ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ! 5 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ
Saturday, Sep 27, 2025 - 07:41 AM (IST)

ਨੈਸ਼ਨਲ ਡੈਸਕ : ਤਿਉਹਾਰਾਂ ਅਤੇ ਖਾਸ ਮੌਕਿਆਂ ਦੇ ਮੱਦੇਨਜ਼ਰ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਬੈਂਕਾਂ ਵਿੱਚ ਛੁੱਟੀਆਂ ਵੱਧ ਸਕਦੀਆਂ ਹਨ। ਨਰਾਤਿਆਂ ਦੇ ਦਿਨਾਂ ਵਿਚ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਇਸ ਸਮੇਂ ਮਾਤਾ ਦੁਰਗਾ ਦੀ ਪੂਜਾ-ਅਰਚਨਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਲੋਕ ਘਰਾਂ ਅਤੇ ਮੰਦਰਾਂ ਵਿੱਚ ਮਾਤਾ ਦੁਰਗਾ ਦੀ ਪੂਜਾ ਪੂਰੇ ਰਸਮਾਂ ਨਾਲ ਕਰ ਰਹੇ ਹਨ। ਇਸ ਦੌਰਾਨ ਜੇਕਰ ਗੱਲ ਸਕੂਲਾਂ ਦੀ ਕੀਤੀ ਜਾਵੇ ਤਾਂ ਕਈ ਸਕੂਲਾਂ ਵਿਚ ਇਸ ਸਮੇਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਵਿਦਿਆਰਥੀ ਛੁੱਟੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਉਹ ਪੂਰੇ ਉਤਸ਼ਾਹ ਨਾਲ ਨਰਾਤਿਆਂ ਅਤੇ ਦਸਹਿਰੇ ਦਾ ਤਿਉਹਾਰ ਮਨਾ ਸਕਣ।
ਇਹ ਵੀ ਪੜ੍ਹੋ : ਤਿਉਹਾਰਾਂ ਮੌਕੇ ਬੱਸ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਤਿੰਨ ਦਿਨਾਂ ਦੀ ਛੁੱਟੀ
ਇਸ ਸਾਲ ਉੱਤਰ ਪ੍ਰਦੇਸ਼ ਦੇ ਸਕੂਲ ਅਤੇ ਕਾਲਜ 28 ਸਤੰਬਰ ਤੋਂ 30 ਸਤੰਬਰ ਤੱਕ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ। 28 ਸਤੰਬਰ ਨੂੰ ਐਤਵਾਰ ਹੈ, ਇਸ ਤੋਂ ਬਾਅਦ 29 ਸਤੰਬਰ ਨੂੰ ਮਹਾਸਪੱਤਮੀ ਅਤੇ 30 ਸਤੰਬਰ ਨੂੰ ਮਹਾਅਸ਼ਟਮੀ ਹੈ। ਇਨ੍ਹਾਂ ਦਿਨਾਂ ਵਿੱਚ ਵੀ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਤਰ੍ਹਾਂ, 28 ਸਤੰਬਰ ਤੋਂ 30 ਸਤੰਬਰ ਤੱਕ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਵਿਨਾਸ਼ਕਾਰੀ ਹੋਵੇਗਾ ਸਾਲ 2026, ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ!
1 ਅਤੇ 2 ਅਕਤੂਬਰ ਦੀ ਵੀ ਛੁੱਟੀ
ਦੱਸ ਦੇਈਏ ਕਿ 1 ਅਕਤੂਬਰ ਨੂੰ ਨੌਮੀ ਅਤੇ ਦਸ਼ਮੀ ਦੇ ਤਿਉਹਾਰਾਂ ਕਾਰਨ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ, ਜਦੋਂ ਕਿ 2 ਅਕਤੂਬਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਲਈ ਪੂਰਾ ਦੇਸ਼ ਬੰਦ ਰਹੇਗਾ। ਇਸ ਦਿਨ ਦੁਸਹਿਰੇ ਦਾ ਤਿਉਹਾਰ ਵੀ ਹੈ, ਜਿਸ ਨੂੰ ਲੈ ਕੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਬੈਂਕ ਵੀ ਦੋਵੇਂ ਦਿਨ ਬੰਦ ਰਹਿਣਗੇ, ਭਾਵ ਵਿੱਤੀ ਕੰਮਕਾਜ ਲਗਾਤਾਰ ਦੋ ਦਿਨ ਠੱਪ ਰਹਿਣਗੇ। ਉੱਤਰ ਪ੍ਰਦੇਸ਼ ਬੇਸਿਕ ਐਜੂਕੇਸ਼ਨ ਕੌਂਸਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ, 1 ਅਤੇ 2 ਅਕਤੂਬਰ ਤੋਂ ਬਾਅਦ ਅਗਲੀ ਵਧਾਈ ਗਈ ਸਕੂਲ ਛੁੱਟੀ 20 ਅਕਤੂਬਰ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।