ਭਲਕੇ ਸਰਕਾਰੀ ਛੁੱਟੀ ਦਾ ਐਲਾਨ ! ਸਾਰੇ ਸਕੂਲ-ਕਾਲਜ, ਸਰਕਾਰੀ ਦਫ਼ਤਰ ਰਹਿਣਗੇ ਬੰਦ
Monday, Oct 06, 2025 - 02:27 PM (IST)

ਨੈਸ਼ਨਲ ਡੈਸਕ : ਹਰ ਸਾਲ ਵਾਂਗ ਅਸ਼ਵਿਨ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਪੂਰਾ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਦੀਆਂ ਸੰਗਤਾਂ ਵੀ ਮਹਾਰਿਸ਼ੀ ਵਾਲਮੀਕਿ ਦੀ ਯਾਦ ਵਿੱਚ ਇੱਕਜੁੱਟ ਹੋਣਗੀਆਂ। ਇਹ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਸਗੋਂ ਉਨ੍ਹਾਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦਾ ਜਸ਼ਨ ਹੈ, ਜੋ ਮਹਾਨ ਰਿਸ਼ੀ, ਪਹਿਲੇ ਕਵੀ ਵਾਲਮੀਕਿ ਨੇ ਆਪਣੇ ਜੀਵਨ ਤੇ ਕਵਿਤਾ ਰਾਹੀਂ ਸਮਾਜ ਨੂੰ ਦਿੱਤੇ ਸਨ। ਮਨੁੱਖਤਾ, ਧਰਮ ਤੇ ਨੈਤਿਕਤਾ ਦੇ ਪ੍ਰਤੀਕ ਮਹਾਨ ਰਿਸ਼ੀ ਦਾ ਜਨਮ ਉਤਸਵ ਇਸ ਸਾਲ ਮੰਗਲਵਾਰ, 7 ਅਕਤੂਬਰ, 2025 ਨੂੰ ਮਨਾਇਆ ਜਾਵੇਗਾ। ਇਸ ਦਿਨ ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਵਰਗੇ ਸੂਬਿਆਂ 'ਚ ਜਨਤਕ ਛੁੱਟੀ ਰਹੇਗੀ।
ਉੱਤਰ ਪ੍ਰਦੇਸ਼: ਸੂਬੇ ਭਰ 'ਚ ਛੁੱਟੀ ਤੇ ਵਿਸ਼ਾਲ ਸਮਾਗਮ
ਯੋਗੀ ਸਰਕਾਰ ਨੇ ਇਸ ਸ਼ੁਭ ਮੌਕੇ 'ਤੇ ਸੂਬੇ ਭਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰੀ ਹੁਕਮਾਂ ਅਨੁਸਾਰ, ਇਸ ਦਿਨ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਰਹਿਣਗੀਆਂ। ਹਾਲਾਂਕਿ ਇਹ ਛੁੱਟੀ ਪਹਿਲਾਂ ਹੀ ਦਸੰਬਰ 2024 ਨੂੰ ਜਾਰੀ ਕੀਤੇ ਗਏ ਨਵੇਂ ਸਾਲ ਦੇ ਕੈਲੰਡਰ ਵਿੱਚ ਸੂਚੀਬੱਧ ਸੀ ਪਰ ਸਰਕਾਰ ਨੇ ਹੁਣ ਰਸਮੀ ਤੌਰ 'ਤੇ ਇਸਦੀ ਪੁਸ਼ਟੀ ਕੀਤੀ ਹੈ ਅਤੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ। ਲਖਨਊ, ਵਾਰਾਣਸੀ, ਪ੍ਰਯਾਗਰਾਜ ਅਤੇ ਕਾਨਪੁਰ ਵਰਗੇ ਵੱਡੇ ਸ਼ਹਿਰਾਂ ਵਿੱਚ ਵਿਸ਼ਾਲ ਯਾਤਰਾ, ਧਾਰਮਿਕ ਝਾਕੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ।
ਦਿੱਲੀ ਸਰਕਾਰ ਨੇ ਵੱਲੋਂ ਵੀ ਛੁੱਟੀ ਦਾ ਐਲਾਨ
ਦਿੱਲੀ ਸਰਕਾਰ ਨੇ ਵੀ 7 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਐਲਾਨ ਕੀਤਾ। ਦਿੱਲੀ ਵਿੱਚ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਨਗਰ ਨਿਗਮ ਦਫ਼ਤਰ ਸਾਰੇ ਬੰਦ ਰਹਿਣਗੇ। ਰਾਜਧਾਨੀ ਵਿੱਚ ਪ੍ਰਮੁੱਖ ਵਾਲਮੀਕਿ ਮੰਦਰਾਂ ਅਤੇ ਕਮਿਊਨਿਟੀ ਹਾਲਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਜਾ ਰਿਹਾ ਹੈ।
ਪੰਜਾਬ 'ਚ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫਤਰ
ਪੰਜਾਬ ਸਰਕਾਰ ਦੇ ਸਾਲ 2025 ਦੇ ਛੁੱਟੀਆਂ ਦੇ ਕੈਲੰਡਰ ਮੁਤਾਬਕ ਮੰਗਲਵਾਰ ਮਤਲਬ ਕਿ 7 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਹੈ, ਜਿਸ ਕਾਰਨ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੇ ਸਰਕਾਰੀ/ਅਰਧ ਸਰਕਾਰੀ ਦਫ਼ਤਰ ਅਤੇ ਸਮੂਹ ਵਿੱਦਿਅਕ ਅਦਾਰੇ ਬੰਦ ਰਹਿਣਗੇ। ਪੰਜਾਬ ਵਿੱਚ ਵੀ ਮਹਾਰਿਸ਼ੀ ਵਾਲਮੀਕਿ ਜੇ ਜਨਮ ਦਿਹਾੜੇ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8