ਪੁਲਵਾਮਾ ਮੁੱਠਭੇੜ 'ਚ 2 ਜਵਾਨ ਸ਼ਹੀਦ, 2 ਅੱਤਵਾਦੀ ਢੇਰ

Tuesday, Feb 12, 2019 - 11:26 AM (IST)

ਪੁਲਵਾਮਾ ਮੁੱਠਭੇੜ 'ਚ 2 ਜਵਾਨ ਸ਼ਹੀਦ, 2 ਅੱਤਵਾਦੀ ਢੇਰ

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਸਥਿਤ ਪੁਲਵਾਮਾ ਇਲਾਕੇ ਦੇ ਰਤਨੀਪੋਰਾ ਇਲਾਕੇ 'ਚ ਅੱਜ ਭਾਵ ਮੰਗਲਵਾਰ ਸਵੇਰੇਸਾਰ ਤੋਂ ਹੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋ ਰਹੀ ਹੈ। ਇਸ ਮੁੱਠਭੇੜ 'ਚ ਸੁਰੱਖਿਆ ਬਲਾਂ ਨੇ 1 ਅੱਤਵਾਦੀ ਢੇਰ ਕਰ ਦਿੱਤਾ ਪਰ ਮੁਕਾਬਲੇ 'ਚ ਗੰਭੀਰ ਰੂਪ ਨਾਲ ਜ਼ਖਮੀ 2 ਫੌਜੀ ਜਵਾਨ ਵੀ ਸ਼ਹੀਦ ਹੋ ਗਏ। 

ਇਸ ਤੋਂ ਇਲਾਵਾ ਪੂਰੇ ਇਲਾਕੇ ਨੂੰ ਚਾਰੇ ਪਾਸਿਓ ਸੁਰੱਖਿਆ ਬਲਾਂ ਨੇ ਘੇਰਿਆ ਹੋਇਆ ਹੈ ਪਰ ਦੋਵਾਂ ਪਾਸਿਓ ਗੋਲੀਬਾਰੀ ਅਜੇ ਵੀ ਹੋ ਰਹੀ ਹੈ। ਇਸ ਦੇ ਨਾਲ ਇੰਟਰਨੈੱਟ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਗਈਆਂ ਹਨ।


author

Iqbalkaur

Content Editor

Related News