ਪੁਲਵਾਮਾ ਹਮਲਾ: ਸ਼ਹੀਦ ਜਵਾਨਾਂ ਦੀ ਯਾਦ ’ਚ ਕਿਸਾਨ ਅੱਜ ਕੱਢਣਗੇ ‘ਕੈਂਡਲ ਮਾਰਚ’

Sunday, Feb 14, 2021 - 10:57 AM (IST)

ਪੁਲਵਾਮਾ ਹਮਲਾ: ਸ਼ਹੀਦ ਜਵਾਨਾਂ ਦੀ ਯਾਦ ’ਚ ਕਿਸਾਨ ਅੱਜ ਕੱਢਣਗੇ ‘ਕੈਂਡਲ ਮਾਰਚ’

ਨਵੀਂ ਦਿੱਲੀ— ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਐਤਵਾਰ ਯਾਨੀ ਕਿ ਅੱਜ ਰਾਤ 7 ਤੋਂ 8 ਵਜੇ ਤੱਕ ਕੈਂਡਲ ਮਾਰਚ ਕੱਢਣਗੇ। ਦੱਸ ਦੇਈਏ ਕਿ ਅੱਜ ਦੇ ਦਿਨ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਇਕ ਆਤਮਘਾਤੀ ਹਮਲੇ ’ਚ ਸ਼ਹੀਦ ਹੋ ਗਏ ਸਨ। ਅੱਜ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਦੇ ਦਿਨ ਪੂਰਾ ਦੇਸ਼ ਸ਼ਹੀਦ ਜਵਾਨਾਂ ਨੂੰ ਨਮਨ ਕਰ ਰਿਹਾ ਹੈ, ਯਾਦ ਕਰ ਰਿਹਾ ਹੈ। ਸ਼ਹੀਦ ਜਵਾਨਾਂ ਦੀ ਯਾਦ ਵਿਚ ਅੱਜ ਕਿਸਾਨ ਕੈਂਡਲ ਮਾਰਚ ਕੱਢਣਗੇ। ਦਿੱਲੀ-ਗਾਜ਼ੀਪੁਰ ਬਾਰਡਰ ’ਤੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕਿਸਾਨ ਆਗੂਆਂ ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਢੂਨੀ ਅਤੇ ਰਾਕੇਸ਼ ਟਿਕੈਤ ਨੇ ਇਹ ਗੱਲ ਆਖੀ।

ਇਹ ਵੀ ਪੜ੍ਹੋ: ਸਿਰ ’ਤੇ ‘ਲਾਲ ਪੱਗੜੀ’ ਬੰਨ੍ਹ ਗਾਜ਼ੀਪੁਰ ਬਾਰਡਰ ’ਤੇ ਬੂਟਿਆਂ ਨੂੰ ਪਾਣੀ ਦਿੰਦੇ ਦਿੱਸੇ ਰਾਕੇਸ਼ ਟਿਕੈਤ

PunjabKesari

ਦੱਸਣਯੋਗ ਹੈ ਕਿ ਕਿਸਾਨ ਆਗੂਆਂ ਨੇ ਐਤਵਾਰ ਨੂੰ ਦੇਸ਼ ਭਰ ਵਿਚ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਵੀ ਉਲੀਕੇ ਗਏ ਹਨ। ਭਾਰਤੀ ਕਿਸਾਨ ਯੂਨੀਅਨ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਆਯੋਜਨ ਰਾਤ 7 ਤੋਂ 8 ਵਜੇ ਤੱਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸਮਝੌਤੇ ਤਾਂ ਕਾਗਜ਼ਾਂ ’ਚ ਹੁੰਦੇ ਹਨ, ਜੰਮੂ-ਕਸ਼ਮੀਰ ਸਾਡੇ ਦਿਲ ’ਚ ਹੈ: ਅਮਿਤ ਸ਼ਾਹ

PunjabKesari

ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਜਵਾਨਾਂ ਅਤੇ ਦਿੱਲੀ ਦੀਆਂ ਸਰਹੱਦਾਂ ’ਤੇ ਨਵੰਬਰ ਤੋਂ ਚੱਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਤੋਮਰ ਬੋਲੇ- ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਮੌਤ ਦਾ ਕੋਈ ਰਿਕਾਰਡ ਨਹੀਂ

PunjabKesari

ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਮਹਾਪੰਚਾਇਤਾਂ ਜ਼ਰੀਏ ਉਹ ਸਰਕਾਰ ’ਤੇ ਆਪਣੀਆਂ ਮੰਗਾਂ ਮਨਵਾਉਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕਿ ਪ੍ਰਦਰਸ਼ਨ ਖਤਮ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ’ਚ ਪੂਰੇ ਦੇਸ਼ ਦੇ ਕਿਸਾਨ ਸ਼ਾਮਲ ਹਨ। ਪਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਗੂੰਜ ਵਿਦੇਸ਼ਾਂ ਤੱਕ ਜਾ ਪੁੱਜੀ ਹੈ, ਸਰਕਾਰ ਨੂੰ ਸਾਡੀ ਸਮੱਸਿਆ ਨੂੰ ਸਮਝਣਾ ਚਾਹੀਦਾ ਹੈ। 

PunjabKesari


author

Tanu

Content Editor

Related News