ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ
Saturday, Feb 18, 2023 - 01:07 PM (IST)
ਲਖਨਊ- ਬਚਪਨ 'ਚ ਬੱਚੇ ਖਿਡੌਣਿਆਂ ਦੇ ਸੁਫ਼ਨੇ ਵੇਖ ਰਹੇ ਹੁੰਦੇ ਹਨ, ਤਾਂ ਮਾਪੇ ਬੱਚਿਆਂ ਦੇ ਵੱਡੇ ਹੋਣ 'ਤੇ ਅਫ਼ਸਰ, ਡਾਕਟਰ ਜਾਂ ਪਾਇਲਟ ਬਣਨ ਦੇ ਸੁਫ਼ਨੇ ਬੁਣਦੇ ਹਨ। ਜੇਕਰ ਹਕੀਕਤ ਸੁਫ਼ਨਿਆਂ ਤੋਂ ਵੀ ਕਿਤੇ ਵੱਧ ਹੋ ਜਾਵੇ ਤਾਂ ਦੁਨੀਆ 'ਚ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਉੱਤਰ ਪ੍ਰਦੇਸ਼ ਦੇ ਪੁਲਸ ਵਿਭਾਗ ਵਿਚ, ਜਿੱਥੇ ਇਕ ਪਿਤਾ ਲਈ ਸਭ ਤੋਂ ਵੱਡਾ ਅਤੇ ਮਾਣ ਕਰਨ ਵਾਲਾ ਦਿਨ ਸੀ। ਜਦੋਂ ਪਿਤਾ ਸਬ-ਇੰਸਪੈਕਟਰ ਬਣੇ ਤਾਂ ਮੋਢੇ 'ਤੇ ਉਸ ਦੇ IPS ਪੁੱਤਰ ਨੇ ਸਟਾਰ ਲਾਏ।
ਇਹ ਵੀ ਪੜ੍ਹੋ- ਦੱਖਣੀ ਅਫ਼ਰੀਕਾ ਤੋਂ ਭਾਰਤ ਪਹੁੰਚੇ 12 ਚੀਤੇ, 'C-17 ਗਲੋਬਮਾਸਟਰ' ਜਹਾਜ਼ ਗਵਾਲੀਅਰ ਹੋਇਆ ਲੈਂਡ
ਦਰਅਸਲ ਉੱਤਰ ਪ੍ਰਦੇਸ਼ 'ਚ 2014 ਬੈਚ ਦੇ IPS ਅਨੂਪ ਸਿੰਘ ਅਤੇ ਉਨ੍ਹਾਂ ਦੇ ਪਿਤਾ ਜਨਾਰਦਨ ਸਿੰਘ ਦੀ ਕਹਾਣੀ ਕੁਝ ਵੱਖਰੀ ਹੈ। ਪਿਤਾ ਆਪਣੇ ਅਫ਼ਸਰ ਪੁੱਤਰ ਨੂੰ ਡਿਊਟੀ 'ਤੇ ਸਾਹਮਣੇ ਦਿੱਸਣ 'ਤੇ ਸੈਲਿਊਟ ਕਰਦਾ ਹੈ। ਜਿਸ ਪਿਤਾ ਨੇ ਸਿਪਾਹੀ ਦੀ ਨੌਕਰੀ ਕਰ ਕੇ ਆਪਣੇ ਪੁੱਤਰ ਨੂੰ IPS ਬਣਾਇਆ, ਅੱਜ ਉਹ ਹੀ ਪੁੱਤਰ ਪ੍ਰਮੋਸ਼ਨ ਪਾਉਣ ਵਾਲੇ ਪਿਤਾ ਦੇ ਮੋਢੇ 'ਤੇ ਸਟਾਰ ਲੱਗਾ ਰਿਹਾ ਹੈ। ਸੋਚੋ ਉਸ ਪਿਤਾ ਨੂੰ ਕਿੰਨੀ ਖੁਸ਼ੀ ਹੋਵੇਗੀ। ਇਹ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਜਨਾਰਦਨ ਸਿੰਘ। ਜਨਾਰਦਨ ਸਿੰਘ ਲਖਨਊ ਵਿਚ ਸਿਪਾਹੀ ਸਨ। ਹੁਣ ਉਨ੍ਹਾਂ ਦਾ ਪ੍ਰਮੋਸ਼ਨ ਸਬ-ਇੰਸਪੈਕਟਰ ਦੇ ਅਹੁਦੇ 'ਤੇ ਹੋਇਆ ਹੈ।
ਇਹ ਵੀ ਪੜ੍ਹੋ- ਆਸਥਾ ਜਾਂ ਅੰਧਵਿਸ਼ਵਾਸ! ਬੀਮਾਰ ਬੱਚੇ ਨੂੰ ਇਲਾਜ ਲਈ ਕਥਾਵਾਚਕ ਦੇ ਦਰਬਾਰ 'ਚ ਲਿਆਏ ਮਾਪੇ, ਮੌਤ
ਪ੍ਰਮੋਸ਼ਨ ਹੋਣ 'ਤੇ ਜਨਾਰਦਨ ਦੇ ਮੋਢੇ 'ਤੇ ਸਟਾਰ ਉਨ੍ਹਾਂ ਦੇ ਪੁੱਤਰ ਅਨੂਪ ਨੇ ਲਾਏ, ਜੋ ਕਿ ਖ਼ੁਦ ਇਕ IPS ਅਫ਼ਸਰ ਹੈ। ਅਨੂਪ 2018 'ਚ SP ਨਾਰਥ ਬਣ ਕੇ ਲਖਨਊ ਆਏ ਤਾਂ ਉਨ੍ਹਾਂ ਦੇ ਪਿਤਾ ਜਨਾਰਦਨ ਸਿੰਘ ਲਖਨਊ 'ਚ ਸਿਪਾਹੀ ਸਨ। ਹੁਣ ਜਨਾਰਦਨ ਪ੍ਰਮੋਸ਼ਨ ਪਾ ਕੇ ਸਬ-ਇੰਸਪੈਕਟਰ ਹੋਏ ਹਨ, ਤਾਂ ਮੋਢੇ 'ਤੇ ਸਬ-ਇੰਸਪੈਕਟਰ ਦੇ ਸਟਾਰ ਲਾਉਂਦੇ ਹੋਏ ਉਨ੍ਹਾਂ ਦੇ IPS ਪੁੱਤਰ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
ਇਹ ਵੀ ਪੜ੍ਹੋ- ਖੇਡਦੇ-ਖੇਡਦੇ 15 ਮਿੰਟ ਤੱਕ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਰਿਹਾ ਡੇਢ ਸਾਲ ਦਾ ਬੱਚਾ, ਇੰਝ ਦਿੱਤੀ ਮੌਤ ਨੂੰ ਮਾਤ