ਭਲਕੇ ਬੰਦ ਰਹਿਣਗੇ ਸੂਬੇ ਦੇ ਸਾਰੇ ਸਕੂਲ, ਕਾਲਜ ਤੇ ਦਫ਼ਤਰ, ਹੋ ਗਿਆ ਛੁੱਟੀ ਦਾ ਐਲਾਨ

Monday, Sep 29, 2025 - 06:12 PM (IST)

ਭਲਕੇ ਬੰਦ ਰਹਿਣਗੇ ਸੂਬੇ ਦੇ ਸਾਰੇ ਸਕੂਲ, ਕਾਲਜ ਤੇ ਦਫ਼ਤਰ, ਹੋ ਗਿਆ ਛੁੱਟੀ ਦਾ ਐਲਾਨ

ਜੈਪੁਰ : ਦੇਸ਼ ਭਰ ਵਿੱਚ ਇਸ ਵੇਲੇ ਤਿਓਹਾਰਾਂ ਦਾ ਮੌਸਮ ਚੱਲ ਰਿਹਾ ਹੈ। 22 ਸਤੰਬਰ ਤੋਂ ਸ਼ੁਰੂ ਹੋਏ ਨਵਰਾਤਿਆਂ ਦੀ ਸਮਾਪਤੀ ਅਸ਼ਟਮੀ ਤੇ ਨੌਮੀ ਭਾਵ 30 ਸਤੰਬਰ ਤੇ 1 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਰਾਜਸਥਾਨ ਵਿੱਚ 30 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਤਿਓਹਾਰਾਂ ਦੇ ਕਾਰਨ

ਇਸ ਵੇਲੇ ਪੂਰੇ ਰਾਜਸਥਾਨ ਵਿੱਚ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਛੁੱਟੀਆਂ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ਵਿੱਚ, ਸਕੂਲ ਲਗਾਤਾਰ ਤਿੰਨ ਦਿਨਾਂ ਲਈ ਬੰਦ ਰਹੇ। 26 ਅਤੇ 27 ਸਤੰਬਰ ਨੂੰ ਵਿਦਿਅਕ ਸੰਮੇਲਨ ਕਾਰਨ ਸਕੂਲ ਬੰਦ ਰਹੇ, ਜਦੋਂ ਕਿ 28 ਸਤੰਬਰ ਨੂੰ ਐਤਵਾਰ ਸੀ। ਸਕੂਲ 29 ਸਤੰਬਰ ਨੂੰ ਦੁਬਾਰਾ ਖੁੱਲ੍ਹੇ, ਪਰ ਹੁਣ, 30 ਸਤੰਬਰ ਨੂੰ, ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਦੁਰਗਾਸ਼ਟਮੀ ਦੇ ਮੌਕੇ 'ਤੇ ਬੰਦ ਰਹਿਣਗੇ। ਇਸ ਦਿਨ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ।

ਇਨ੍ਹਾਂ ਹੀ ਨਹੀਂ 30 ਸਤੰਬਰ ਦੀ ਛੁੱਟੀ ਤੋਂ ਤੁਰੰਤ ਬਾਅਦ, 2 ਅਕਤੂਬਰ ਨੂੰ ਦੁਸਹਿਰੇ ਅਤੇ ਗਾਂਧੀ ਜਯੰਤੀ ਕਾਰਨ ਜਨਤਕ ਛੁੱਟੀ ਹੋਵੇਗੀ। ਇਸ ਦਿਨ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ, ਅਤੇ ਸਕੂਲ ਬੰਦ ਰਹਿਣਗੇ। ਇਸ ਤਰ੍ਹਾਂ, ਰਾਜਸਥਾਨ ਵਿੱਚ ਸਤੰਬਰ-ਅਕਤੂਬਰ ਦਾ ਮਹੀਨਾ ਤਿਉਹਾਰਾਂ ਅਤੇ ਛੁੱਟੀਆਂ ਨਾਲ ਭਰਿਆ ਰਹੇਗਾ।


author

DILSHER

Content Editor

Related News