PUBG Mobile ਪਲੇਅਰਜ਼ ਲਈ ਬੁਰੀ ਖਬਰ, ਇਸ ਰਾਜ ’ਚ ਹੋਈ ਬੈਨ

Friday, Mar 08, 2019 - 10:37 AM (IST)

PUBG Mobile ਪਲੇਅਰਜ਼ ਲਈ ਬੁਰੀ ਖਬਰ, ਇਸ ਰਾਜ ’ਚ ਹੋਈ ਬੈਨ

ਗੈਜੇਟ ਡੈਸਕ– ਹਾਲ ਹੀ ’ਚ ਕੁਝ ਦਿਨਾਂ ’ਚ PUBG ਕਈ ਬੁਰੀਆਂ ਖਬਰਾਂ ਲਈ ਚਰਚਾ ’ਚ ਰਹੀ ਹੈ। ਜਿਥੇ ਇਕ ਪਾਸੇ ਇਹ ਕਈ ਬੱਚਿਆਂ ਦੀ ਮਾਨਸਿਕਤਾ ’ਤੇ ਕਾਫੀ ਬੁਰਾ ਅਸਰ ਪਾ ਰਹੀ ਹੈ, ਉਥੇ ਹੀ ਦੂਜੇ ਪਾਸੇ ਕਈ ਬੱਚੇ ਇਸ ਗੇਮ ਦੇ ਚੱਕਰ ’ਚ ਖੁਦਕੁਸ਼ੀ ਵੀ ਕਰ ਚੁੱਕੇ ਹਨ। ਭਾਰਤ ’ਚ ਵੀ ਇਸ ਦਾ ਅਸਰ ਵਧਦਾ ਜਾ ਰਿਹਾ ਹੈ ਅਤੇ ਸਰਕਾਰ ਇਸ ਨੂੰ ਸਕੂਲ ਤੋਂ ਦੂਰ ਰੱਖਣ ਲਈ ਕਾਫੀ ਸਮੇਂ ਤੋਂ ਲੱਗੀ ਹੋਈ ਹੈ। ਦੇਸ਼ ’ਚ ਕਈ ਥਾਵਾਂ ’ਤੇ ਲੋਕ ਇਸ ਗੇਮ ਨੂੰ ਬੈਨ ਕਰਨ ਦੀ ਅਪੀਲ ਵੀ ਕਰ ਰਹੇ ਹਨ। Vellore Institute of Technology ਨੇ ਹਾਲ ਹੀ ’ਚ PUBG ਨੂੰ ਹਾਸਟਲ ’ਚ ਬੈਨ ਕਰ ਦਿੱਤਾ ਸੀ।

ਮਹਾਰਾਸ਼ਟਰ ’ਚ ਇਕ 11 ਸਾਲ ਦੇ ਬੱਚੇ ਨੇ ਮਹਾਰਾਸ਼ਟਰ ਸਰਕਾਰ ਨੂੰ ਇਸ ਗੇਮ ਦੇ ਬੁਰੇ ਅਸਰ ਬਾਰੇ ਲਿਖਿਆ ਸੀ ਅਤੇ ਬਾਅਦ ’ਚ ਉਸ ਨੇ ਅਦਾਲਤ ਨੂੰ ਇਸ ਗੇਮ ਨੂੰ ਬੈਨ ਕਰਨ ਦੀ ਗੁਹਾਰ ਲਗਾਈ ਸੀ। ਹਾਲ ਹੀ ’ਚ ਇਕ ਵਿਅਕਤੀ ਨੇ ਗੇਮ ਖੇਡਣ ਦੌਰਾਨ ਐਸਿਡ ਨੂੰ ਪਾਣੀ ਸਮਝ ਕੇ ਪੀਅ ਲਿਆ ਸੀ। ਅਜਿਹੀਆਂ ਕਈ ਘਟਨਾਵਾਂ ਹਨ ਹਨ ਜੋ ਇਸ ਗੇਮ ਨੂੰ ਬੈਨ ਹੋਣ ਦਾ ਕਾਰਨ ਬਣਾ ਰਹੀ ਹੈ।

ਹੁਣ ਸੂਰਤ ਡਿਸਟ੍ਰਿਕਟ ਐਡਮਿਨੀਸਟ੍ਰੇਸ਼ਨ ਨੇ ਵੀਰਵਾਰ ਨੂੰ PUBG ’ਤੇ ਬੈਨ ਲਗਾ ਦਿੱਤਾ ਹੈ। ਇਸ ਦਾ ਮੁੱਖ ਕਾਰਨ ਬੱਚਿਆਂ ’ਚ ਵਧਦਾ ਹਿੰਸਕ ਵਿਵਹਾਰ ਅਤੇ ਪੜਾਈ ’ਤੇ ਬੁਰਾ ਅਸਰ ਦੱਸਿਆ ਜਾ ਰਿਹਾ ਹੈ। ਐਡਮਿਨੀਸਟ੍ਰੇਸ਼ਨ ਮੁਤਾਬਕ, ਹਾਲ ਹੀ ’ਚ ਵਿਦਿਆਰਥੀਆਂ ਦੀ ਪੜਾਈ-ਲਿਖਾਈ ’ਤੇ ਕਾਫੀ ਬੁਰਾ ਅਸਰ ਪਿਆ ਹੈ ਅਤੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਇਸ ਗੇਮ ਦੀ ਆਦਤ ਵੀ ਪੈ ਗਈ ਹੈ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਅਜਿਹੀ ਕੋਈ ਸਟਡੀ ਜਾਂ ਸਰਵੇ ਸਾਹਮਣੇ ਨਹੀਂ ਆਇਆ ਜੋ ਇਹ ਦਾਅਵਾ ਕਰੇ ਕਿ ਇਸ ਗੇਮ ਕਾਰਨ ਬੱਚਿਆਂ ’ਤੇ ਹਿੰਸਕ ਵਿਵਹਾਰ ਹੋ ਰਿਹਾ ਹੈ।

ਕੁਝ ਰਿਪੋਰਟਾਂ ਮੁਤਾਬਕ, ਇਸ ਬੈਨ ਨੂੰ ਲੈ ਕੇ ਡਿਸਕਟ੍ਰਿਕ ਦੇ ਕਈ ਪ੍ਰਾਈਮਰੀ ਐਜੁਕੇਸ਼ਨ ਆਫੀਸਰਾਂ ਨੂੰ ਆਰਡਰ ਵੀ ਪਹੁੰਚਾਇਆ ਗਿਆ ਹੈ ਕਿ ਉਹ PUBG Mobile ਦੀ ਆਦਤ ਨਾਲ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ਜਾਂ ਰੋਕਣ ਨੂੰ ਲੈ ਕੇ ਕਦਮ ਚੁੱਕਣ। ਇਸ ਸਮੱਸਿਆ ਨੂੰ ਲੈ ਕੇ ਗੁਜਰਾਤ ਚਾਈਲਡ ਰਾਈਟਸ ਬਾਡੀ ਦੀ ਚੇਅਰਪਰਸਨ ਜਾਗਰੁਤੀ ਪਾਂਡਿਆ ਨੇ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਨੂੰ PUBG Mobile ਨੂੰ ਸਟੇਟ ’ਚ ਬੈਨ ਨੂੰ ਲੈ ਕੇ ਆਰਡਰ ਕੀਤਾ ਹੈ। 


Related News