ਪੁਲਵਾਮਾ ਹਮਲਾ : ਜੈਸ਼ ਸੰਗਠਨ ''ਚ ਸ਼ਾਮਲ ਹੋਇਆ ਸੱਜ਼ਾਦ ਭੱਟ
Monday, Feb 25, 2019 - 08:11 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. 'ਤੇ ਆਤਮਘਾਤੀ ਹਮਲਾ ਕਰਨ 'ਚ ਇਸਤੇਮਾਲ ਹੋਣ ਵਾਲੀ ਕਾਰ ਅੰਨਤਨਾਗ ਦੇ ਇਕ ਨੌਜਵਾਨ ਦੀ ਸੀ। ਇਸ ਦਾ ਖੁਲਾਸਾ ਐੱਨ.ਆਈ.ਏ. ਨੇ ਸੋਮਵਾਰ ਨੂੰ ਕੀਤਾ। ਐੱਨ.ਆਈ.ਏ. ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਦੇ ਕੁਝ ਸੀ.ਸੀ.ਟੀ.ਵੀ. ਫੁਟੇਜ ਵੀ ਉਨ੍ਹਾਂ ਨੂੰ ਜਾਂਚ ਦੌਰਾਨ ਮਿਲ ਹਨ, ਜਿਸ 'ਚ ਹਮਲਾਵਰ ਤੇ ਉਸ ਦਾ ਸਾਥੀ ਨਜ਼ਰ ਆ ਰਿਹਾ ਹੈ। ਐੱਨ.ਆਈ.ਏ. ਨੇ ਹਮਲੇ 'ਚ ਇਸਤੇਮਾਲ ਕੀਤੀ ਗਈ ਈਕੋ ਕਾਰ ਤੇ ਉਸ ਦੇ ਮਾਲਿਕ ਸੱਜ਼ਾਦ ਭੱਟ ਦੀ ਪਛਾਣ ਕਰ ਲਈ ਹੈ। ਇਹ ਵੀਡੀਓ ਹਾਦਸੇ ਵਾਲੀ ਥਾਂ ਤੋਂ ਥੋੜ੍ਹੀ ਦੂਰ ਨੈਸ਼ਨਲ ਹਾਈਵੇਅ ਦੀ ਹੈ ਜਿਸ 'ਚ ਫਿਦਾਇਨ ਹਮਲਾਵਰ ਆਦਿਲ ਅਹਿਮਦ ਡਾਰ ਕਾਰ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ। ਐੱਨ.ਆਈ.ਏ. ਇਹ ਜਾਂਚ ਕਰ ਰਹੀ ਹੈ ਕਿ ਇਸ ਕਾਰ 'ਚ ਆਦਿਲ ਤੋਂ ਇਲਾਵਾ ਹੋਰ ਵੀ ਕੋਈ ਸੀ ਜਾਂ ਨਹੀਂ। ਵੀਡੀਓ ਫੁਟੇਜ ਦੇ ਆਧਰਾ 'ਤੇ ਐੱਨ.ਆਈ.ਏ. ਨੇ ਅੰਤਨਾਗ ਦੇ ਬਿਜਬੇਹਰਾ ਨਿਵਾਸੀ ਸੱਜ਼ਾਦ ਭੱਟ ਦੀ ਵੀ ਪਛਾਣ ਕਰ ਲਈ ਹੈ। ਕਾਰ ਮਾਲਿਕ ਹਮਲੇ ਵਾਲੇ ਦਿਨ ਤੋਂ ਹੀ ਫਰਾਰ ਹੈ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਵੀ ਲਾਗਾਤਰ ਜਾਰੀ ਹੈ।