ਪੁਲਵਾਮਾ ਹਮਲੇ ਤੋਂ ਬਾਅਦ ਫੌਜ ''ਚ ਭਰਤੀ ਹੋਣ ਲਈ ਕਸ਼ਮੀਰੀ ਨੌਜਵਾਨਾਂ ਦੀ ਲੱਗੀ ਭੀੜ
Wednesday, Feb 20, 2019 - 11:28 AM (IST)

ਜੰਮੂ-ਕਸ਼ਮੀਰ— ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਇਕ ਪਾਸੇ ਪੂਰੇ ਦੇਸ਼ 'ਚ ਕਸ਼ਮੀਰੀਆਂ ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਵੱਡੀ ਗਿਣਤੀ 'ਚ ਇੱਥੇ ਅਜਿਹਾ ਵੀ ਯੂਥ ਸਮੂਹ ਹੈ, ਜੋ ਇੰਨੀਂ ਦਿਨੀਂ ਮਿਸਾਲ ਬਣਿਆ ਹੋਇਆ ਹੈ। ਅਜਿਹੇ ਸਮੇਂ ਜਦੋਂ ਕਸ਼ਮੀਰ ਨੌਜਵਾਨ ਫੌਜ 'ਤੇ ਪੱਥਰਬਾਜ਼ੀ ਕਰਨ ਅਤੇ ਅੱਤਵਾਦੀ ਹਮਲਿਆਂ ਨੂੰ ਲੈ ਕੇ ਨਿਸ਼ਾਨੇ 'ਤੇ ਹਨ, ਉੱਥੇ ਹੀ ਬਾਰਾਮੂਲਾ ਜ਼ਿਲੇ 'ਚ ਵੱਡੀ ਗਿਣਤੀ 'ਚ ਨੌਜਵਾਨ ਫੌਜ 'ਚ ਭਰਤੀ ਹੋਣ ਲਈ ਹਾਜ਼ਰੀ ਦਰਜ ਕਰਵਾ ਰਹੇ ਹਨ। ਜੰਮੂ-ਕਸ਼ਮੀਰ 'ਚ ਫੌਜ ਦੇ 111 ਅਹੁਦਿਆਂ ਲਈ ਹੋ ਰਹੀ ਭਰਤੀ 'ਚ ਸ਼ਾਮਲ ਹੋਣ ਆਏ ਕਸ਼ਮੀਰ ਦੇ ਨੌਜਵਾਨਾਂ 'ਚ ਦੇਸ਼ ਦੀ ਸੇਵਾ ਲਈ ਜਜ਼ਬਾ ਸਾਫ਼ ਦਿਖਾਈ ਦੇ ਰਿਹਾ ਹੈ। ਨੌਜਵਾਨਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਫੌਜ 'ਚ ਭਰਤੀ ਦੀ ਪ੍ਰਕਿਰਿਆ 'ਚ ਹਿੱਸਾ ਲੈਂਦੇ ਹੋਏ ਕਿਸ ਤਰ੍ਹਾਂ ਲੱਗਾ ਰਿਹਾ ਹੈ? ਤਾਂ ਕਸ਼ਮੀਰੀ ਨੌਜਵਾਨਾਂ ਦਾ ਇਹ ਜਵਾਬ ਸੀ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਇਹ ਚੰਗਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਫੌਜ 'ਚ ਭਰਤੀ ਹੋਣ ਦੇ ਨਾਲ-ਨਾਲ ਉਹ ਆਪਣੇ ਪਰਿਵਾਰ ਦਾ ਖਰਚਾ ਵੀ ਚੁੱਕ ਸਕਣਗੇ ਅਤੇ ਦੇਸ਼ ਦੀ ਸੇਵਾ 'ਚ ਆਪਣਾ ਯੋਗਦਾਨ ਵੀ ਦੇ ਸਕਣਗੇ।
ਫੌਜ 'ਚ ਭਰਤੀ ਹੋਣ ਦੀ ਇੱਛਾ ਰੱਖਣ ਵਾਲੇ ਬਿਲਾਲ ਅਹਿਮਦ ਨੇ ਕਿਹਾ ਕਿ ਸਾਨੂੰ ਆਪਣੇ ਆਪਣੇ ਪਰਿਵਾਰ ਅਤੇ ਦੇਸ਼ ਦੀ ਸੁਰੱਖਿਆ ਕਰਨ ਦਾ ਮੌਕਾ ਮਿਲਿਆ, ਇਸ ਤੋਂ ਵਧ ਹੋਰ ਕੋਈ ਕੀ ਚਾਅ ਸਕਦਾ ਹੈ। ਫੌਜ 'ਚ 111 ਅਹੁਦਿਆਂ 'ਤੇ ਭਰਤੀਆਂ ਲਈ ਲਗਭਗ 2400 ਕਸ਼ਮੀਰੀ ਨੌਜਵਾਨ ਜੁਟੇ ਹੋਏ ਸਨ ਅਤੇ ਆਪਣੀ ਕਿਸਮਤ ਅਜਮਾਉਣ ਲਈ ਘੰਟਿਆਂ ਤੱਕ ਇੰਤਜ਼ਾਰ ਕਰ ਕੇ ਪ੍ਰੀਖਿਆ ਦੇ ਰਹੇ ਸਨ। ਇੱਥੇ ਆਏ ਇਕ ਹੋਰ ਨੌਜਵਾਨ ਨੇ ਕਿਹਾ ਕਿ ਵੱਖ-ਵੱਖ ਰਾਜਾਂ 'ਚ ਕਸ਼ਮੀਰੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ ਦਰਮਿਆਨ ਇਹ ਬਹਾਲੀ ਆਈ ਹੈ। ਦੂਜੇ ਰਾਜਾਂ 'ਚ ਹੋ ਰਹੇ ਹਮਲਿਆਂ ਤੋਂ ਬਾਅਦ ਲਗਭਗ 300 ਕਸ਼ਮੀਰੀ ਵਿਦਿਆਰਥੀ ਆਪਣੇ ਗ੍ਰਹਿ ਰਾਜ ਵਾਪਸ ਆਏ ਹਨ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਕਾਫਲੇ 'ਤੇ ਆਤਘਾਤੀ ਹਮਲਾ ਕੀਤਾ ਗਿਆ ਸੀ। ਇਸ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਸੋਮਵਾਰ ਨੂੰ ਪਿੰਗਲਾਨ ਖੇਤਰ 'ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਮੇਜਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ।