EPFO ਦੇ 28 ਕਰੋੜ ਖ਼ਾਤਾਧਾਰਕਾਂ ਦੀ ਨਿੱਜੀ ਜਾਣਕਾਰੀ ਲੀਕ, ਖ਼ਤਰੇ ’ਚ ਤੁਹਾਡੇ PF ਦਾ ਪੈਸਾ!

08/08/2022 12:59:02 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨਾਲ ਜੁੜੇ ਹੋਏ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਕਰੀਬ 28 ਕਰੋੜ ਪੀ.ਐੱਫ. ਖ਼ਾਤਾਧਰਕਾਂ ਦਾ ਡਾਟਾ ਆਨਲਾਈਨ ਲੀਕ ਹੋ ਗਿਆ ਹੈ। ਇਨ੍ਹਾਂ ’ਚ ਆਧਾਰ ਤੋਂ ਲੈ ਕੇ ਬੈਂਕ ਅਕਾਊਂਟ ਤਕ ਦੀ ਡਿਟੇਲ ਸ਼ਾਮਿਲ ਹੈ। ਅਜਿਹੇ ’ਚ ਤੁਹਾਡੇ ਪੀ.ਐੱਫ. ਦਾ ਪੈਸਾ ਚੋਰੀ ਹੋਣ ਦਾ ਖ਼ਤਰਾ ਹੈ।

ਇਹ ਵੀ ਪੜ੍ਹੋ– ਐਂਡਰਾਇਡ ਫੋਨ ਲਈ ਬੇਹੱਦ ਖ਼ਤਰਨਾਕ ਹਨ ਇਹ 17 Apps, ਫੋਨ ’ਚੋਂ ਤੁਰੰਤ ਕਰੋ ਡਿਲੀਟ

ਦੋ ਆਈ.ਪੀ. ਐਡਰੈੱਸ ’ਤੇ ਡਾਟਾ ਲੀਕ

ਯੂਕ੍ਰੇਨ ਦੇ ਸਾਈਬਰ ਸਕਿਓਰਿਟੀ ਰਿਸਰਚਰ ਬਾਬ ਡਿਆਚੈਂਕੋ ਨੇ ਇਹ ਵੱਡਾ ਦਾਅਵਾ ਕੀਤਾ ਹੈ, ਜੋ ਪੀ.ਐੱਫ. ਖ਼ਾਤਾਧਾਰਕਾਂ ਨੂੰ ਬੇਹੱਦ ਹੈਰਾਨ ਕਰਨ ਵਾਲਾ ਹੈ। ਇਸ ਸੰਬੰਧ ’ਚ ਜਾਰੀ ਰਿਪੋਰਟ ’ਚ ਦੱਸਿਆ ਗਿਆ ਕਿ ਬੀਤੀ 2 ਅਗਸਤ ਨੂੰ ਡਿਆਚੈਂਕੋ ਨੇ ਪਤਾ ਲਗਾਇਆ ਕਿ ਦੋ ਵੱਖ-ਵੱਖ ਆਈ.ਪੀ. ਐਡਰੈੱਸ ਤਹਿਤ ਅਗਸਤ ਦੀ ਸ਼ੁਰੂਆਤ ’ਚ ਪੀ.ਐੱਫ. ਖ਼ਾਤਾਧਾਰਕਾਂ ਦਾ ਡਾਟਾ ਲੀਕ ਹੋਇਆ ਹੈ। ਜਿੱਥੇ ਇਕ ਆਈ.ਪੀ. ਐਡਰੈੱਸ ’ਚ 28,04,72,941 ਖ਼ਾਤਾਧਾਰਕਾਂ ਦੇ ਰਿਕਾਰਡ ਜਨਤਕ ਕੀਤੇ ਗਏ, ਜਦਕਿ ਦੂਜੇ ਆਈ.ਪੀ. ਐਡਰੈੱਸ ’ਚ 83,90,524 ਖ਼ਾਤਾਧਾਰਕਾਂ ਦਾ ਰਿਕਾਰਡ ਲੀਕ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– Apple ਯੂਜ਼ਰਸ ਤੁਰੰਤ ਕਰਨ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

UAN ਨੰਬਰ ਤੋਂ ਲੈ ਕੇ ਇਹ ਡਿਟੇਲ ਹੋਈ ਲੀਕ

ਈ.ਪੀ.ਐੱਫ.ਓ. ਦੇ ਖ਼ਾਤਾਧਾਰਕਾਂ ਦਾ ਜੋ ਡਾਟਾ ਆਨਲਾਈਨ ਜਨਤਕ ਕੀਤਾ ਗਿਆ ਉਸ ਵਿਚ ਖ਼ਾਤਾਧਾਰਕ ਦਾ ਯੂਨੀਵਰਸਲ ਅਕਾਊਂਟ ਨੰਬਰ (UAN), ਨਾਂ, ਆਧਾਰ ਡਿਟੇਲ, ਬੈਂਕ ਅਕਾਊਂਟ ਨੰਬਰ ਅਤੇ ਇਥੋਂ ਤਕ ਕਿ ਨੋਮਿਨੀ ਦੀ ਡਿਟੇਲ ਵੀ ਸਾਂਝੀ ਕੀਤੀ ਗਈ। ਰਿਪੋਰਟ ਮੁਤਾਬਕ, ਰਿਸਰਚਰ ਨੇ ਦੱਸਿਆ ਕਿ ਦੋਵੇਂ ਆਈ.ਪੀ. ਐਡਰੈੱਸ Azure-ਹੋਸਟੇਡ ਅਤੇ ਭਾਰਤ-ਆਧਾਰਿਤ ਸਨ। ਉਨ੍ਹਾਂ ਕਿਹਾ ਕਿ ਆਨਲਾਈਨ ਲੀਕ ਹੋਏ ਡਾਟਾ ਦੀ ਸਮੀਖਿਆ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਕੁਝ ਵੱਡਾ ਅਤੇ ਜ਼ਰੂਰੀ ਵੇਖਿਆ ਹੈ। 

ਇਹ ਵੀ ਪੜ੍ਹੋ– WhatsApp ’ਤੇ ਮਿਲਣ ਵਾਲੇ ਹਨ ਇਹ ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਤਰੀਕਾ

ਰਿਸਰਚਰ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਯੂਕ੍ਰੇਨ ਦੇ ਇਕ ਸਾਈਬਰ ਸਕਿਓਰਿਟੀ ਰਿਸਰਚਰ Bob Diachenko ਨੇ ਇਸ ਡਾਟਾ ਲੀਕ ਦੀ ਜਾਣਕਾਰੀ ਟਵੀਟ ਕਰੇਕ ਦਿੱਤੀ। ਰਿਸਰਚਰ ਨੇ ਇਸ ਡਾਟਾ ਲੀਕ ਦੀ ਜਾਣਕਾਰੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੂੰ ਵੀ ਦਿੱਤੀ ਹੈ। ਰਿਪੋਰਟ ਮਿਲਣ ਤੋਂ ਬਾਅਦ CERT-In ਨੇ ਰਿਸਰਚਰ ਨੂੰ ਈਮੇਲ ਰਾਹੀਂ ਅਪਡੇਟ ਦਿੱਤੀ। CERT-In ਨੇ ਕਿਹਾ ਹੈ ਕਿ ਦੋਵਾਂ ਆਈ.ਪੀ. ਐਡਰੈੱਸ ਨੂੰ 12 ਘੰਟਿਆਂ ਦੇ ਅੰਦਰ ਬਲਾਕ ਕਰ ਦਿੱਤਾ ਗਿਆ ਹੈ। ਇਸ ਹੈਂਕਿੰਗ ਦੀ ਜ਼ਿੰਮੇਵਾਰੀ ਅਜੇ ਤਕ ਕਿਸੇ ਏਜੰਸੀ ਜਾਂ ਹੈਕਰ ਨੇ ਨਹੀਂ ਲਈ। 

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ


Rakesh

Content Editor

Related News