ਪੁਲਵਾਮਾ ਹਮਲਾ : ਰਾਹੁਲ ਨੇ ਪੁੱਛਿਆ- ''ਇਸ ਦਾ ਸਭ ਤੋਂ ਵਧ ਫਾਇਦਾ ਕਿਸ ਨੂੰ ਹੋਇਆ?''

2/14/2020 10:40:26 AM

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਜਵਾਨਾਂ ਦੇ ਕਾਫਲੇ 'ਤੇ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲੇ ਦੀ ਪਹਿਲੀ ਬਰਸੀ 'ਤੇ ਪੂਰਾ ਦੇਸ਼ ਸੋਗ 'ਚ ਡੁੱਬਿਆ ਹੋਇਆ ਹੈ। ਦੂਜੇ ਪਾਸੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਤਿੰਨ ਸਵਾਲ ਕੀਤੇ ਹਨ। ਇਹ ਤਿੰਨ ਸਵਾਲ ਰਾਹੁਲ ਗਾਂਧੀ ਨੇ ਟਵਿੱਟਰ ਰਾਹੀਂ ਪੁੱਛੇ ਹਨ। ਰਾਹੁਲ ਨੇ ਕਿਹਾ ਹੈ ਕਿ ਇਸ ਹਮਲੇ ਦਾ ਸਭ ਤੋਂ ਵਧ ਫਾਇਦਾ ਕਿਸ ਨੂੰ ਹੋਇਆ? ਇਸ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਕਪਿਲ ਮਿਸ਼ਰਾ ਨੇ ਪਲਟਵਾਰ ਕੀਤਾ ਹੈ। ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਜੇਕਰ ਦੇਸ਼ ਪੁੱਛੇਗਾ ਕਿ ਇੰਦਰਾ-ਰਾਜੀਵ ਦੇ ਕਤਲ ਦਾ ਕਿਸ ਨੂੰ ਫਾਇਦਾ ਹੋਇਆ ਤਾਂ ਕੀ ਬੋਲੋਗੇ।
PunjabKesariਇਹ ਹਨ ਰਾਹੁਲ ਦੇ ਤਿੰਨ ਸਵਾਲ
ਰਾਹੁਲ ਗਾਂਧੀ ਦੇ ਸਵਾਲ ਕਰਦੇ ਹੋਏ ਪੁੱਛਿਆ ਹੈ,''ਇਸ ਦਾ ਸਭ ਤੋਂ ਵਧ ਫਾਇਦਾ ਕਿਸ ਨੂੰ ਹੋਇਆ?, ਇਸ ਹਮਲੇ ਦੀ ਜਾਂਚ 'ਚ ਕੀ ਸਾਹਮਣੇ ਆਇਆ?, ਭਾਜਪਾ ਦੀ ਸਰਕਾਰ ਦੇ ਸਮੇਂ ਇਹ ਹਮਲਾ ਹੋਇਆ ਸੀ, ਸੁਰੱਖਿਆ 'ਚ ਹੋਈ ਚੂਕ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ?''
PunjabKesariਭਾਜਪਾ ਨੇ ਕੀਤਾ ਪਲਟਵਾਰ
ਰਾਹੁਲ ਗਾਂਧੀ ਦੇ ਇਸ ਟਵੀਟ ਤੋਂ ਬਾਅਦ ਭਾਜਪਾ ਦੇ ਨੇਤਾ ਕਪਿਲ ਮਿਸ਼ਰਾ ਨੇ ਕਾਂਗਰਸ ਨੇਤਾ 'ਤੇ ਪਲਟਵਾਰ ਕੀਤਾ ਹੈ। ਕਪਿਲ ਮਿਸ਼ਰਾ ਨੇ ਲਿਖਿਆ ਹੈ,''ਸ਼ਰਮ ਕਰੋ ਰਾਹੁਲ ਗਾਂਧੀ। ਪੁੱਛਦੇ ਹੋ ਪੁਲਵਾਮਾ ਹਮਲੇ ਨਾਲ ਕਿਸ ਨੂੰ ਫਾਇਦਾ ਹੋਇਆ? ਜੇਕਰ ਦੇਸ਼ ਨੇ ਪੁੱਛ ਲਿਆ ਕਿ ਇੰਦਰਾ-ਰਾਜੀਵ ਦੇ ਕਤਲ ਨਾਲ ਕਿਸ ਦਾ ਫਾਇਦਾ ਹੋਇਆ, ਫਿਰ ਕੀ ਬੋਲੋਗੇ। ਇੰਨੀ ਘਟੀਆ ਰਾਜਨੀਤੀ ਨਾ ਕਰੋ, ਸ਼ਰਮ ਕਰੋ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha