ਆ ਗਿਆ ਨਵਾਂ ਕਾਨੂੰਨ : ਪੇਪਰ ਲੀਕ ਹੋਣ 'ਤੇ ਕਰੋੜਾਂ ਦਾ ਜ਼ੁਰਮਾਨਾ ਤੇ ਹੋਵੇਗੀ ਸਜ਼ਾ, ਪੜ੍ਹੋ ਪੂਰੀ ਰਿਪੋਰਟ
Saturday, Jun 22, 2024 - 04:12 PM (IST)

ਨਵੀਂ ਦਿੱਲੀ : ਪੇਪਰ ਲੀਕ ਸਬੰਧੀ ਇਸ ਸਾਲ ਫਰਵਰੀ ’ਚ ਪਾਸ ਕੀਤਾ ਗਿਆ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਸਰਕਾਰ ਨੇ ਇਸ ਨਵੇਂ ਕਾਨੂੰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਨਵਾਂ ਕਾਨੂੰਨ ਲੋਕ ਪ੍ਰੀਖਿਆ ਐਕਟ 2024 ਦੇ ਲਾਗੂ ਹੋਣ ਤੋਂ ਬਾਅਦ ਜਨਤਕ ਇਮਤਿਹਾਨ ’ਚ ਗ਼ਲਤ ਤਰੀਕੇ ਵਰਤਣ ’ਤੇ ਹੁਣ 3 ਤੋਂ 5 ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਦਿੱਲੀ-ਐਨਸੀਆਰ 'ਚ ਮੁੜ ਮਹਿੰਗੀ ਹੋਈ CNG, ਜਾਣੋ ਕਿੰਨੀ ਵਧੀ ਕੀਮਤ
ਇਸ ਵਿਚ ਨਕਲ ਰੋਕਣ ਲਈ ਘੱਟੋ-ਘੱਟ 3 ਤੋਂ 5 ਸਾਲ ਤੱਕ ਦੀ ਕੈਦ ਅਤੇ ਅਜਿਹੇ ਸੰਗਠਿਤ ਅਪਰਾਧ ’ਚ ਸ਼ਾਮਲ ਵਿਅਕਤੀਆਂ ਲਈ 5 ਤੋਂ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਪ੍ਰਸਤਾਵਿਤ ਕਾਨੂੰਨ ’ਚ ਘੱਟੋ-ਘੱਟ 1 ਕਰੋੜ ਰੁਪਏ ਦੇ ਜੁਰਮਾਨੇ ਦੀ ਵੀ ਵਿਵਸਥਾ ਹੈ। ਇਸ ਦੇ ਨਾਲ ਹੀ ਲੋਕ ਪ੍ਰੀਖਿਆ ਕਾਨੂੰਨ 2024 ’ਚ ਕਿਹਾ ਗਿਆ ਹੈ ਕਿ ਪ੍ਰਸ਼ਨ ਪੱਤਰ ਜਾਂ ਉੱਤਰ ਕੁੰਜੀ ਦਾ ਲੀਕ ਹੋਣਾ, ਕਿਸੇ ਉਮੀਦਵਾਰ ਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਜਨਤਕ ਪ੍ਰੀਖਿਆ ’ਚ ਮਦਦ ਕਰਨਾ ਅਤੇ ਕੰਪਿਊਟਰ ਸਿਸਟਮ ਨਾਲ ਛੇੜਛਾੜ ਕਰਨਾ ਕਿਸੇ ਵਿਅਕਤੀ, ਲੋਕਾਂ ਦੇ ਸਮੂਹ ਜਾਂ ਸੰਸਥਾਵਾਂ ਵੱਲੋਂ ਕੀਤੇ ਗਏ ਅਪਰਾਧ ਹਨ।
ਇਹ ਵੀ ਪੜ੍ਹੋ- ਜਜ਼ਬੇ ਨੂੰ ਸਲਾਮ, 105 ਸਾਲ ਦੀ ਉਮਰ 'ਚ ਔਰਤ ਨੇ ਹਾਸਲ ਕੀਤੀ ਮਾਸਟਰ ਡਿਗਰੀ
ਸੀ. ਐੱਸ. ਆਈ. ਆਰ. -ਯੂ. ਜੀ. ਸੀ.-ਨੈੱਟ ਪ੍ਰੀਖਿਆ ਵੀ ਰੱਦ
ਇਸ ਦੇ ਨਾਲ ਹੀ ਸੀ. ਐੱਸ. ਆਈ. ਆਰ.-.ਯੂ. ਜੀ. ਸੀ.-ਨੈੱਟ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਸਿਰਫ਼ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕਰਵਾਈ ਜਾਂਦੀ ਹੈ। ਇਹ ਪ੍ਰੀਖਿਆ 25 ਤੋਂ 27 ਜੂਨ ਦਰਮਿਆਨ ਹੋਣ ਵਾਲੀ ਸੀ। ਪ੍ਰੀਖਿਆ ਮੁਲਤਵੀ ਕਰਨ ਦਾ ਕਾਰਨ ਸਰੋਤਾਂ ਦੀ ਕਮੀ ਦੱਸੀ ਜਾ ਰਹੀ ਹੈ। ਐੱਨ. ਟੀ. ਏ. ਨੇ ਪ੍ਰੀਖਿਆ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਕਿਹਾ ਕਿ ਇਸ ਪ੍ਰੀਖਿਆ ਦੇ ਆਯੋਜਨ ਲਈ ਸੰਸ਼ੋਧਿਤ ਪ੍ਰੋਗਰਾਮ ਦਾ ਐਲਾਨ ਬਾਅਦ ਵਿਚ ਅਧਿਕਾਰਤ ਵੈੱਬਸਾਈਟ ਰਾਹੀਂ ਕੀਤਾ ਜਾਵੇਗਾ। ਐੱਨ. ਟੀ. ਏ. ਨੇ ਕਿਹਾ ਕਿ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੇਂ ਅਪਡੇਟਸ ਲਈ ਅਧਿਕਾਰਤ ਵੈੱਬਸਾਈਟ ’ਤੇ ਜਾਂਦੇ ਰਹਿਣ। ਨਾਲ ਹੀ ਕਿਹਾ ਕਿ ਕਿਸੇ ਵੀ ਸਵਾਲ ਜਾਂ ਸਪਸ਼ਟੀਕਰਨ ਲਈ ਪ੍ਰੀਖਿਆਰਥੀ ਐੱਨ. ਟੀ. ਏ. ਹੈਲਪਡੈਸਕ ਨੰਬਰ 011-40759000 ’ਤੇ ਕਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ- 25 ਤੋਂ 27 ਜੂਨ ਦਰਮਿਆਨ ਹੋਣ ਵਾਲੀ CSIR-UGC-NET ਪ੍ਰੀਖਿਆ ਮੁਲਤਵੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e