ਪਿਆਰ ਸਾਬਤ ਕਰਨ ਲਈ ਪ੍ਰੇਮੀ ਨੇ ਰੱਖੀ ਅਜੀਬ ਸ਼ਰਤ, ਧੀ ਦੀ ਵੀਡੀਓ ਵੇਖ ਪਿਓ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

11/23/2022 11:52:25 AM

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਪਿਆਰ ਸਾਬਤ ਕਰਨ ਲਈ ਅਜਿਹੀ ਸ਼ਰਤ ਰੱਖੀ ਕਿ ਜਿਸ ਨੇ ਵੀ ਸੁਣਿਆ ਹੈਰਾਨ ਰਹਿ ਗਿਆ।ਦਰਅਸਲ ਪ੍ਰੇਮੀ ਨੇ ਪ੍ਰੇਮਿਕਾ ਨੂੰ ਵੀਡੀਓ ਕਾਲ ਕਰ ਕੇ ਪ੍ਰਾਈਵੇਟ ਪਾਰਟ ’ਤੇ ਬਲੇਡ ਨਾਲ ਨਾਂ ਲਿਖਣ ਲਈ ਮਜਬੂਰ ਕਰ ਦਿੱਤਾ। ਇਸ਼ਕ ’ਚ ਅੰਨ੍ਹੀ ਪ੍ਰੇਮਿਕਾ ਨੇ ਪ੍ਰੇਮੀ ਦੀ ਗੱਲ ’ਚ ਆ ਕੇ ਪ੍ਰਾਈਵੇਟ ਪਾਰਟ ’ਤੇ ਬਲੇਡ ਚਲਾ ਦਿੱਤਾ। ਸਬੂਤ ਲਈ ਪ੍ਰੇਮੀ ਨੇ ਪੂਰੀ ਘਟਨਾ ਦੀ ਵੀਡੀਓ ਕਾਲ ਰਿਕਾਰਡ ਕਰ ਲਈ ਅਤੇ ਇਸ ਤੋਂ ਬਾਅਦ ਵੀਡੀਓ ਨੂੰ ਪ੍ਰੇਮਿਕਾ ਦੇ ਪਿਤਾ ਨੂੰ ਭੇਜ ਦਿੱਤਾ। ਪਿਤਾ ਨੇ ਜਦੋਂ ਵੀਡੀਓ ਵੇਖੀ ਤਾਂ ਉਸ ਦੇ ਪੈਰਾਂ ਹੇਠ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ ਨਾਲ ਦਹਿਲੀ ਦਿੱਲੀ; ਪੁੱਤ ਨੇ ਆਪਣੇ ਹੱਥੀਂ ਮਾਰ ਮੁਕਾਇਆ ਪੂਰਾ ਪਰਿਵਾਰ

ਪੁਲਸ ਨੇ ਦੱਸਿਆ ਕਿ ਇਹ ਮਾਮਲਾ ਕੁਝ ਦਿਨ ਪਹਿਲਾਂ ਦਾ ਹੈ। ਵੀਡੀਓ ਵਾਇਰਲ ਹੋਣ ਮਗਰੋਂ ਕੁੜੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਦਰਅਸਲ 18 ਨਵੰਬਰ ਨੂੰ ਕੁੜੀ ਦੇ ਪਿਤਾ ਕੋਲ ਵੀਡੀਓ ਆਉਂਦੀ ਹੈ, ਜੋ ਕਿ ਇਤਰਾਜ਼ਯੋਗ ਸੀ, ਜਿਸ ਤੋਂ ਬਾਅਦ ਥਾਣੇ ’ਚ ਸ਼ਿਕਾਇਤ ਦਿੱਤੀ। ਪੁਲਸ ਨੇ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ। ਜਾਂਚ ’ਚ ਦੋਸ਼ੀ ਪਾਏ ਜਾਣ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਸਖ਼ਤ ਮਿਹਨਤਾਂ ਨੂੰ ਪਿਆ ਬੂਰ; ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਬਣੀ ‘ਨਿਊਰੋਸਰਜਨ’, ਕੁੜੀਆਂ ਲਈ ਬਣੀ ਪ੍ਰੇਰਨਾ

ਥਾਣਾ ਮੁਖੀ ਮੁਤਾਬਕ ਅਵੇਂਦਰ ਸੋਨਵਾਨੀ ਨਾਮੀ ਨੌਜਵਾਨ ਨਰਸਿੰਗ ਟ੍ਰੇਨੀ ਲਈ ਆਪਣੇ ਹੀ ਨਾਲ ਲਖਨਊ ਦੇ ਗ੍ਰਾਮੀਣ ਇਲਾਕੇ ’ਚ ਕਮਿਊਨਿਟੀ ਸਿਹਤ ਕੇਂਦਰ ’ਚ ਸਿਖਲਾਈ ਲੈ ਰਹੀ 21 ਸਾਲਾ ਆਪਣੀ ਪ੍ਰੇਮਿਕਾ ਨੂੰ ਬਲੇਡ ਨਾਲ ਆਪਣਾ ਨਾਂ ਲਿਖਣ ਲਈ ਮਜਬੂਰ ਕੀਤਾ। ਇਸ ਪੂਰੀ ਘਟਨਾ ਦਾ ਉਸ ਨੇ ਵੀਡੀਓ ਬਣਾ ਲਿਆ ਅਤੇ ਬਾਅਦ ’ਚ ਵਾਇਰਲ ਕਰ ਦਿੱਤਾ। ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁੜੀ ਅਤੇ ਮੁੰਡਾ ਦੋਵੇਂ ਲੱਗਭਗ 10 ਦਿਨਾਂ ਤੋਂ ਲਿਵ-ਇਨ ’ਚ ਵੀ ਰਹਿ ਰਹੇ ਹਨ। ਇਸ ਮਾਮਲੇ ’ਚ ਮੁਲਜ਼ਮ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ-  ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੀ ਖੋਪੜੀ ਤੇ ਜਬਾੜੇ ਦਾ ਹਿੱਸਾ


Tanu

Content Editor

Related News