ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ ''ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ
Wednesday, Nov 27, 2024 - 11:03 PM (IST)
ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਪੁਲਸ ਨੇ ਦੇਹ ਵਪਾਰ ਵਿਚ ਸ਼ਾਮਲ ਇਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਦੇਹ ਵਪਾਰ ਦੇ ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਉਣ ਦਾ ਦਾਅਵਾ ਕੀਤਾ ਹੈ। ਨਾਲ ਹੀ ਇਸ ਰੈਕੇਟ ਨੂੰ ਚਲਾਉਣ ਦੇ ਦੋਸ਼ ਵਿਚ ਇਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਫੜੀ ਗਈ ਔਰਤ ਤੋਂ ਪੁੱਛਗਿੱਛ ਜਾਰੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਠਾਣੇ ਪੁਲਸ ਦੇ ਐਂਟੀ-ਹਿਊਮਨ ਟਰੈਫਿਕਿੰਗ ਸੈੱਲ (ਏ. ਐੱਚ. ਟੀ. ਸੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਰੈਕੇਟ ਨੂੰ ਚਲਾਉਣ ਵਾਲੀ 30 ਸਾਲਾ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 2 ਹੋਰ ਔਰਤਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਦੋਵਾਂ ਔਰਤਾਂ ਨੂੰ ਜਬਰਨ ਦੇਹ ਵਪਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅਜਮੇਰ ਸ਼ਰੀਫ ਦਰਗਾਹ ਦਾ ਵੀ ਹੋਵੇਗਾ ਸਰਵੇਖਣ? ਅਦਾਲਤ ਨੇ ਜਾਰੀ ਕੀਤਾ ਨੋਟਿਸ
ਏ. ਐੱਚ. ਟੀ. ਸੀ. ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਅੰਬਰਨਾਥ ਰੇਲਵੇ ਸਟੇਸ਼ਨ ਦੇ ਨੇੜੇ ਇਕ ਹੋਟਲ ਦੇ ਕੋਲੋਂ ਇਕ ਔਰਤ ਨੂੰ ਫੜਨ ਲਈ ਇਕ ਜਾਅਲਸਾਜ਼ ਦਾ ਇਸਤੇਮਾਲ ਕੀਤਾ, ਜਿਹੜੀ ਰੈਕੇਟ ਚਲਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ ਸੀ।
ਏ. ਐੱਚ. ਟੀ. ਸੀ. ਦੇ ਅਧਿਕਾਰੀ ਨੇ ਦੱਸਿਆ ਕਿ 25 ਅਤੇ 26 ਸਾਲ ਦੀਆਂ 2 ਹੋਰ ਔਰਤਾਂ, ਜਿਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ ਸੀ, ਨੂੰ ਬਚਾ ਕੇ ਘਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਔਰਤ ਖਿਲਾਫ ਅਨੈਤਿਕ ਵਪਾਰ (ਰੋਕਥਾਮ) ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਇਸ ਧੰਦੇ ਵਿਚ ਉਸ ਨਾਲ ਸ਼ਾਮ ਹੋਰਨਾਂ ਲੋਕਾਂ ਦਾ ਪਤਾ ਲਗਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8