪਲਵਾੜੀ ਦੇ ਜਿਲਾ ਕੌਂਸਿਲ ਸਕੂਲ 'ਚ ਦੁਜੀ ਜਮਾਤ 'ਚ ਪੜਦਾ ਹੈ, 10 ਅਪ੍ਰੈਲ ਨੂੰ ਵਿਦਿਆਰਥੀ ਦਾ ਗਣਿਤ ਦਾ ਪੇਪਰ ਸੀ, ਜਿਸ ਦੌਰਾਨ ਉਹ ਕੁੱਝ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ, ਜਿਸ ਕਾਰਨ ਅਧਿਆਪਕ ਚੰਦਰਕਾਂਤ ਸ਼ਿੰਦੇ ਨੇ ਇਕ ਪਤਲੀ ਲਕੜੀ ਉਸ ਦੇ ਗਲੇ 'ਚ ਮਾਰੀ, ਜਿਸ ਕਾਰਨ ਵਿਦਿਆਰਥੀ ਦੇ ਗਲੇ ਦੀ ਸਾਹ ਨਲੀ ਅਤੇ ਭੋਜਨ ਨਲੀ ਵੱਡ ਹੋ ਗਈ। ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਤਦ ਪਤਾ ਲੱਗਿਆ, ਜਦੋਂ ਵਿਦਿਆਰਥੀ ਨੇ ਘਰ ਪਹੁੰਚ ਕੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੇ ਮੂੰਹ 'ਚੋਂ ਖੂਨ ਵਗਣ ਲੱਗਾ। ਇਸ ਦੇ ਤੁਰੰਤ ਬਾਅਦ ਪਰਿਵਾਰ ਨੇ ਵਿਦਿਆਰਥੀ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ। ਹਾਲਾਂਕਿ ਵਿਦਿਆਰਥੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੁਣੇ ਸਿਟੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।  ਪਰਿਵਾਰਕ ਮੈਂਬਰਾਂ ਨੇ ਕਰਜਾਤ ਪੁਲਸ ਥਾਣੇ 'ਚ ਦੋਸ਼ੀ ਅਧਿਆਪਕ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ।
ਵਿਦਿਆਰਥੀ ਨੂੰ ਇਸ ਸਮੇਂ ਪੁਣੇ ਸਿਟੀ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖਲ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਕੁੱਝ ਵੀ ਖਾਣ-ਪੀਣ ਦੀ ਹਾਲਤ 'ਚ ਨਹੀਂ ਹੈ। ਵਿਦਿਆਰਥੀ ਨੂੰ ਐਸਿਟੀਕਲ ਆਕਸੀਜਨ 'ਤੇ ਰੱਖਿਆ ਗਿਆ ਹੈ।
ਦੋਸ਼ੀ ਅਧਿਆਪਕ ਖਿਲਾਫ ਕੇਸ ਤਾਂ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਿਦਿਆਰਥੀ ਦੀ ਹਾਲਤ 'ਤੇ ਨਜ਼ਰ ਰੱਖੀ ਹੋਈ ਹੈ, ਵਿਦਿਆਰਥੀ ਦੀ ਸਿਹਤ ਥੋੜੀ ਠੀਕ ਹੁੰਦੇ ਹੀ ਉਸ ਦਾ ਬਿਆਨ ਦਰਜ ਕੀਤਾ ਜਾਵੇਗਾ ਅਤੇ ਲੋੜ ਪੈਣ 'ਤੇ ਕੇਸ 'ਚ ਹੋਰ ਧਾਰਾਵਾਂ ਜੋੜ ਦਿੱਤੀਆਂ ਜਾਣਗੀਆਂ।


Related News