ਸਾਵਰਕਰ ਦੇ ਪੋਤੇ ਦੀ ਚੁਣੌਤੀ, ਰਾਹੁਲ ਸਾਬਿਤ ਕਰਨ ਕਿ ਸਾਵਰਕਰ ਨੇ ਮੁਆਫੀ ਮੰਗੀ

Tuesday, Mar 28, 2023 - 12:19 PM (IST)

ਸਾਵਰਕਰ ਦੇ ਪੋਤੇ ਦੀ ਚੁਣੌਤੀ, ਰਾਹੁਲ ਸਾਬਿਤ ਕਰਨ ਕਿ ਸਾਵਰਕਰ ਨੇ ਮੁਆਫੀ ਮੰਗੀ

ਮੁੰਬਈ, (ਭਾਸ਼ਾ)- ਹਿੰਦੂਤਵ ਵਿਚਾਰਧਾਰਕ ਵੀ. ਡੀ. ਸਾਵਰਕਰ ਦੇ ਪੋਤੇ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਖਿਲਾਫ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਅਤੇ ਕਾਂਗਰਸ ਨੇਤਾ ਨੂੰ ਚੁਣੌਤੀ ਦਿੱਤੀ ਕਿ ਉਹ ਦਸਤਾਵੇਜ਼ ਦਿਖਾਉਣ, ਜੋ ਇਹ ਸਾਬਿਤ ਕਰਨ ਕਿ ਸਾਵਰਕਰ ਨੇ ਬ੍ਰਿਟਿਸ਼ ਸਾਮਰਾਜ ਤੋਂ ਮੁਆਫੀ ਮੰਗੀ ਸੀ।

ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੇਰਾ ਨਾਂ ਸਾਵਰਕਰ ਨਹੀਂ, ਮੇਰਾ ਨਾਂ ਗਾਂਧੀ ਹੈ ਅਤੇ ਗਾਂਧੀ ਕਿਸੇ ਤੋਂ ਮੁਆਫੀ ਨਹੀਂ ਮੰਗਦੇ। ਸਾਵਰਕਰ ਦੇ ਪੋਤੇ ਰਣਜੀਤ ਸਾਵਰਕਰ ਨੇ ਅਜਿਹੀਆਂ ਟਿੱਪਣੀਆਂ ਨੂੰ ਬਚਕਾਨਾ ਕਰਾਰ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ ਮੁਆਫ਼ੀ ਨਹੀਂ ਮੰਗਣਗੇ ਕਿਉਂਕਿ ਉਹ ਸਾਵਰਕਰ ਨਹੀਂ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੈਨੂੰ ਉਹ ਦਸਤਾਵੇਜ਼ ਦਿਖਾਉਣ, ਜਿਨ੍ਹਾਂ ਲਈ ਸਾਵਰਕਰ ਨੇ ਮੁਆਫੀ ਮੰਗੀ ਸੀ। ਦੇਸ਼ ਭਗਤਾਂ ਦੇ ਨਾਂ ਦੀ ਵਰਤੋਂ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਲਈ ਕਰਨਾ ਗਲਤ ਅਤੇ ਨਿੰਦਣਯੋਗ ਹੈ। ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ।


author

Rakesh

Content Editor

Related News