ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

Thursday, Jul 09, 2020 - 04:43 PM (IST)

ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਪੁਡੂਚੇਰੀ- ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਦੇ ਕੋਰੋਨਾ ਵਾਇਰਸ ਜਾਂਚ 'ਚ ਇਨਫੈਕਸ਼ਨ ਨਹੀਂ ਹੋਣ ਦੀ ਵੀਰਵਾਰ ਨੂੰ ਪੁਸ਼ਟੀ ਹੋਈ। ਇਸ ਤੋਂ ਇਕ ਦਿਨ ਪਹਿਲੇ ਇੱਥੇ ਰਾਜ ਭਵਨ ਦਾ ਇਕ ਕਰਮੀ ਇਨਫੈਕਟਡ ਪਾਇਆ ਗਿਆ ਸੀ। ਰਾਜ ਨਿਵਾਸ ਤੋਂ ਜਾਰੀ ਇਕ ਬਿਆਨ ਅਨੁਸਾਰ ਸਿਹਤ ਵਿਭਾਗ ਨੇ ਕੋਵਿਡ-19 ਜਾਂਚ ਦੇ ਨਤੀਜੇ ਦੀ ਸੂਚਨਾ ਦਿੱਤੀ। ਬੁੱਧਵਾਰ ਨੂੰ ਹੋਈ ਜਾਂਚ 'ਚ ਉੱਪ ਰਾਜਪਾਲ ਇਨਫੈਕਟਡ ਨਹੀਂ ਪਾਈ ਗਈ। ਸਿਹਤ ਮੰਤਰੀ ਮਲਾਦੀ ਕ੍ਰਿਸ਼ਨ ਰਾਵ ਨੇ ਬੇਦੀ ਦੇ ਕੋਵਿਡ-19 ਜਾਂਚ 'ਚ ਇਨਫਕੈਟਡ ਨਹੀਂ ਹੋਣ 'ਤੇ ਖੁਸ਼ੀ ਜਤਾਈ ਹੈ। ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਉੱਪ ਰਾਜਪਾਲ ਦਾ ਦਫ਼ਤਰ ਇਨਫੈਕਸ਼ਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੇਗਾ ਅਤੇ ਪੀੜਤ ਦੇ ਸੰਪਰਕ 'ਚ ਆਏ ਸਾਰੇ ਕਰਮੀ ਘਰ 'ਚ ਆਈਸੋਲੇਟ ਦੇ ਨਿਯਮ 'ਤੇ ਅਮਲ ਕਰਨਗੇ ਭਾਵੇਂ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੋਵੇ।

ਰਾਜ ਨਿਵਾਸ ਦੇ ਇਕ ਕਰਮੀ ਦੇ ਇਨਫੈਕਟਡ ਮਿਲਣ ਤੋਂ ਬਾਅਦ ਬੇਦੀ ਅਤੇ ਹੋਰ ਸਾਰੇ ਕਰਮੀਆਂ ਦੀ ਕੋਰੋਨਾ ਵਾਇਰਸ ਲਈ ਜਾਂਚ ਕਰਵਾਈ ਗਈ। ਇਸ ਵਿਚ ਬੇਦੀ ਨੇ ਕਿਹਾ,''ਅਸੀਂ ਕੋਈ ਚੂਕ ਨਹੀਂ ਕਰਨਾ ਚਾਹੁੰਦੇ ਅਤੇ ਇਸ ਲਈ ਜਾਂਚ ਕਰਵਾਈ।'' ਕਰਮੀ ਦੇ ਇਨਫੈਕਟਡ ਪਾਏ ਜਾਣ ਤੋਂ ਬਾਅਦ ਰਾਜ ਨਿਵਾਸ ਨੂੰ ਰੋਗ ਮੁਕਤ ਕਰਨ ਲਈ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ। 


author

DIsha

Content Editor

Related News