ਮਹਾਰਾਸ਼ਟਰ ’ਚ ਮਾਲ ’ਚ ਚੱਲ ਰਿਹਾ ਸੀ ਦੇਹ ਵਪਾਰ, ਔਰਤ ਗ੍ਰਿਫਤਾਰ

Friday, Feb 23, 2024 - 11:01 AM (IST)

ਮਹਾਰਾਸ਼ਟਰ ’ਚ ਮਾਲ ’ਚ ਚੱਲ ਰਿਹਾ ਸੀ ਦੇਹ ਵਪਾਰ, ਔਰਤ ਗ੍ਰਿਫਤਾਰ

ਠਾਣੇ–ਪੁਲਸ ਨੇ ਮਹਾਰਾਸ਼ਟਰ ਦੇ ਨਵੀ ਮੁੰਬਈ ਦੇ ਵਾਸ਼ੀ ਇਲਾਕੇ ’ਚ ਇਕ ਮਸ਼ਹੂਰ ਮਾਲ ’ਚ ਚੱਲ ਰਹੇ ਸਪਾ ਕੇਂਦਰ ’ਚ ਦੇਹ ਵਪਾਰ ਦਾ ਰੈਕੇਟ ਚਲਾਉਣ ਦੇ ਦੋਸ਼ ’ਚ ਇਕ 40 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਨਵੀ ਮੁੰਬਈ ਮਨੁੱਖੀ ਸਮੱਗਲਿੰਗ ਵਿਰੋਧੀ ਇਕਾਈ ਦੇ ਸੀਨੀਅਰ ਪੁਲਸ ਅਧਿਕਾਰੀ ਪ੍ਰਿਥਵੀਰਾਜ ਘੋਰਪੜੇ ਨੇ ਦੱਸਿਆ ਕਿ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੰਗਲਵਾਰ ਸ਼ਾਮ ਨੂੰ ਇਕ ਨਕਲੀ ਗਾਹਕ ਨੂੰ ਸਪਾ ਕੇਂਦਰ ’ਚ ਭੇਜਿਆ ਅਤੇ ਉਥੇ ਲਗਭਗ 20 ਸਾਲ ਦੀ ਉਮਰ ਦੀਆਂ 2 ਔਰਤਾਂ ਮਿਲੀਆਂ। ਦੋਵੇਂ ਉਥੇ ਕੰਮ ਕਰ ਰਹੀਆਂ ਸਨ ਅਤੇ ਉਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਸੀ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਵੇਸਵਾਪੁਣੇ ’ਚ ਲਿਆਉਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਦੋਵੇਂ ਪੀੜਤ ਔਰਤਾਂ ਨੂੰ ਪਨਾਹ-ਗ੍ਰਹਿ ਭੇਜ ਦਿੱਤਾ ਗਿਆ ਹੈ।


author

Aarti dhillon

Content Editor

Related News