ਯਾਦਵ ਦੀ ਮਾਂ-ਪਤਨੀ ਨਾਲ ਮੁਲਾਕਾਤ ਨੂੰ ਡੋਗਰਾ ਫਰੰਟ ਨੇ ਦੱਸਿਆ ਅਪਮਾਨ, ਕੀਤਾ ਪ੍ਰਦਰਸ਼ਨ
Wednesday, Dec 27, 2017 - 05:35 PM (IST)

ਜੰਮੂ— ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤ ਦੇ ਨਾਗਰਿਕ ਕੁਲਭੂਸ਼ਣ ਯਾਦਵ ਨੂੰ ਪਾਕਿਸਤਾਨ 'ਚ ਉਨ੍ਹਾਂ ਦੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਕਰਵਾਉਣ ਦੇ ਤਰੀਕੇ ਨੂੰ ਅਪਮਾਨ ਦੱਸਿਆ ਹੈ। ਜੰਮੂ 'ਚ ਡੋਗਰਾ ਫਰੰਟ ਨੇ ਪਾਕਿਸਤਾਨ ਦੇ ਖਿਲਾਫ ਜ਼ੌਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਫਰੰਟ ਦੇ ਪ੍ਰਧਾਨ ਅਸ਼ੋਕਾ ਗੁਪਤਾ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਦਾ ਇਸ ਤਰ੍ਹਾਂ ਮੁਲਾਕਾਤ ਕਰਵਾਉਣ ਦਾ ਤਰੀਕਾ ਸਹੀ ਨਹੀਂ ਸੀ। ਇਸ ਮੁਲਾਕਾਤ 'ਚ ਕੁਲਭੂਸ਼ਣ ਯਾਦਵ ਨੂੰ ਉਨ੍ਹਾਂ ਦੇ ਪਰਿਵਾਰ ਦੇ ਆਹਮਣੇ-ਸਾਹਮਣੇ ਮਿਲਣ ਦਿੱਤਾ, ਨਾ ਹੀ ਪਰਿਵਾਰ ਨੂੰ ਆਪਣੀ ਭਾਸ਼ਾ 'ਚ ਗੱਲ ਕਰਨ ਦਿੱਤੀ। ਇਥੋ ਤੱਕ ਕਿ ਉਨ੍ਹਾਂ ਦੀ ਪਤਨੀ ਅਤੇ ਮਾਂ ਦਾ ਮੰਗਲਸੂਤਰ ਅਤੇ ਬਿੰਦੀ ਤੱਕ ਉਤਰਵਾ ਦਿੱਤੀ ਗਈ ਅਤੇ ਇਹ ਉਨ੍ਹਾਂ ਨਾਲ ਇਹ ਭੱਦਾ ਮਜਾਕ ਸੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਖਿਲਾਫ ਵੱਡੀ ਕਾਰਵਾਈ ਤਾਂ ਕੀਤੀ ਜਾ ਹੀ ਰਹੀ ਹੈ ਪਰ ਹੁਣ ਸਮਾਂ ਹੋਰ ਸਖ਼ਤ ਕਾਰਵਾਈ ਕਰਨ ਦਾ ਹੈ। ਇਸ ਮੌਕੇ 'ਤੇ ਪਾਕਿਸਤਾਨ ਸਰਕਾਰ ਦੇ ਪੋਸਟਰ ਸਾੜੇ ਗਏ ਅਤੇ ਪਾਕਿਸਤਾਨ ਦੇ ਖਿਲਾਫ ਜ਼ੌਰਦਾਰ ਨਾਅਰੇਬਾਜੀ ਵੀ ਕੀਤੀ ਗਈ ਹੈ।