ਪੁਲਵਾਮਾ ਹਮਲੇ ਤੋਂ ਬਾਅਦ 93 ਅੱਤਵਾਦੀਆਂ ਦਾ ਖਾਤਮਾ

Wednesday, Jul 10, 2019 - 03:20 PM (IST)

ਪੁਲਵਾਮਾ ਹਮਲੇ ਤੋਂ ਬਾਅਦ 93 ਅੱਤਵਾਦੀਆਂ ਦਾ ਖਾਤਮਾ

ਨਵੀਂ ਦਿੱਲੀ— ਸਰਕਾਰ ਅੱਤਵਾਦ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਅਪਣਾ ਰਹੀ ਹੈ ਅਤੇ ਵੱਖ-ਵੱਖ ਮੁਕਾਬਲਿਆਂ 'ਚ ਇਸ ਸਾਲ 93 ਅੱਤਵਾਦੀਆਂ ਦਾ ਸਫ਼ਾਇਆ ਕੀਤਾ ਗਿਆ ਹੈ। ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਬੁੱਧਵਾਰ ਨੂੰ ਦੱਸਿਆ ਕਿ ਅੱਤਵਾਦ ਵਿਰੁੱਧ ਮੁਹਿੰਮ ਕਾਰਨ ਅੱਤਵਾਦੀ ਘਟਨਾਵਾਂ 'ਚੋਂ 28 ਫੀਸਦੀ ਅਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੀ 43 ਫੀਸਦੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮੁਹਿੰਮਾਂ ਅਤੇ ਮੁਕਾਬਲਿਆਂ 'ਚ 93 ਅੱਤਵਾਦੀ ਮਾਰੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ 'ਚ ਕਈ ਸਾਜਿਸ਼ਕਰਤਾਵਾਂ, ਆਤਮਘਾਤੀ ਹਮਲਾਵਰਾਂ ਅਤੇ ਹਮਲਿਆਂ ਲਈ ਵਾਹਨ ਉਪਲੱਬਧ ਕਰਵਾਉਣ ਵਾਲਿਆਂ ਦੀ ਪਛਾਣ ਹੋਈ ਹੈ। ਸ਼ਿਵ ਸੈਨਾ ਦੇ ਅਨਿਲ ਦੇਸਾਈ ਅਤੇ ਸੰਜੇ ਰਾਊਤ ਨੇ ਪੁੱਛਿਆ ਸੀ ਕਿ ਕੀ ਪੁਲਵਾਮਾ ਹਮਲੇ ਤੋਂ ਬਾਅਦ ਹੋਏ ਵੱਖ-ਵੱਖ ਮੁਕਾਬਲਿਆਂ 'ਚ ਵੱਡੀ ਗਿਣਤੀ 'ਚ ਅੱਤਵਾਦੀ ਮਾਰੇ ਗਏ ਹਨ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਮੌਜੂਦਾ ਪੁਰਾਣੀ ਡਿਜ਼ਾਈਨ ਵਾਲੀ ਬਾੜ ਦੀ ਜਗ੍ਹਾ ਨਵੀਂ 'ਐਂਟੀ ਕਟ ਅਤੇ ਐਂਟੀ ਰਸਟ' ਮਾਡਿਊਲਰ ਬਾੜ ਲਗਾਉਣ ਲਈ ਇਕ ਪ੍ਰਾਯੋਗਿਕ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਦਾ ਕੰਮ ਜਲਦ ਸ਼ੁਰੂ ਹੋਵੇਗਾ।


author

DIsha

Content Editor

Related News